
Saqib Al Hasan Retirement News: ਸਾਕਿਬ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ ਵਿਚ ਇਸ ਫਾਰਮੈਟ ਵਿਚ ਬੰਗਲਾਦੇਸ਼ ਲਈ ਖੇਡਿਆ ਸੀ
Saqib Al Hasan Retirement News: ਬੰਗਲਾਦੇਸ਼ ਦੇ ਦਿੱਗਜ਼ ਆਲਰਾਊਂਡਰ ਸਾਕਿਬ ਅਲ ਹਸਨ ਨੇ ਟੀ-20 ਅੰਤਰਰਾਸ਼ਟਰੀ ਕਿ੍ਰਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। ਸਾਕਿਬ ਅਲ ਹਸਨ ਨੂੰ ਭਾਰਤ ਵਿਰੁਧ ਟੀ-20 ਸੀਰੀਜ਼ ਖੇਡਣੀ ਸੀ ਪਰ ਅਚਾਨਕ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿਤਾ।
ਸਾਕਿਬ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ ਵਿਚ ਇਸ ਫਾਰਮੈਟ ਵਿਚ ਬੰਗਲਾਦੇਸ਼ ਲਈ ਖੇਡਿਆ ਸੀ। ਸਾਕਿਬ ਨੇ ਜਿਵੇਂ ਹੀ ਅਪਣੇ ਸੰਨਿਆਸ ਦਾ ਐਲਾਨ ਕੀਤਾ, ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਦਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਟੀ-20 ਵਿਸ਼ਵ ਕੱਪ ’ਚ ਹੀ ਹੋ ਗਿਆ ਸੀ।
ਇਸ ਤੋਂ ਇਲਾਵਾ ਸਾਕਿਬ ਨੇ ਟੈਸਟ ਕਿ੍ਰਕਟ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਾਕਿਬ ਫਿਲਹਾਲ ਭਾਰਤ ਦੌਰੇ ’ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਹਿੱਸਾ ਹਨ। ਸਾਕਿਬ ਦੱਖਣੀ ਅਫ਼ਰੀਕਾ ਵਿਰੁਧ ਘਰੇਲੂ ਸੀਰੀਜ਼ ਖੇਡਣ ਤੋਂ ਬਾਅਦ ਟੈਸਟ ਕਿ੍ਰਕਟ ਤੋਂ ਸੰਨਿਆਸ ਲੈ ਲੈਣਗੇ।