
ਆਸਟਰੇਲੀਆਈ ਟੀਮ ਵਿਚ ਜ਼ਖ਼ਮੀ ਮਾਰਕਸ ਸਟੋਈਨਿਸ ਦੀ ਜਗ੍ਹਾ ਮੋਈਜੇਸ ਹੇਨਰਿਕਸ ਨੂੰ ਸ਼ਾਮਲ ਕੀਤਾ ਗਿਆ
ਵਸ਼ਿੰਗਟਨ - ਆਸਟ੍ਰੇਲੀਆ ਨੇ ਭਾਰਤ ਖ਼ਿਲਾਫ਼ ਦੂਜੇ ਵਨਡੇ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਆਸਟਰੇਲੀਆ ਨੇ ਪਹਿਲਾ ਵਨਡੇ 66 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿਚੋਂ 1.0 ਨਾਲ ਜਗ੍ਹਾ ਬਣਾ ਲਈ ਹੈ। ਆਸਟਰੇਲੀਆਈ ਟੀਮ ਵਿਚ ਜ਼ਖ਼ਮੀ ਮਾਰਕਸ ਸਟੋਈਨਿਸ ਦੀ ਜਗ੍ਹਾ ਮੋਈਜੇਸ ਹੇਨਰਿਕਸ ਨੂੰ ਸ਼ਾਮਲ ਕੀਤਾ ਗਿਆ। ਭਾਰਤੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
AUS v IND 2nd ODI
ਪਲੇਇੰਗ ਇਲੈਵਨ
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਡੈਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲੇਬੁਸਚਗਨੇ, ਗਲੇਨ ਮੈਕਸਵੇਲ, ਐਲੇਕਸ ਕੇਰੀ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਏਡਮ ਜੰਮਾ, ਜੋਸ਼ ਹੇਜਲਵੁਡ, ਮਿਸ਼ੇਲ ਸਟਾਰਕ।
AUS v IND 2nd ODI
ਭਾਰਤ : ਸ਼ਿਖਰ ਧਵਨ, ਮਯੰਕ ਅਗਰਵਾਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਕੇ.ਐਲ. ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਨੀ।
Cricket
ਡੇਵਿਡ ਵਾਰਨਰ (83) ਰਨ ਆਊਟ, ਆਸਟਰੇਲੀਆ ਨੂੰ ਦੂਜਾ ਝਟਕਾ, ਸਕੋਰ 156/2
ਫਿੰਚ ਨੂੰ ਸ਼ਮੀ ਨੇ ਕੀਤਾ ਆਊਂਟ - ਆਰੋਨ ਫਿੰਚ (60) ਨੂੰ ਮੁਹੰਮਦ ਸ਼ਮੀ ਨੇ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾਇਆ। ਆਸਟਰੇਲੀਆ ਨੂੰ ਪਹਿਲਾ ਝਟਕਾ। ਉਹਨਾਂ ਨੇ 69 ਗੇਂਦਾਂ ਵਿਚ 6 ਚੌਕੇ ਅਤੇ ਇੱਕ ਛੱਕਾ ਮਾਰਿਆ। ਸਕੋਰ 142/1
21 ਵੇਂ ਓਵਰ ਦੀ ਆਖਰੀ ਗੇਂਦ 'ਤੇ ਯੁਜਵੇਂਦਰ ਚਾਹਲ' ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਲਈ, ਉਸ ਨੇ 60 ਗੇਂਦਾਂ ਖੇਡੀਆਂ। ਉਸ ਨੇ ਪਿਛਲੇ ਮੈਚ ਵਿਚ ਸੈਂਕੜਾ ਬਣਾਇਆ ਸੀ।