ਲੁਧਿਆਣਾ ਦੇ ਨਿਹਾਲ ਵਡੇਰਾ ਨੇ ਕ੍ਰਿਕਟ 'ਚ ਬਣਾਇਆ ਨਵਾਂ ਰਿਕਾਰਡ, 414 ਗੇਂਦਾਂ 'ਤੇ ਬਣਾਈਆਂ 578 ਦੌੜਾਂ 
Published : Apr 28, 2022, 12:47 pm IST
Updated : Apr 28, 2022, 3:42 pm IST
SHARE ARTICLE
 Ludhiana's Nehal Wadhera sets new cricket record, scoring 578 off 414 balls
Ludhiana's Nehal Wadhera sets new cricket record, scoring 578 off 414 balls

ਪੰਜਾਬ ਦੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜਿਆ

 

ਲੁਧਿਆਣਾ - ਪੰਜਾਬ ਦੇ ਇਕ ਨੌਜਵਾਨ ਨੇ ਕ੍ਰਿਕਟ ਵਿਚ ਨਵਾਂ ਰਿਕਾਰਡ ਬਣਾਇਆ ਹੈ। ਦਰਅਸਲ ਲੁਧਿਆਣਾ ਦੇ ਨਿਹਾਲ ਵਢੇਰਾ ਨੇ ਬੁੱਧਵਾਰ ਨੂੰ 414 ਗੇਂਦਾਂ 'ਤੇ 578 ਦੌੜਾਂ ਬਣਾ ਕੇ ਨਵਾਂ ਰਿਕਾਰਡ ਬਣਾਇਆ। ਇਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿਚ ਵਿਸ਼ਵ ਵਿਚ ਤੀਜਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਹੈ ਅਤੇ ਸੂਬੇ ਦੁਆਰਾ ਆਯੋਜਿਤ ਟੂਰਨਾਮੈਂਟ ਦੇ ਫਾਰਮੈਟ ਵਿਚ ਸਭ ਤੋਂ ਵੱਧ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸੀਈਓ ਦੀਪਕ ਸ਼ਰਮਾ ਨੇ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ।

Nehal WadheraNehal Wadhera

ਇਤਫਾਕਨ, ਨਿਹਾਲ ਵਢੇਰਾ ਨੂੰ ਚੱਲ ਰਹੇ ਆਈਪੀਐਲ ਲਈ ਹਾਲ ਹੀ ਵਿੱਚ ਆਯੋਜਿਤ ਨਿਲਾਮੀ ਦੌਰਾਨ ਨਹੀਂ ਚੁਣਿਆ ਗਿਆ ਸੀ ਹਾਲਾਂਕਿ ਇੱਕ ਟੀਮ ਨੇ ਉਸ ਨੂੰ ਖ਼ਰੀਦਣ ਵਿਚ ਦਿਲਚਸਪੀ ਦਿਖਾਈ ਸੀ। ਭਾਵੇਂ ਉਹ ਪੰਜਾਬ ਦੀ ਮੁਸ਼ਤਾਕ ਅਲੀ ਟੀਮ ਦਾ ਹਿੱਸਾ ਸੀ ਪਰ ਉਸ ਨੂੰ ਆਖਰੀ 11 ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਇਸ ਲਈ ਉਸ ਕੋਲ ਦਿਖਾਉਣ ਲਈ ਰਾਸ਼ਟਰੀ ਟੀ-20 ਅੰਕੜੇ ਨਹੀਂ ਸਨ।

Nehal WadheraNehal Wadhera

ਪੀਸੀਏ ਦੇ ਸੀਈਓ ਨੇ ਅੱਗੇ ਕਿਹਾ ਕਿ ਖੱਬੇ ਹੱਥ ਦੇ ਬੱਲੇਬਾਜ਼ ਨਿਹਾਲ ਨੇ 414 ਗੇਂਦਾਂ 'ਤੇ 578 ਦੌੜਾਂ ਬਣਾ ਕੇ ਪੰਜਾਬ ਦੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਉਸ ਨੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-23 ਟੂਰਨਾਮੈਂਟ ਵਿਚ 42 ਚੌਕੇ ਅਤੇ 37 ਛੱਕੇ ਲਗਾਏ।
ਇਕ ਨਿਊਜ਼ ਚੈਨਲ ਨਾਲ ਨਿਹਾਲ ਦੇ ਪਿਤਾ ਕਮਲ ਵਢੇਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਥਾਨਕ ਸਰਕਾਰੀ ਕਾਲਜ ਵਿਚ ਆਖਰੀ ਸਾਲ ਦਾ ਵਿਦਿਆਰਥੀ ਹੈ। ਉਹਨਾਂ ਦਾ ਪਰਿਵਾਰ ਲੁਧਿਆਣਾ ਅਤੇ ਹੋਰ ਥਾਵਾਂ 'ਤੇ ਵਿੱਦਿਅਕ ਸੰਸਥਾਵਾਂ ਦੀ ਇੱਕ 'ਚੇਨ' ਚਲਾਉਂਦਾ ਹੈ।

 Ludhiana's Nihal Vadera sets new cricket record, scoring 578 off 414 balls

ਪੰਜਾਬ ਅੰਤਰ-ਜ਼ਿਲ੍ਹਾ ਅੰਡਰ-23 ਸੈਮੀਫਾਈਨਲ ਮੈਚ ਲੁਧਿਆਣਾ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਵਿਚਕਾਰ ਲੁਧਿਆਣਾ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਦੀ ਖੇਡ ਦੌਰਾਨ ਜਦੋਂ ਨਿਹਾਲ ਵਢੇਰਾ ਨੇ ਜਬਰਦਸਤ ਮੈਚ ਖੇਡਿਆ ਤਾਂ ਉਸ ਨੇ ਇਸ ਦੌਰਾਨ ਕਈ ਰਿਕਾਰਡ ਤੋੜੇ। ਲੁਧਿਆਣਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 165 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 880 ਦੌੜਾਂ ਬਣਾਈਆਂ ਹਨ। ਨਿਹਾਲ ਵਢੇਰਾ ਨੂੰ ਜੈਸ਼ ਜੈਨ ਨੇ 111 ਦੌੜਾਂ ਨਾਲ ਪੂਰਾ ਸਾਥ ਦਿੱਤਾ।

Nehal Wadhera

Nehal Wadhera

ਬਠਿੰਡਾ ਦਾ ਗੇਂਦਬਾਜ਼ ਅਬੀਰ ਕੋਹਲੀ 45 ਓਵਰਾਂ ਵਿਚ 262 ਦੌੜਾਂ ਦੇ ਕੇ ਕਾਫ਼ੀ ਮਹਿੰਗਾ ਸਾਬਿਤ ਹੋਇਆ। ਭਾਰਤ ਦੇ ਇੱਕ ਹੋਰ ਅੰਡਰ-19 ਖਿਡਾਰੀ ਉਦੈ ਪ੍ਰਤਾਪ ਸਹਾਰਨ ਨੂੰ ਵੀ ਲੁਧਿਆਣਾ ਦੇ ਬੱਲੇਬਾਜ਼ਾਂ ਨੂੰ 46 ਓਵਰਾਂ ਵਿਚ 245 ਦੌੜਾਂ ਦਿੱਤੀਆਂ। ਹਾਲ ਨੇ 2018 ਵਿਚ ਅੰਡਰ-19 ਖਿਡਾਰੀ ਵਜੋਂ ਭਾਰਤ ਲਈ ਡੈਬਿਊ ਕੀਤਾ ਸੀ। ਸਿਰਫ਼ ਸੱਤ ਮਹੀਨੇ ਪਹਿਲਾਂ, ਨਿਹਾਲ ਨੇ ਜੇਪੀ ਅਤਰੇ ਮੈਮੋਰੀਅਲ ਰਾਸ਼ਟਰੀ ਵਨਡੇ ਟੂਰਨਾਮੈਂਟ ਦੇ 26 ਸਾਲਾਂ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਸਕੋਰ ਬਣਾਇਆ ਸੀ। ਟੂਰਨਾਮੈਂਟ ਦਾ ਆਯੋਜਨ ਕਰਨ ਵਾਲੇ ਵਿਵੇਕ ਅਤਰੇ ਨੇ ਕਿਹਾ ਕਿ ਉਸ ਦਿਨ, ਉਸ ਨੇ ਲਲਿਤ ਯਾਦਵ ਦੇ 168 ਅਤੇ ਸ਼ਿਖਰ ਧਵਨ ਦੇ 161 ਨੂੰ ਪਿੱਛੇ ਛੱਡਿਆ ਸੀ, ਜੋ ਕਿ ਇੱਕ ਭਾਰੀ ਸਕੋਰ ਹੋਣ ਦੀ ਉਸ ਦੀ ਕਾਬਲੀਅਤ ਦਾ ਸੰਕੇਤ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement