ਭਾਰਤੀ 4x400 ਮੀਟਰ ਰੀਲੇ ਟੀਮ ਨੇ ਤੋੜਿਆ ਏਸ਼ੀਆਈ ਰੀਕਾਰਡ

By : BIKRAM

Published : Aug 27, 2023, 3:46 pm IST
Updated : Aug 27, 2023, 3:47 pm IST
SHARE ARTICLE
Indian Relay Race Team.
Indian Relay Race Team.

ਪਹਿਲੀ ਵਾਰੀ ਵਿਸ਼ਵ ਚੈਂਪਅਨਸ਼ਿਪ ਦੇ ਫ਼ਾਈਨਲ ’ਚ ਪੁੱਜੀ

ਬੁਡਾਪੈਸਟ: ਭਾਰਤ ਦੀ ਮਰਦਾਨਾ 4x400 ਮੀਟਰ ਰੀਲੇ ਟੀਮ ਨੇ ਦੋ ਮਿੰਟ 59.05 ਸੈਕਿੰਡ ਦੇ ਸਮੇਂ ਨਾਲ ਏਸ਼ੀਆਈ ਰੀਕਾਰਡ ਤੋੜਦਿਆਂ ਪਹਿਲੀ ਵਾਰੀ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਲ ਲਈ ਕੁਆਲੀਫ਼ਾਈ ਕੀਤਾ ਹੈ। 

ਭਾਰਤ ਦੇ ਮੁਹੰਮਦ ਅਨਸ ਯਾਹਿਆ, ਅਮੋਜ ਜੈਕਬ, ਮੁਹੰਮਦ ਅਜ਼ਮਲ ਵਾਰਿਆਥੋਡੀ ਅਤੇ ਰਾਜੇਸ਼ ਰਮੇਸ਼ ਦੀ ਚੌਕੜੀ ਨੇ ਸਨਿਚਰਵਾਰ ਨੂੰ ਪਹਿਲੀ ਹੀਟ (ਕੁਆਲੀਫ਼ਾਇੰਗ ਰੇਸ) ’ਚ ਅਮਰੀਕਾ (2:58.47) ਤੋਂ ਬਾਅਦ ਦੂਜਾ ਸਥਾਨ ਹਾਸਲ ਕਰ ਕੇ ਫ਼ਾਈਨਲ ’ਚ ਥਾਂ ਬਣਾਈ। 

ਹਰ ਦੋ ਹੀਟ ’ਚੋਂ ਸਿਖਰਲੇ ਤਿੰਨ ’ਤੇ ਰਹਿਣ ਵਾਲੀ ਅਤੇ ਅਗਲੀ ਦੋ ਸਭ ਤੋਂ ਤੇਜ਼ ਰਹਿਣ ਵਾਲੀ ਚੌਕੜੀ ਹੀ ਫ਼ਾਈਨਲ ’ਚ ਪਹੁੰਚਦੀ ਹੈ। ਏਸ਼ੀਆਈ ਰੀਕਾਰਡ ਦੋ ਮਿੰਟ 59.51 ਸੈਕਿੰਡ ਦਾ ਸੀ ਜੋ ਜਾਪਾਨ ਦੀ ਟੀਮ ਦੇ ਨਾਂ ’ਤੇ ਸੀ। ਇਸ ਤੋਂ ਪਹਿਲਾਂ ਕੌਮੀ ਰੀਕਾਰਡ 2021 ’ਚ 3:00.25 ਦੇ ਸਮੇਂ ਨਾਲ ਬਣਿਆ ਸੀ। 

ਭਾਰਤੀ ਖਿਡਾਰੀਆਂ ਨੇ ਵਿਸ਼ਵ ਰੀਕਾਰਡਧਾਰੀ ਅਮਰੀਕੀ ਚੌਕੜੀ ਨੂੰ ਸਖ਼ਤ ਚੁਨੌਤੀ ਦਿਤੀ ਅਤੇ ਉਸ ਦੇ ਬਹੁਤ ਨੇੜੇ ਦੂਜੇ ਸਥਾਨ ’ਤੇ ਰਹੀ। ਭਾਰਤ ਦੋ ਹੀਟ ’ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਉਹ ਮਜ਼ਬੂਤ ਬਰਤਾਨੀਆਂ (2:59.42) ਅਤੇ ਜਮੈਕਾ (2:59.82) ਤੋਂ ਅੱਗੇ ਰਿਹਾ ਜਿਨ੍ਹਾਂ ਨੇ ਲੜੀਵਾਰ ਤੀਜਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ। 

SHARE ARTICLE

ਏਜੰਸੀ

Advertisement

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 10:39 AM

PM Modi Speech in Patiala Today | ਖਚਾਖਚ ਭਰਿਆ ਪੰਡਾਲ, ਲੱਗ ਰਹੇ ਜ਼ੋਰਦਾਰ ਨਾਅਰੇ

24 May 2024 9:17 AM

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 8:28 AM

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM
Advertisement