Indian National Records : ਭਾਰਤੀ ਐਥਲੀਟ ਗੁਲਵੀਰ ਸਿੰਘ ਨੇ ਜਾਪਾਨ ’ਚ 5000 ਮੀਟਰ ਦੌੜ ’ਚ ਸੋਨ ਤਗਮਾ ਜਿੱਤਿਆ

By : BALJINDERK

Published : Sep 28, 2024, 8:53 pm IST
Updated : Sep 28, 2024, 8:53 pm IST
SHARE ARTICLE
ਭਾਰਤੀ ਐਥਲੀਟ ਗੁਲਵੀਰ ਸਿੰਘ
ਭਾਰਤੀ ਐਥਲੀਟ ਗੁਲਵੀਰ ਸਿੰਘ

Indian National Records : ਅਥਲੈਟਿਕਸ ਚੈਲੇਂਜ ਕੱਪ ਦੌਰਾਨ ਪੁਰਸ਼ਾਂ ਦੀ 5000 ਮੀਟਰ ਦੌੜ ’ਚ ਨਵਾਂ ਰਾਸ਼ਟਰੀ ਰਿਕਾਰਡ ਕੀਤਾ ਕਾਇਮ

Indian National Records : ਭਾਰਤ ਦੇ ਗੁਲਵੀਰ ਸਿੰਘ ਨੇ ਸ਼ਨੀਵਾਰ ਨੂੰ ਜਾਪਾਨ ਦੇ ਨਿਗਾਟਾ ਵਿਚ ਵਿਸ਼ਵ ਅਥਲੈਟਿਕਸ ਉਪ ਮਹਾਂਦੀਪੀ ਟੂਰ ਦੇ ਯੋਗੀਬੋ ਅਥਲੈਟਿਕਸ ਚੈਲੇਂਜ ਕੱਪ ਵਿਚ ਪੁਰਸ਼ਾਂ ਦੀ 5000 ਮੀਟਰ ਦੌੜ ਵਿਚ ਇਕ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਅਤੇ ਸੋਨ ਤਗਮਾ ਜਿੱਤਿਆ।

ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਗੁਲਵੀਰ ਨੇ ਵਿਸ਼ਵ ਅਥਲੈਟਿਕਸ ਦੀ ਇਸ ‘ਕਾਂਸੀ ਪੱਧਰੀ ਮੀਟਿੰਗ’ ਵਿੱਚ 13 ਮਿੰਟ 11.82 ਸਕਿੰਟ ਦੇ ਸਮੇਂ ਨਾਲ ਸਿਖਰਲਾ ਸਥਾਨ ਹਾਸਲ ਕਰਕੇ ਆਪਣੇ ਪਿਛਲੇ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ।

26 ਸਾਲਾ ਖਿਡਾਰੀ ਨੇ ਇਸ ਸਾਲ ਦੇ ਸ਼ੁਰੂ ਵਿਚ ਪੋਰਟਲੈਂਡ ਟ੍ਰੈਕ ਫੈਸਟੀਵਲ ਵਿਚ 13 ਮਿੰਟ 18.92 ਸੈਕਿੰਡ ਦੇ ਸਮੇਂ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ।

ਗੁਲਵੀਰ ਦੇ ਨਾਂ 10000 ਮੀਟਰ ਦਾ ਰਾਸ਼ਟਰੀ ਰਿਕਾਰਡ ਵੀ ਹੈ। ਇਸ ਸਾਲ ਮਾਰਚ ਵਿੱਚ ਕੈਲੀਫੋਰਨੀਆ ਵਿੱਚ ਹੋਈ ‘ਟੇਨ ਟ੍ਰੈਕ ਮੀਟ’ ਵਿੱਚ ਉਸ ਨੇ ਇਹ ਪ੍ਰਾਪਤੀ ਕੀਤੀ ਸੀ। ਉਸ ਸਮੇਂ ਉਸ ਨੇ 27 ਮਿੰਟ 41.18 ਸਕਿੰਟ ਦਾ ਸਮਾਂ ਲਿਆ ਸੀ।

(For more news apart from Indian athlete Gulveer Singh won gold medal in 5000 meters race in Japan News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement