World Para Archery Championship : ਸ਼ੀਤਲ ਦੇਵੀ 18 ਸਾਲ ਦੀ ਉਮਰ 'ਚ ਬਣੀ ਵਿਸ਼ਵ ਚੈਂਪੀਅਨ
Published : Sep 28, 2025, 6:52 am IST
Updated : Sep 28, 2025, 8:32 am IST
SHARE ARTICLE
Sheetal Devi World Para Archery Championship
Sheetal Devi World Para Archery Championship

World Para Archery Championship: ਮਹਿਲਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਜਿੱਤਿਆ ਸੋਨ ਤਮਗ਼ਾ

Sheetal Devi World Para Archery Championship: ਭਾਰਤ ਦੀ 18 ਸਾਲਾ ਸ਼ੀਤਲ ਦੇਵੀ ਨੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਮਹਿਲਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚਿਆ, ਜਿਸ ਵਿਚ ਉਸ ਨੇ ਤੁਰਕੀ ਦੀ ਵਿਸ਼ਵ ਨੰਬਰ ਇਕ ਪੈਰਾ ਤੀਰਅੰਦਾਜ਼ ਓਜ਼ਨੂਰ ਕਿਊਰ ਗਿਰਡੀ ਨੂੰ 146-143 ਨਾਲ ਹਰਾ ਦਿਤਾ।

ਸ਼ੀਤਲ ਮੁਕਾਬਲੇ ਵਿਚ ਇਕਲੌਤੀ ਬਾਂਹ ਰਹਿਤ ਪੈਰਾ ਤੀਰਅੰਦਾਜ਼ ਹੈ। ਉਹ ਨਿਸ਼ਾਨਾ ਬਣਾਉਣ ਲਈ ਅਪਣੀਆਂ ਲੱਤਾਂ ਅਤੇ ਠੋਡੀ ਦੀ ਵਰਤੋਂ ਕਰਦੀ ਹੈ ਅਤੇ ਇਹ ਚੈਂਪੀਅਨਸ਼ਿਪ ਦਾ ਉਸ ਦਾ ਤੀਜਾ ਤਮਗ਼ਾ ਹੈ। ਇਸ ਤੋਂ ਪਹਿਲਾਂ ਸ਼ੀਤਲ ਅਤੇ ਸਰਿਤਾ ਨੇ ਕੰਪਾਊਂਡ ਮਹਿਲਾ ਓਪਨ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਸ਼ੀਤਲ ਨੇ ਤੋਮਨ ਕੁਮਾਰ ਨਾਲ ਮਿਲ ਕੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਵੀ ਜਿੱਤਿਆ।

ਵਿਅਕਤੀਗਤ ਫ਼ਾਈਨਲ ਤਣਾਅਪੂਰਨ ਸੀ ਪਰ ਸ਼ੀਤਲ ਨੇ ਸੰਜਮ ਨਾਲ ਸ਼ਾਟ ਮਾਰਿਆ। ਪਹਿਲਾ ਦੌਰ 29-29 ’ਤੇ ਬਰਾਬਰ ਰਿਹਾ ਪਰ ਸ਼ੀਤਲ ਨੇ ਦੂਜੇ ਦੌਰ ਵਿਚ ਤਿੰਨ 10-10 ਸ਼ਾਟ ਮਾਰ ਕੇ 30-27 ਦੀ ਲੀਡ ਹਾਸਲ ਕੀਤੀ। ਤੀਜਾ ਦੌਰ ਵੀ 29-29 ’ਤੇ ਬਰਾਬਰ ਰਿਹਾ। ਸ਼ੀਤਲ ਚੌਥੇ ਦੌਰ ਵਿਚ ਥੋੜ੍ਹੇ ਜਿਹੇ ਫ਼ਰਕ ਨਾਲ ਨਿਸ਼ਾਨੇ ਤੋਂ ਖੁੰਝ ਗਈ, 28 ਅੰਕ ਬਣਾਏ ਅਤੇ ਗਿਰਡੀ ਨੇ ਇਕ ਅੰਕ ਨਾਲ ਜਿੱਤ ਪ੍ਰਾਪਤ ਕੀਤੀ। ਹਾਲਾਂਕਿ ਸ਼ੀਤਲ ਨੇ 116-114 ’ਤੇ ਦੋ ਅੰਕਾਂ ਦੀ ਬੜ੍ਹਤ ਬਣਾਈ ਰੱਖੀ। ਫਿਰ ਉਸ ਨੇ ਅੰਤਮ ਦੌਰ ਵਿਚ ਤਿੰਨ ਸਟੀਕ ਤੀਰਾਂ ਨਾਲ 30 ਅੰਕ ਬਣਾ ਕੇ ਅਪਣਾ ਪਹਿਲਾ ਸੋਨ ਤਮਗ਼ਾ ਪੱਕਾ ਕੀਤਾ।     (ਏਜੰਸੀ)

(For more news apart from “Sheetal Devi World Para Archery Championship, ” stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement