T20 World Cup 2024 final: ਭਾਰਤ-ਦੱਖਣੀ ਅਫਰੀਕਾ ਦੇ ਫਾਈਨਲ 'ਚ ਮੀਂਹ ਦੇ ਆਸਾਰ, ਜੇ ਮੀਂਹ ਪਿਆ ਤਾਂ ਕੀ ਹੋਵੇਗਾ? 
Published : Jun 29, 2024, 10:20 am IST
Updated : Jun 29, 2024, 10:20 am IST
SHARE ARTICLE
File Photo
File Photo

ਟੀ-20 ਮੈਚ 3 ਘੰਟੇ 10 ਮਿੰਟ 'ਚ ਖਤ਼ਮ ਹੁੰਦਾ ਹੈ

T20 World Cup 2024 final: ਨਵੀਂ ਦਿੱਲੀ - T20 ਵਿਸ਼ਵ ਕੱਪ 2024 ਦਾ ਫਾਈਨਲ ਅੱਜ ਰਾਤ 8 ਵਜੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਬ੍ਰਿਜਟਾਊਨ, ਬਾਰਬਾਡੋਸ ਵਿਚ ਖੇਡਿਆ ਜਾਵੇਗਾ। ਫਾਈਨਲ ਮੈਚ ਦੌਰਾਨ ਮੀਂਹ ਦੀ ਸੰਭਾਵਨਾ 51% ਹੈ। ਇੱਕ ਦਿਨ ਪਹਿਲਾਂ ਵੀ ਬ੍ਰਿਜਟਾਊਨ ਵਿਚ ਭਾਰੀ ਮੀਂਹ ਪਿਆ ਸੀ। 
ਟਾਸ ਤੋਂ ਬਾਅਦ ਵੀ ਮੈਚ ਸਮੇਂ ਸਿਰ ਸ਼ੁਰੂ ਨਾ ਹੋਣ ਦੀ ਪੂਰੀ ਸੰਭਾਵਨਾ ਹੈ, ਜੇਕਰ ਇਹ ਮੈਚ ਮੀਂਹ ਕਾਰਨ ਰੱਦ ਹੋਇਆ ਤਾਂ ਇਹ ਮੈਚ ਰਿਜ਼ਰਵ ਡੇਅ ਯਾਨੀ 30 ਜੂਨ ਨੂੰ ਦੁਬਾਰਾ ਉਸੇ ਸਟੇਡੀਅਮ ਵਿਚ ਖੇਡਿਆ ਜਾਵੇਗਾ।  

ਬਾਰਬਾਡੋਸ ਵਿਚ ਹੁਣ 12 ਵਜੇ ਹਨ। ਤਾਪਮਾਨ 27 ਡਿਗਰੀ ਸੈਲਸੀਅਸ ਹੈ। ਇਸ ਸਮੇਂ ਹਲਕੀ ਬਾਰਿਸ਼ ਹੋ ਰਹੀ ਹੈ। ਐਕਯੂ ਵੇਦਰ ਮੁਤਾਬਕ 20 ਮਿੰਟ ਬਾਅਦ ਬਾਰਿਸ਼ ਰੁਕਣ ਦੀ ਸੰਭਾਵਨਾ ਹੈ। ਫਾਈਨਲ ਮੈਚ ਲਈ 190 ਮਿੰਟ ਦਾ ਵਾਧੂ ਸਮਾਂ ਹੈ। ਟੀ-20 ਮੈਚ 3 ਘੰਟੇ 10 ਮਿੰਟ 'ਚ ਖਤ਼ਮ ਹੁੰਦਾ ਹੈ। ਵਾਧੂ ਸਮਾਂ ਜੋੜਨ ਨਾਲ ਇਹ ਸਮਾਂ 6 ਘੰਟੇ 20 ਮਿੰਟ ਹੋ ਜਾਵੇਗਾ।

ਯਾਨੀ 8 ਵਜੇ ਤੋਂ ਅਗਲੇ ਦਿਨ ਸਵੇਰੇ 3 ਵਜੇ ਤੱਕ। ਇਸ ਮਿਆਦ ਦੇ ਦੌਰਾਨ DLS ਨਿਯਮ ਲਾਗੂ ਹੋ ਸਕਦੇ ਹਨ। ਫਾਈਨਲ ਦੇ ਓਵਰ ਘੱਟ ਹੋ ਸਕਦੇ ਹਨ। ਸਕੋਰ ਨੂੰ ਸੋਧਿਆ ਜਾ ਸਕਦਾ ਹੈ। ਜੇਕਰ ਦੋਵੇਂ ਟੀਮਾਂ ਘੱਟੋ-ਘੱਟ 10 ਓਵਰ ਖੇਡਦੀਆਂ ਹਨ, ਤਾਂ DLS ਰਾਹੀਂ ਫਾਈਨਲ ਦੇ ਜੇਤੂ ਦਾ ਐਲਾਨ ਕੀਤਾ ਜਾ ਸਕਦਾ ਹੈ। ਜੇਕਰ DLS ਦੇ ਨਿਯਮਾਂ ਅਨੁਸਾਰ ਫਾਈਨਲ ਮੈਚ ਵਿਚ ਜੇਤੂ ਐਲਾਨਿਆ ਨਹੀਂ ਜਾ ਸਕਦਾ ਹੈ, ਤਾਂ ICC ਇਸ ਨੂੰ ਰਿਜ਼ਰਵ ਡੇਅ 'ਤੇ ਭੇਜ ਸਕਦਾ ਹੈ। ਇਸ ਦੀਆਂ 3 ਸ਼ਰਤਾਂ ਹਨ। 

ਪਹਿਲੀ ਸ਼ਰਤ- ਰਿਜ਼ਰਵ ਡੇ 'ਤੇ ਵੀ ਮੈਚ ਲਈ 380 ਮਿੰਟ ਯਾਨੀ 6 ਘੰਟੇ 20 ਮਿੰਟ ਰੱਖੇ ਗਏ ਹਨ। ਯਾਨੀ ਮੈਚ ਨੂੰ ਇਸ ਸਮੇਂ ਦੇ ਅੰਦਰ ਪੂਰਾ ਕਰਨਾ ਹੋਵੇਗਾ।
ਦੂਸਰੀ ਸ਼ਰਤ - ਜੇਕਰ ਫਾਈਨਲ ਵਾਲੇ ਦਿਨ ਮੈਚ ਵਿਚ ਇੱਕ ਵੀ ਗੇਂਦ ਨਹੀਂ ਸੁੱਟੀ ਜਾਂਦੀ ਹੈ, ਓਵਰ ਘੱਟ ਕੀਤੇ ਜਾਂਦੇ ਹਨ ਅਤੇ ਮੈਚ ਮੀਂਹ ਕਾਰਨ ਪੂਰਾ ਨਹੀਂ ਹੁੰਦਾ ਹੈ, ਤਾਂ ਇਸਨੂੰ ਰਿਜ਼ਰਵ ਡੇ 'ਤੇ ਪੂਰਾ ਕੀਤਾ ਜਾਵੇਗਾ।

ਤੀਜੀ ਸ਼ਰਤ- ਮੈਚ ਉੱਥੋਂ ਹੀ ਸ਼ੁਰੂ ਹੋਵੇਗਾ ਜਿੱਥੇ ਇਸ ਨੂੰ ਰੋਕਿਆ ਗਿਆ ਸੀ। ਜੇਕਰ ਮੈਚ ਰਿਜ਼ਰਵ ਦਿਨ 'ਤੇ ਨਿਰਧਾਰਤ ਸਮੇਂ ਦੇ ਅੰਦਰ ਨਹੀਂ ਖੇਡਿਆ ਜਾਂਦਾ ਹੈ, ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। 

ਜੇਕਰ ਰਿਜ਼ਰਵ ਡੇਅ 'ਤੇ ਵੀ ਫਾਈਨਲ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਟਰਾਫ਼ੀ ਦੋਵਾਂ ਟੀਮਾਂ ਵਿਚਾਲੇ ਸਾਂਝੀ ਹੋਵੇਗੀ। ਪੁਆਇੰਟ ਟੇਬਲ ਵਿਚ ਟੀਮਾਂ ਦੀ ਸਥਿਤੀ ਦੇ ਆਧਾਰ 'ਤੇ ਜੇਤੂ ਦਾ ਐਲਾਨ ਨਹੀਂ ਕੀਤਾ ਜਾਵੇਗਾ। ਜੇਕਰ ਮੈਚ ਟਾਈ ਹੁੰਦਾ ਹੈ ਤਾਂ ਸੁਪਰ ਓਵਰ ਕਰਵਾਇਆ ਜਾਵੇਗਾ। ਸੁਪਰ ਓਵਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਈ ਜੇਤੂ ਨਹੀਂ ਮਿਲ ਜਾਂਦਾ।

(For more Punjabi news apart from T20 World Cup 2024 final IND vs SA weather forcast News in Punjabi , stay tuned to Rozana Spokesman)

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement