
ਹਸਪਤਾਲ 'ਚ ਕਰਵਾਇਆ ਭਰਤੀ
ਨਵੀਂ ਦਿੱਲੀ: ਆਸਟ੍ਰੇਲੀਆ ਦੇ ਮਹਾਨ ਖਿਡਾਰੀ ਅਤੇ ਦੁਨੀਆ ਦੇ ਸਭ ਤੋਂ ਸਫਲ ਸਪਿਨ ਗੇਂਦਬਾਜ਼ਾਂ 'ਚੋਂ ਇਕ ਸ਼ੇਨ ਵਾਰਨ ਵੱਡੀ ਮੁਸੀਬਤ 'ਚ ਫਸ ਗਏ ਹਨ। ਦਰਅਸਲ, ਕੁਝ ਸਮਾਂ ਪਹਿਲਾਂ ਵਾਰਨ ਦਾ ਬਾਈਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਹਾਦਸੇ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
Shane Warne
ਖਬਰਾਂ ਮੁਤਾਬਿਕ ਸ਼ੇਨ ਵਾਰਨ ਅੱਜ ਸਵੇਰੇ ਬਾਈਕ ਸਵਾਰੀ 'ਤੇ ਨਿਕਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਹੁਣ ਉਹ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਬਾਈਕ ਤੋਂ ਡਿੱਗਣ ਤੋਂ ਬਾਅਦ ਵਾਰਨ ਕਰੀਬ 15 ਮੀਟਰ ਤੱਕ ਘਸੀਟੇ ਗਏ। ਇਕ ਹੋਰ ਬੁਰੀ ਖਬਰ ਇਹ ਹੈ ਕਿ ਇਸ ਹਾਦਸੇ ਦੇ ਸਮੇਂ ਵਾਰਨ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ ਅਤੇ ਉਹ ਵੀ ਜ਼ਖਮੀ ਹੋਣ ਤੋਂ ਬਾਅਦ ਹੁਣ ਹਸਪਤਾਲ 'ਚ ਹੈ।
Shane Warne
ਹਾਦਸੇ ਤੋਂ ਬਾਅਦ ਵਾਰਨ ਨੇ ਕਿਹਾ ਕਿ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਦਰਦ ਵੀ ਹੈ। ਵਾਰਨ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਡਰ ਹੈ ਕਿ ਸ਼ਾਇਦ ਉਸ ਦੀ ਲੱਤ ਜਾਂ ਕਮਰ ਟੁੱਟ ਨਾ ਗਈ ਹੋਵੇ। ਜਿਸ ਕਾਰਨ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਵਾਰਨ ਅਤੇ ਉਨ੍ਹਾਂ ਦਾ ਬੇਟਾ ਫਿਲਹਾਲ ਸੁਰੱਖਿਅਤ ਹਨ ਅਤੇ ਕਿਸੇ ਵੀ ਵੱਡੇ ਖਤਰੇ ਤੋਂ ਬਾਹਰ ਹਨ। ਵਾਰਨ ਆਉਣ ਵਾਲੀ ਏਸ਼ੇਜ਼ ਸੀਰੀਜ਼ 'ਚ ਕੁਮੈਂਟੇਟਰ ਦੇ ਰੂਪ 'ਚ ਨਜ਼ਰ ਆਉਣਗੇ।