ਪ੍ਰਿੰਸਪਾਲ ਸਿੰਘ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ: ਰਾਣਾ ਸੋਢੀ
Published : Jul 29, 2020, 4:34 pm IST
Updated : Jul 29, 2020, 4:34 pm IST
SHARE ARTICLE
 Princepal Singh
Princepal Singh

ਐਨ.ਬੀ.ਏ. ਲਈ ਚੁਣੇ ਗਏ ਪੰਜਾਬ ਦੇ ਚੌਥੇ ਖਿਡਾਰੀ ਨੂੰ ਦਿੱਤੀਆਂ ਮੁਬਾਰਕਾਂ

ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਯੁਕਤ ਰਾਸ਼ਟਰ ਅਮਰੀਕਾ ਦੀ ਪ੍ਰਮੁੱਖ ਪੇਸ਼ੇਵਾਰਾਨਾ ਬਾਸਕਿਟਬਾਲ ਲੀਗ, ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨ.ਬੀ.ਏ.) ਦੀ ਲੀਗ-ਜੀ ਵਿੱਚ ਚੁਣੇ ਜਾਣ ਲਈ ਪ੍ਰਿੰਸਪਾਲ ਸਿੰਘ ਨੂੰ ਵਧਾਈ ਦਿੱਤੀ ਹੈ।

photo Princepal Singh 

ਐਨ.ਬੀ.ਏ. ਵਿੱਚ ਖੇਡਣ ਲਈ 6 ਫ਼ੁੱਟ 10 ਇੰਚ ਲੰਮੇ 19 ਸਾਲਾ ਖਿਡਾਰੀ ਦੀ ਚੋਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਸਤਨਾਮ ਸਿੰਘ ਭਮਰਾ, ਪਾਲਪ੍ਰੀਤ ਸਿੰਘ ਬਰਾੜ ਅਤੇ ਅਮਜੋਤ ਸਿੰਘ ਗਿੱਲ ਤੋਂ ਬਾਅਦ ਪ੍ਰਿੰਸਪਾਲ ਸਿੰਘ ਪੰਜਾਬ ਦਾ ਚੌਥਾ ਅਜਿਹਾ ਖਿਡਾਰੀ ਹੋਵੇਗਾ, ਜਿਸ ਨੇ ਸ਼ਾਨਦਾਰ ਮਾਅਰਕਾ ਮਾਰਿਆ ਹੈ।

rana gurmit singh sodhirana gurmit singh sodhi

ਉਨ੍ਹਾਂ ਕਿਹਾ ਕਿ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਅਤੇ ਬਾਸਕਿਟਬਾਲ ਫ਼ੈਡਰੇਸ਼ਨ ਆਫ਼ ਇੰਡੀਆ ਅਧੀਨ ਚੱਲ ਰਹੀ ਵੱਕਾਰੀ ਨਰਸਰੀ ‘ਲੁਧਿਆਣਾ ਬਾਸਕਿਟਬਾਲ ਅਕੈਡਮੀ’ ਵਿੱਚ ਸਿਖਲਾਈ ਪ੍ਰਾਪਤ ਪਿ੍ਰੰਸਪਾਲ ਸਿੰਘ ਨੇ ਇਸ ਉਚਾਈ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।


 Princepal Singh Princepal Singh

ਭਵਿੱਖ ਵਿੱਚ ਪ੍ਰਿੰਸਪਾਲ ਸਿੰਘ ਦੇ ਵੱਡੀਆਂ ਮੱਲਾਂ ਮਾਰਨ ਦੀ ਕਾਮਨਾ ਕਰਦਿਆਂ ਰਾਣਾ ਸੋਢੀ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕਾਦੀਆਂ ਗੁੱਜਰਾਂ ਵਿੱਚ ਰਹਿੰਦੇ ਉਸ ਦੇ ਪਿਤਾ ਗੁਰਮੇਜ ਸਿੰਘ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਉਸ ਨੂੰ ਖੇਡ ਪਿੜ ਵਿੱਚ ਲਿਆਂਦਾ।

Rana SodhiRana Sodhi

ਉਨ੍ਹਾਂ ਕਿਹਾ ਕਿ ਪ੍ਰਿੰਸਪਾਲ ਸਿੰਘ ਦਾ ਐਨ.ਬੀ.ਏ. ਵਿੱਚ ਪ੍ਰਵੇਸ਼, ਵਿਸ਼ਵ ਦੀ ਵੱਕਾਰੀ ਲੀਗ ਵਿੱਚ ਖੇਡਣ ਦੇ ਉਸ ਦੇ ਸੁਪਨੇ ਦੇ ਪੂਰਾ ਹੋਣ ਦੇ ਨਜ਼ਦੀਕ ਹੈ। ਪ੍ਰਿੰਸਪਾਲ ਸਿੰਘ ਐਨ.ਬੀ.ਏ. ਦੀ ਜੀ-ਲੀਗ ਵਿੱਚ ਖੇਡਣ ਵਾਲਾ ਤੀਜਾ ਭਾਰਤੀ ਖਿਡਾਰੀ ਹੋਵੇਗਾ।

ਉਹ 21 ਮੈਂਬਰੀ ਐਨ.ਬੀ.ਏ.-ਚੋਣ ਟੀਮ ਦੀ ਨੁਮਾਇੰਦਗੀ ਕਰੇਗਾ ਅਤੇ ਐਨ.ਬੀ.ਏ. ਨਾਲ ਉਹ ਸਿੱਧਾ ਇਕਰਾਰਨਾਮਾ ਕਰੇਗਾ। ਐਨ.ਬੀ.ਏ. ਅਕੈਡਮੀ ਦੇ ਗ੍ਰੈਜੂਏਟ ਪਿ੍ਰੰਸਪਾਲ ਸਿੰਘ ਨੇ ਅਗਲੇ ਸੀਜ਼ਨ ਵਿੱਚ ਐਨ.ਬੀ.ਏ. ਦੀ ਜੀ ਲੀਗ ਵਿੱਚ ਖੇਡਣ ਲਈ ਦਸਤਖ਼ਤ ਕੀਤੇ ਹਨ।

ਪੰਜਾਬ ਦੇ ਖੇਡ ਮੰਤਰੀ ਨੇ ਕਿਹਾ ਕਿ ਪ੍ਰਿੰਸਪਾਲ ਸਿੰਘ ਸੂਬੇ ਦੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ ਕਿਉਂ ਜੋ ਉਸ ਨੇ ਮੁਸ਼ਕਲ ਹਾਲਾਤ ਵਿੱਚ ਵੀ ਸਫ਼ਲਤਾ ਦੇ ਅਸਮਾਨ ਛੂਹੇ। ਹਾਲਾਂਕਿ ਉਹ 14 ਸਾਲ ਦੀ ਉਮਰ ਤੱਕ ਬਾਸਕਿਟਬਾਲ ਦੀਆਂ ਮੁਢਲੀਆਂ ਬਾਰੀਕੀਆਂ ਤੋਂ ਵੀ ਅਣਜਾਣ ਸੀ।

ਜ਼ਿਕਰਯੋਗ ਹੈ ਕਿ ਪ੍ਰਿੰਸਪਾਲ ਸਿੰਘ ਸਾਲ 2017 ਵਿੱਚ ਐਨ.ਬੀ.ਏ. ਅਕੈਡਮੀ ਦਿੱਲੀ ਵਿੱਚ ਸ਼ਾਮਲ ਹੋਇਆ ਅਤੇ ਨਵੰਬਰ 2018 ਵਿੱਚ ਐਨ.ਬੀ.ਏ. ਗਲੋਬਲ ਅਕੈਡਮੀ, ਆਸਟਰੇਲੀਆ ਵਿੱਚ ਚਲਾ ਗਿਆ। ਆਪਣੇ ਐਨ.ਬੀ.ਏ. ਦੇ ਸਫ਼ਰ ਦੌਰਾਨ ਉਸ ਨੇ ਬਾਸਕਿਟਬਾਲ ਵਿਦਾਊਟ ਬਾਰਡਰਜ਼ (ਬੀ.ਡਬਲਯੂ.ਬੀ.) ਏਸ਼ੀਆ 2018, ਬੀ.ਡਬਲਯੂ.ਬੀ. ਗਲੋਬਲ 2018 ਅਤੇ ਐਨ.ਬੀ.ਏ. ਗਲੋਬਲ ਕੈਂਪ 2018 ਵਰਗੇ ਕਈ ਕੌਮਾਂਤਰੀ ਬਾਸਕਿਟਬਾਲ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ।ਪ੍ਰਿੰਸਪਾਲ ਸਿੰਘ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੀਨੀਅਰ ਪੁਰਸ਼ ਟੀਮ ਰਾਹੀਂ ਭਾਰਤ ਦੀ ਨੁਮਾਇੰਦਗੀ ਵੀ ਕੀਤੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement