
ਮਿਲਖਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਕੋਈ ਭਾਰਤੀ ਓਲੰਪਿਕਸ ਖੇਡਾਂ ਦੌਰਾਨ ਅਥਲੈਟਿਕਸ ਵਿਚ ਮੈਡਲ ਜਿੱਤ ਸਕਦਾ ਹੈ।
ਨਵੀਂ ਦਿੱਲੀ: ਓਲੰਪਿਕ ਖੇਡਾਂ ਦੌਰਾਨ ਅਥਲੈਟਿਕਸ ਵਿਚ ਭਾਰਤੀਆਂ ਦੇ ਜ਼ਰੀਏ ਮੈਡਲ ਜਿੱਤਣ ਨੂੰ ਲੈ ਕੇ ਦਿੱਗਜ਼ ਅਥਲੀਟ ਮਿਲਖਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਕੋਈ ਭਾਰਤੀ ਓਲੰਪਿਕਸ ਖੇਡਾਂ ਦੌਰਾਨ ਅਥਲੈਟਿਕਸ ਵਿਚ ਮੈਡਲ ਜਿੱਤ ਸਕਦਾ ਹੈ। ਉਹਨਾਂ ਨੇ ਕਿਹਾ ਕਿ ਕੋਈ ਅਜਿਹਾ ਭਾਰਤੀ ਅਥਲੀਟ ਨਜ਼ਰ ਨਹੀਂ ਆਉਂਦਾ ਜੋ ਭਵਿੱਖ ਵਿਚ ਭਾਰਤ ਲਈ ਸਮਮਾਨ ਲਿਆ ਸਕੇ।
Olympics
‘ਫਲਾਇੰਗ ਸਿੱਖ’ ਦੇ ਨਾਂਅ ਨਾਲ ਮਸ਼ਹੂਰ ਮਿਲਖਾ ਸਿੰਘ ਨੇ ਕਿਹਾ, ‘ਹਾਲੇ ਮੈਨੂੰ ਕੋਈ ਅਜਿਹਾ ਅਥਲੀਟ ਨਜ਼ਰ ਨਹੀਂ ਆਉਂਦਾ ਜੋ ਭਵਿੱਖ ਵਿਚ ਓਲੰਪਿਕ ਖੇਡਾਂ ਵਿਚ ਅਥਲੈਟਿਕਸ ਵਿਚ ਮੈਡਲ ਜਿੱਤ ਸਕਦਾ ਹੈ’। ਭਾਰਤੀ ਖੇਡ ਸਨਮਾਨ ਸਮਾਰੋਹ 2019 ਦੌਰਾਨ ਮਿਲਖਾ ਸਿੰਘ ਨੇ ਕਿਹਾ, ‘ਤੁਸੀਂ ਓਲੰਪਿਕ ਦੀ ਗੱਲ ਕਰ ਰਹੇ ਹੋ ਪਰ ਮੈਂ ਅਥਲੈਟਿਕਸ ਬਾਰੇ ਗੱਲ ਕਰੂੰਗਾ। ਗੁਰਬਚਨ ਸਿੰਘ ਰੰਧਾਵਾ, ਪੀਟੀ ਊਸ਼ਾ, ਅੰਜੂ ਬਾਬੀ ਜਾਰਜ ਅਤੇ ਸ੍ਰੀਰਾਮ ਸਿੰਘ ਓਲੰਪਿਕ ਵਿਚ ਫਾਈਨਲ ਤੱਕ ਪਹੁੰਚੇ ਪਰ ਮੈਡਲ ਜਿੱਤਣ ਵਿਚ ਅਸਫ਼ਲ ਰਹੇ’।
Milkha Singh
ਓਲੰਪਿਕ ਵਿਚ ਕਿਸ ਤਰ੍ਹਾਂ ਮੈਡਲ ਜਿੱਤਿਆ ਜਾਵੇ, ਇਸ ਨੂੰ ਲੈ ਕੇ ਮਿਲਖਾ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਓਲੰਪਿਕਸ ਵਿਚ ਮੈਡਲ ਜਿੱਤਣਾ ਹੈ ਤਾਂ ਐਥਲੀਟਸ ਨੂੰ ਇਕ ਸਥਾਨ ‘ਤੇ ਰੱਖ ਕੇ ਉਹਨਾਂ ਨੂੰ ਸਿਖਲਾਈ ਦੇਣੀ ਹੋਵੇਗੀ। ਇਸ ਤੋਂ ਬਾਅਦ ਹੀ ਅਸੀਂ ਓਲੰਪਿਕ ਵਿਚ ਮੈਡਲ ਜਿੱਤ ਸਕਦੇ ਹਾਂ। ਅਥਲੈਟਿਕਸ ਵਿਚ ਭਾਰਤ ਦਾ ਝੰਡਾ ਲਹਿਰਾਉਣ ਵਾਲੇ ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਹੋਇਆ ਸੀ, ਜਿਨ੍ਹਾਂ ਨੂੰ ਦੁਨੀਆ ‘ਫਲਾਇੰਗ ਸਿੱਖ’ ਦੇ ਨਾਂਅ ਨਾਲ ਜਾਣਦੀ ਹੈ। ਉਹਨਾਂ ਨੇ ਭਾਰਤ ਲਈ ਕਈ ਦੌੜਾਂ ਵਿਚ ਭਾਗ ਲਿਆ ਅਤੇ ਜ਼ਿਆਦਾਤਰ ਵਿਚ ਜਿੱਤ ਦਰਜ ਕੀਤੀ। ਜਾਣਕਾਰੀ ਮੁਤਾਬਕ ਉਹ 75 ਦੌੜਾਂ ਵਿਚ ਅਪਣੀ ਜਿੱਤ ਦਰਜ ਕਰ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।