
ਪੰਜਾਬ ਕਿੰਗਜ਼ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ
IPL 2024: IPL 2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। IPL ਦਾ ਸ਼ੈਡਿਊਲ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਵਰਤਮਾਨ ਵਿਚ, ਪਹਿਲੇ ਪੜਾਅ ਵਿਚ 17 ਦਿਨਾਂ ਦs ਇੱਕ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ ਜੋ ਕਿ 7 ਅਪ੍ਰੈਲ ਤੱਕ ਹੈ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਦੂਜੇ ਪੜਾਅ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਆਈਪੀਐਲ 2024 ਵਿਚ ਪੰਜਾਬ ਕਿੰਗਜ਼ ਦੀ ਟੀਮ ਨੂੰ ਆਪਣਾ ਪਹਿਲਾ ਮੈਚ ਦਿੱਲੀ ਕੈਪੀਟਲਸ ਖ਼ਿਲਾਫ਼ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਟੀਮ ਦਾ ਘਰੇਲੂ ਮੈਦਾਨ ਬਦਲ ਦਿੱਤਾ ਗਿਆ ਹੈ।
ਪੰਜਾਬ ਕਿੰਗਜ਼ ਦੇ ਆਈਪੀਐਲ ਮੈਚ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਮੁੱਲਾਂਪੁਰ, ਮੁਹਾਲੀ ਵਿਖੇ ਹੋਣਗੇ। ਪੰਜਾਬ ਕਿੰਗਜ਼ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਪੰਜਾਬ ਕਿੰਗਜ਼ ਨੇ ਲਿਖਿਆ ਹੈ ਕਿ ਸਾਡਾ ਨਵਾਂ ਆਧਾਰ ਦੇਖਣ ਲਈ ਤਿਆਰ ਹੋ ਜਾਓ। ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਨੇ ਪਿਛਲੇ ਦੋ ਸਾਲਾਂ ਵਿਚ ਘਰੇਲੂ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ ਅਤੇ ਇਸ ਵਿਚ 33,000 ਦਰਸ਼ਕਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਹੈ।
ਪੰਜਾਬ ਕਿੰਗਜ਼ ਨੇ 2008 ਤੋਂ ਆਪਣੇ ਪਿਛਲੇ ਘਰੇਲੂ ਮੈਚ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਵਿਚ ਖੇਡੇ, ਜਿਸ ਦੀ ਸਮਰੱਥਾ 27,000 ਦਰਸ਼ਕਾਂ ਦੀ ਹੈ।
ਪੰਜਾਬ ਕਿੰਗਜ਼ ਦੇ ਨਵੇਂ ਹੋਮ ਗਰਾਊਂਡ ਵਿਚ ਡਰੇਨੇਜ ਸਿਸਟਮ ਵਧੀਆ ਹੈ। ਇੱਥੇ ਮੀਂਹ ਤੋਂ ਬਾਅਦ ਅੱਧੇ ਘੰਟੇ ਵਿਚ ਮੈਚ ਸ਼ੁਰੂ ਹੋ ਸਕਦਾ ਹੈ। ਪਾਣੀ ਕੱਢਣ ਲਈ ਇੱਥੇ ਹੈਰਿੰਗਬੋਨ ਡਰੇਨੇਜ ਸਿਸਟਮ ਹੈ। ਇਸ ਸਟੇਡੀਅਮ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਹਨ। ਇੱਥੇ ਅੰਤਰਰਾਸ਼ਟਰੀ ਪੱਧਰ ਦੇ ਡਰੈਸਿੰਗ ਰੂਮ ਹਨ।
ਪੰਜਾਬ ਕਿੰਗਜ਼ ਦੀ ਟੀਮ ਆਈਪੀਐਲ 2024 ਵਿਚ ਆਪਣਾ ਪਹਿਲਾ ਮੈਚ 23 ਮਾਰਚ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ ਦਿੱਲੀ ਕੈਪੀਟਲਜ਼ ਵਿਰੁੱਧ ਖੇਡੇਗੀ। ਪਹਿਲੇ ਪੜਾਅ 'ਚ ਇਸ ਮੈਦਾਨ 'ਤੇ ਸਿਰਫ ਇਕ ਮੈਚ ਖੇਡਿਆ ਜਾਵੇਗਾ। ਸ਼ਿਖਰ ਧਵਨ ਦੀ ਕਪਤਾਨੀ 'ਚ ਪੰਜਾਬ ਕਿੰਗਜ਼ ਦੀ ਟੀਮ IPL 2023 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ।
ਪੰਜਾਬ ਕਿੰਗਜ਼ ਦੀ ਟੀਮ 14 ਮੈਚਾਂ 'ਚੋਂ ਸਿਰਫ਼ 6 ਹੀ ਜਿੱਤ ਸਕੀ ਅਤੇ ਟੀਮ ਅੱਠਵੇਂ ਸਥਾਨ 'ਤੇ ਰਹੀ। ਆਈਪੀਐਲ 2023 ਵਿਚ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਕਈ ਸਟਾਰ ਖਿਡਾਰੀਆਂ ਨੂੰ ਪੰਜਾਬ ਕਿੰਗਜ਼ ਨੇ ਬਰਕਰਾਰ ਨਹੀਂ ਰੱਖਿਆ। ਇਨ੍ਹਾਂ 'ਚ ਸ਼ਾਹਰੁਖ ਖਾਨ, ਰਾਜ ਬਾਵਾ, ਮੋਹਿਤ ਰਾਠੀ ਅਤੇ ਭਾਨੁਕਾ ਰਾਜਪਕਸ਼ੇ ਸ਼ਾਮਲ ਹਨ। ਇਸ ਵਾਰ ਪੰਜਾਬ ਕਿੰਗਜ਼ ਲਈ ਕਈ ਨਵੇਂ ਚਿਹਰੇ ਖੇਡਦੇ ਨਜ਼ਰ ਆਉਣਗੇ, ਜਿਨ੍ਹਾਂ 'ਚ ਹਰਸ਼ਲ ਪਟੇਲ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ ਅਤੇ ਦੱਖਣੀ ਅਫ਼ਰੀਕਾ ਦੇ ਰਿਲੇ ਰੂਸੋ ਸ਼ਾਮਲ ਹਨ।
(For more Punjabi news apart from IPL 2024: PBKS vs DC Match on March 23 To Be Played At New Stadium in Mohali, stay tuned to Rozana Spokesman)