Champions Trophy: ਪਾਕਿਸਤਾਨ ਕ੍ਰਿਕਟ ਬੋਰਡ ਨੇ ਚੈਂਪੀਅਨਜ਼ ਟਰਾਫੀ ਲਈ ਲਾਹੌਰ, ਕਰਾਚੀ ਤੇ ਰਾਵਲਪਿੰਡੀ ਨੂੰ ਚੁਣਿਆ
Published : Apr 29, 2024, 4:49 pm IST
Updated : Apr 29, 2024, 4:49 pm IST
SHARE ARTICLE
PCB finalises Lahore, Karachi, Rawalpindi as venues for Champions Trophy
PCB finalises Lahore, Karachi, Rawalpindi as venues for Champions Trophy

ਪੀਸੀਬੀ ਨੇ ਕਿਹਾ ਹੈ ਕਿ ਟੂਰਨਾਮੈਂਟ ਸਿਰਫ ਪਾਕਿਸਤਾਨ ਵਿਚ ਆਯੋਜਿਤ ਕੀਤਾ ਜਾਵੇਗਾ।

Champions Trophy: ਪਾਕਿਸਤਾਨ ਕ੍ਰਿਕਟ ਬੋਰਡ ਨੇ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਨੂੰ ਚੁਣਿਆ ਹੈ। ਭਾਰਤ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਹਾਈਬ੍ਰਿਡ ਮਾਡਲ ਦੀਆਂ ਕਿਆਸਅਰਾਈਆਂ ਦੇ ਵਿਚਕਾਰ, ਪੀਸੀਬੀ ਨੇ ਕਿਹਾ ਹੈ ਕਿ ਟੂਰਨਾਮੈਂਟ ਸਿਰਫ ਪਾਕਿਸਤਾਨ ਵਿਚ ਆਯੋਜਿਤ ਕੀਤਾ ਜਾਵੇਗਾ।

ਚੈਂਪੀਅਨਜ਼ ਟਰਾਫੀ, ਜੋ ਆਖਰੀ ਵਾਰ 2017 ਵਿਚ ਇੰਗਲੈਂਡ ਵਿਚ ਆਯੋਜਿਤ ਕੀਤੀ ਗਈ ਸੀ, ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਦੀ ਸੰਭਾਵਨਾ ਹੈ।

ਭਾਰਤ ਨੇ ਅਜੇ ਅਪਣੀ ਭਾਗੀਦਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਅਜਿਹੀਆਂ ਕਿਆਸਅਰਾਈਆਂ ਹਨ ਕਿ ਜੇ ਭਾਰਤੀ ਟੀਮ ਨੂੰ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲਦੀ ਤਾਂ ਆਈਸੀਸੀ ਭਾਰਤ ਦੇ ਮੈਚਾਂ ਨੂੰ ਨਿਰਪੱਖ ਸਥਾਨ 'ਤੇ ਤਬਦੀਲ ਕਰਨ ਲਈ ਹਾਈਬ੍ਰਿਡ ਮਾਡਲ ਦੀ ਵਰਤੋਂ ਕਰ ਸਕਦੀ ਹੈ। ਆਈਸੀਸੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਕਿਸੇ ਵੀ ਮੈਂਬਰ ਦੇਸ਼ ਨੂੰ ਉਸ ਦੀ ਸਰਕਾਰੀ ਨੀਤੀ ਦੀ ਉਲੰਘਣਾ ਕਰਨ ਲਈ ਨਹੀਂ ਕਹੇਗਾ।

ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ, "ਅਸੀਂ ਆਈਸੀਸੀ ਚੈਂਪੀਅਨਜ਼ ਟਰਾਫੀ ਮੈਚਾਂ ਦਾ ਪ੍ਰੋਗਰਾਮ ਭੇਜ ਦਿਤਾ ਹੈ। ਆਈਸੀਸੀ ਸੁਰੱਖਿਆ ਟੀਮ ਨਾਲ ਮੀਟਿੰਗ ਚੰਗੀ ਰਹੀ। ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਸੀਂ ਉਨ੍ਹਾਂ ਨੂੰ ਸਾਰੀ ਜਾਣਕਾਰੀ ਵੀ ਦਿਤੀ। '' ਪਿਛਲੇ ਸਾਲ ਏਸ਼ੀਆ ਕੱਪ ਵੀ ਹਾਈਬ੍ਰਿਡ ਮਾਡਲ 'ਤੇ ਆਯੋਜਿਤ ਕੀਤਾ ਗਿਆ ਸੀ। ਭਾਰਤ ਦੇ ਮੈਚ ਸ਼੍ਰੀਲੰਕਾ ਵਿਚ ਹੋਏ ਸਨ ਜਦਕਿ ਪਾਕਿਸਤਾਨ ਅਧਿਕਾਰਤ ਮੇਜ਼ਬਾਨ ਸੀ।

(For more Punjabi news apart from PCB finalises Lahore, Karachi, Rawalpindi as venues for Champions Trophy, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement