ਆਈ.ਪੀ.ਐਲ : ਦਿੱਲੀ ਕੈਪੀਟਲ ਤੇ ਸਨਰਾਈਜ਼ਰਜ਼ ਵਿਚਾਲੇ ਮੁਕਾਬਲਾ ਅੱਜ
Published : Sep 28, 2020, 11:11 pm IST
Updated : Sep 28, 2020, 11:11 pm IST
SHARE ARTICLE
image
image

ਸਨਰਾਈਜ਼ਰਜ਼ ਵਿਰੁਧ ਦਿੱਲੀ ਦੀਆਂ ਨਜ਼ਰਾਂ ਜਿੱਤ ਦੀ ਲੜੀ ਜਾਰੀ ਰੱਖਣ 'ਤੇ

ਅਬੁਧਾਬੀ, 28 ਸਤੰਬਰ : ਲਗਾਤਾਰ ਦੋ ਜਿੱਤਾਂ ਨਾਲ ਆਤਮਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਜ਼ ਦੀ ਟੀਮ ਇੰਡੀਅਨ ਪ੍ਰਮੀਅਰ ਲੀਗ ਵਿਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਮੁਕਾਬਲੇ ਦੌਰਾਨ ਇਸ ਲੈਅ ਨੂੰ ਬਰਕਾਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਟੂਰਨਾਮੈਂਟ ਦੀ ਇਕੱਲੀ ਟੀਮ ਹੈ ਜਿਸ ਨੂੰ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਦਿੱਲੀ ਕੈਪੀਟਲ ਨੇ ਸ਼ੁਰੂਆਤੀ ਦੋ ਮੈਚਾਂ ਵਿਚ ਸ਼ਾਨਦਾਰ ਜਜ਼ਬਾ ਦਿਖਾਇਆ ਅਤੇ ਹੌਸਲਾ ਵਧਾਉਣ ਵਾਲੀ ਜਿੱਤ ਦਰਜ ਕੀਤੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਿਚ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਤਕ ਚਲੇ ਮੈਚ ਵਿਚ ਹਰਾਉਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਆਸਾਨੀ ਨਾਲ ਮਾਤ ਦਿਤੀ। ਟੀਮ ਸੂਚੀ ਵਿਚ ਸਿਖਰ 'ਤੇ ਹੈ।

imageimage


 ਸਨਰਾਈਜ਼ਰਜ਼ ਹੈਦਰਾਬਾਦ ਦੀ ਕੋਸ਼ਿਸ਼ ਇਸ ਮੈਚ ਵਿਚ ਟੂਰਨਾਮੈਂਟ ਵਿਚ ਵਾਪਸੀ ਕਰਨ ਦੀ ਹੋਵੇਗੀ। ਸਤਰ ਦੇ ਸ਼ੁਰੂਆਤੀ ਮੁਕਾਬਲੇ ਵਿਚ ਜਾਨੀ ਬੇਅਰਸਟਾ ਅਤੇ ਮਨੀਸ਼ ਪਾਂਡੇ ਦੀ ਪਾਰੀ ਨਾਲ ਬਿਹਤਰ ਸਥਿਤੀ ਵਿਚ ਹੋਣ ਦੇ ਬਾਵਜੂਦ ਵੀ ਟੀਮ 164 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿਚ ਅਸਫ਼ਲ ਰਹੀ। ਕੋਲਕਾਤਾ ਨਾਈਟਰਾਈਡਰਜ਼ ਵਿਰੁਧ ਦੂਜੇ ਮੈਚ ਵਿਚ ਵੀ ਟੀਮ ਵੱਡਾ ਸਕੋਰ ਖੜਾ ਕਰਨ ਵਿਚ ਅਸਫ਼ਲ ਰਹੀ। ਦਿੱਲੀ ਲਈ ਦਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ਾਂ ਦੀ ਜੋੜੀ ਕੈਗਿਸੋ ਰਬਾੜਾ ਅਤੇ ਐਨਰਿਕ ਨਾਰਜੇ ਨੇ ਨਵੀਂ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ ਜਦੋਂਕਿ ਸਪਿਨਰਾਂ ਵਿਚ ਅਕਸ਼ਰ ਪਟੇਲ ਅਤੇ ਅਮਿਤ ਮਿਸ਼ਰਾ ਨੇ ਰਵੀਚੰਦਰਨ ਅਸ਼ਵਿਨ ਦੀ ਗੈਰ ਹਾਜ਼ਰੀ ਵਿਚ ਵੀ ਸ਼ਾਨਦਾਰ ਖੇਡ ਦਿਖਾਇਆ।


 ਬੱਲੇਬਾਜ਼ੀ ਵਿਚ ਇਕ ਵਾਰ ਫਿਰ ਤਜ਼ਰਬੇਕਾਰ ਸ਼ਿਖਰ ਧਵਨ ਅਤੇ ਪ੍ਰਿਥਵੀ ਸਾਵ 'ਤੇ ਚੰਗੀ ਸ਼ੁਰੂਆਤ ਦਿਵਾਉਣ ਦਾ ਦਾਰੋਮਦਾਰ ਹੋਵੇਗਾ। ਸਨਰਾਈਜ਼ਰਜ਼ ਲਈ ਮੱਧ ਕ੍ਰਮ ਕਮਜ਼ੋਰ ਕੜੀ ਹੈ। ਟੀਮ ਨੂੰ ਜੇਕਰ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕਰਨੀ ਹੈ ਤਾਂ ਵਾਰਨਰ ਅਤੇ ਬੇਅਰਸਟਾ ਤੋਂ ਇਲਾਵਾ ਦੂਜੇ ਬੱਲੇਬਾਜ਼ਾਂ ਨੂੰ ਵੀ ਯੋਗਦਾਨ ਪਾਉਣਾ ਹੋਵੇਗਾ। (ਪੀਟੀਆਈ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement