RCB ਦੇ Yash Dayal ਵਿਰੁਧ UP ਦੀ ਔਰਤ ਨੇ ਕਰਵਾਈ ਸ਼ਿਕਾਇਤ ਦਰਜ 
Published : Jun 29, 2025, 11:32 am IST
Updated : Jun 29, 2025, 11:38 am IST
SHARE ARTICLE
UP Woman Files Complaint Against RCB's Yash Dayal Latest News in Punjabi
UP Woman Files Complaint Against RCB's Yash Dayal Latest News in Punjabi

ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦਾ ਲਾਇਆ ਇਲਜ਼ਾਮ

UP Woman Files Complaint Against RCB's Yash Dayal Latest News in Punjabi : ਰਾਇਲ ਚੈਲੇਂਜਰਜ਼ ਬੰਗਲੌਰ ਦੇ ਪਹਿਲੇ ਆਈਪੀਐਲ ਖਿਤਾਬ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਗੇਂਦਬਾਜ਼ ਯਸ਼ ਦਿਆਲ ਮੁਸ਼ਕਲ ਵਿਚ ਜਾਪਦੇ ਹਨ। ਇਕ ਔਰਤ ਨੇ ਉਸ 'ਤੇ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। 

ਗਾਜ਼ੀਆਬਾਦ ਦੀ ਰਹਿਣ ਵਾਲੀ ਔਰਤ ਨੇ ਪੀਐਮ ਆਨਲਾਈਨ ਸ਼ਿਕਾਇਤ ਪੋਰਟਲ 'ਤੇ ਅਪਣੀ ਪਹਿਲੀ ਐਫ਼ਆਈਆਰ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਹੈ। ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਇੰਦਰਾਪੁਰਮ ਦੇ ਸਰਕਲ ਅਫ਼ਸਰ ਨੇ ਮਾਮਲੇ ਨਾਲ ਸਬੰਧਤ ਰਿਪੋਰਟ ਮੰਗੀ ਹੈ। ਇਸ ਤੋਂ ਇਲਾਵਾ, ਪੁਲਿਸ ਨੂੰ ਇਸ ਸਨਸਨੀਖ਼ੇਜ਼ ਖ਼ੁਲਾਸੇ ਨੂੰ ਸੁਲਝਾਉਣ ਲਈ 21 ਜੁਲਾਈ ਤਕ ਦਾ ਸਮਾਂ ਦਿਤਾ ਗਿਆ ਹੈ।

ਔਰਤ ਨੇ ਸ਼ਿਕਾਇਤ ਵਿਚ ਲਿਖਿਆ ਹੈ, 'ਸ਼ਿਕਾਇਤਕਰਤਾ ਪਿਛਲੇ ਪੰਜ ਸਾਲਾਂ ਤੋਂ ਕ੍ਰਿਕਟਰ ਨਾਲ ਸਬੰਧਾਂ ਵਿਚ ਹੈ। ਵਿਆਹ ਦੇ ਬਹਾਨੇ ਔਰਤ ਦਾ ਭਾਵਨਾਤਮਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਗਿਆ। ਭਾਰਤੀ ਕ੍ਰਿਕਟਰ ਨੇ ਔਰਤ ਨੂੰ ਅਪਣੇ ਪਰਵਾਰ ਨਾਲ ਮਿਲਾਇਆ ਅਤੇ ਹਮੇਸ਼ਾ ਉਸ ਨਾਲ ਪਤੀ ਵਾਂਗ ਵਿਵਹਾਰ ਕੀਤਾ। ਜਿਸ ਕਾਰਨ ਉਹ ਉਸ 'ਤੇ ਭਰੋਸਾ ਕਰਨ ਲੱਗ ਪਈ। ਜਦੋਂ ਔਰਤ ਨੂੰ ਧੋਖੇ ਦਾ ਅਹਿਸਾਸ ਹੋਇਆ ਅਤੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ, ਉਸ ਨੂੰ ਮਾਨਸਿਕ ਤੌਰ 'ਤੇ ਵੀ ਤਸੀਹੇ ਦਿਤੇ ਗਏ।'

ਦੱਸ ਦਈਏ ਕਿ ਔਰਤ ਨੇ 14 ਜੂਨ, 2025 ਨੂੰ ਮਹਿਲਾ ਹੈਲਪਲਾਈਨ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬਿਆਨ ਵਿਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਦਿਆਲ ਨੇ ਲੋੜ ਪੈਣ 'ਤੇ ਉਸ ਤੋਂ ਪੈਸੇ ਵੀ ਲਏ। ਔਰਤ ਦੇ ਅਨੁਸਾਰ, ਉਹ ਇਕੱਲੀ ਨਹੀਂ ਹੈ, ਸਗੋਂ ਦਿਆਲ ਨੇ ਹੋਰ ਔਰਤਾਂ ਨਾਲ ਵੀ ਅਜਿਹਾ ਕੀਤਾ ਹੈ। ਉਸ ਕੋਲ ਦੋਵਾਂ ਵਿਚਕਾਰ ਹੋਈ ਗੱਲਬਾਤ ਦੇ ਸਕ੍ਰੀਨਸ਼ਾਟ, ਵੀਡੀਉ ਕਾਲ ਹਿਸਟਰੀ ਅਤੇ ਸਬੂਤ ਵਜੋਂ ਫ਼ੋਟੋਆਂ ਹਨ। 

ਸ਼ਿਕਾਇਤਕਰਤਾ ਔਰਤ ਵਲੋਂ ਮਾਮਲੇ ਦੀ ਜਲਦੀ ਤੋਂ ਜਲਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। 
 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement