
'ਫ਼ਰਾਟਾ ਕਿੰਗ' ਉਸੇਨ ਬੋਲਟ ਦੇ ਸਨਿਆਸ ਨਾਲ ਅਥਲੈਟਿਕਸ ਵਿਚ ਇਕ ਯੁਗ ਦਾ ਅੰਤ ਹੋ ਜਾਵੇਗਾ ਪਰ ਭਾਰਤੀਆਂ ਲਈ ਕਲ ਤੋਂ ਇਥੇ ਸ਼ੁਰੂ ਹੋਣ ਵਾਲੀ ਆਈਏਐਐਫ਼ ਵਿਸ਼ਵ ਚੈਂਪੀਅਨਸ਼ਿਪ ਵਿਚ
ਲੰਦਨ, 3 ਅਗੱਸਤ : 'ਫ਼ਰਾਟਾ ਕਿੰਗ' ਉਸੇਨ ਬੋਲਟ ਦੇ ਸਨਿਆਸ ਨਾਲ ਅਥਲੈਟਿਕਸ ਵਿਚ ਇਕ ਯੁਗ ਦਾ ਅੰਤ ਹੋ ਜਾਵੇਗਾ ਪਰ ਭਾਰਤੀਆਂ ਲਈ ਕਲ ਤੋਂ ਇਥੇ ਸ਼ੁਰੂ ਹੋਣ ਵਾਲੀ ਆਈਏਐਐਫ਼ ਵਿਸ਼ਵ ਚੈਂਪੀਅਨਸ਼ਿਪ ਵਿਚ ਕੋਈ ਚੰਗੀ ਸ਼ੁਰੂਆਤ ਦੀ ਉਮੀਦ ਨਹੀਂ ਹੈ।
ਇਸ ਪ੍ਰਤੀਯੋਗਤਾ ਵਿਚ 25 ਭਾਰਤੀ ਅਥਲੀਟ ਸ਼ਿਰਕਤ ਕਰਨਗੇ ਪਰ ਉਨ੍ਹਾਂ ਦੇ ਪ੍ਰਭਾਵਤ ਕਰਨ ਦੀ ਉਮੀਦ ਨਹੀਂ ਹੈ। ਬਸ ਇਸ ਵਿਚ ਵਿਸ਼ਵ ਜੂਨੀਅਰ ਰੀਕਾਰਡਧਾਰੀ ਭਾਲਾ ਸੁੱਟਣ ਵਾਲੇ ਥ੍ਰੋਅਰ ਨੀਰਜ ਚੋਪੜਾ ਕੋਲ ਤਮਗ਼ਾ ਜਿੱਤਣ ਦਾ ਮੌਕਾ ਹੋ ਸਕਦਾ ਹੈ।
ਸੱਭ ਕੁੱਝ ਹਰਿਆਣਾ ਦੇ ਇਸ 19 ਸਾਲਾ ਦੇ 10 ਅਤੇ 12 ਅਗੱਸਤ (ਕਵਾਲੀਫ਼ੀਕੇ²ਸ਼ਨ ਅਤੇ ਫ਼ਾਈਨਲ ਦੌਰ) ਦੇ ਦਿਨ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ ਕਿ ਭਾਰਤ 2003 ਤੋਂ ਬਾਅਦ ਆਏ ਸੋਕੇ ਨੂੰ ਖ਼ਤਮ ਕਰ ਸਕਣਗੇ ਜਾਂ ਨਹੀਂ।
ਸਾਲ 1983 ਵਿਚ ਪਹਿਲੀ ਚੈਂਪੀਅਨਸ਼ਿਪ ਦੇ ਬਾਅਦ ਤੋਂ ਹੀ ਭਾਰਤ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਂਦਾ ਰਿਹਾ ਹੈ ਪਰ 2003 ਵਿਚ ਲੰਬੀ ਛਾਲ ਦੀ ਮਹਾਨ ਅਥਲੀਟ ਅੰਜੂ ਬਾਬੀ ਜਾਰਜ ਦੇ ਕਾਂਸੀ ਤਮਗ਼ਾ ਤੋਂ ਇਲਵਾ ਉਸ ਨੇ ਕੋਈ ਤਮਗ਼ਾ ਹਾਸਲ ਨਹੀਂ ਕੀਤਾ ਹੈ।
ਹਾਲ ਹੀ ਵਿਚ ਭੁਵਨੇਸ਼ਵਰ ਵਿਚ ਹੋਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਭਾਰਤੀ ਅਥਲੀਟਾਂ ਦੁਆਰਾ ਜਿੱਤੇ ਗਏ ਤਮਗ਼ੇ ਸ਼ਲਾਘਾਯੋਗ ਹਨ ਪਰ ਮਹਾਦੀਪੀ ਪ੍ਰਤੀਯੋਗਤਾ ਵਿਚ ਮਿਲੀ ਸਫ਼ਲਤਾ ਦਾ ਇਸ ਵਿਸ਼ਵ ਪਧਰੀ ਟੂਰਨਾਮੈਂਅ ਵਿਚ ਕੋਈ ਪ੍ਰਭਾਵ ਨਹੀਂ ਪਵੇਗਾ। ਏਸ਼ੀਆਈ ਚੈਂਪੀਅਨਸ਼ਿਪ ਵਿਚ ਮੁਕਾਬਲੇ ਕਾਫ਼ੀ ਘੱਟ ਸਨ ਕਿਉੁਂਕਿ ਚੀਨ, ਜਾਪਾਨ, ਕਤਰ ਅਤੇ ਬਹਿਰੀਨ ਦੇ ਕਈ ਸਿਖਰਲੇ ਅਥਲੀਟਾਂ ਨੇ ਇਸ ਵਿਚ ਹਿੱਸਾ ਨਹੀਂ ਲੈਣ ਦਾ ਫ਼ੈਸਲਾ ਕੀਤਾ ਸੀ।
ਇਸ ਦੇ ਨਾਲ ਹੀ ਇਸ ਦੇ ਲਈ ਚੁਣੀ ਗਈ ਭਾਰਤੀ ਟੀਮ ਦੇ ਚੋਣ 'ਤੇ ਵੀ ਵਿਵਾਦ ਖੜਾ ਹੋ ਗਿਆ ਜਿਸ ਵਿਚ ਪੀਯੂ ਚਿਤਰਾ ਦਾ ਮਾਮਲਾ ਸਾਹਮਣੇ ਆਇਆ। 2015 ਵਿਚ ਬੀਜਿੰਗ ਵਿਚ ਭਾਰਤ ਲੈਣ ਵਾਲੀ 16 ਮੈਂਬਰੀ ਭਾਰਤੀ ਟੀਮ ਦੇ ਤਿੰਨ ਅਥਲੀਟਾਂ ਦੇ ਫ਼ਾਈਨਲ ਦੌਰ ਵਿਚ ਥਾਂ ਬਣਾਈ ਸੀ ਜਿਸ ਵਿਚ ਇੰਦਰਜੀਤ ਸਿੰਘ (ਪੁਰਸ਼ ਵਰਗ ਦੇ ਸ਼ਾਟਪੁਟ) ਵਿਕਾਸ ਗੌਡਾ, ਪੁਰਸ਼ ਚੱਕਾ ਸੁੱਟਣ ਵਾਲੇ ਅਥਲੀਟ ਅਤੇ ਲਲਿਤਾ ਬਾਬਰ ਮਹਿਲਾ ਹੇਪਟਾਥਲਨ ਸ਼ਾਮਲ ਹਨ।
ਇਸ ਵਾਰ ਖ਼ੁਸ਼ਬੀਰ ਕੌਰ ਮਹਿਲਾਵਾਂ ਦੀ 20 ਕਿ ਮੀ ਪੈਦਲ ਚਾਲ ਅਥਲੀਟ: ਐਮ ਆਰ ਪੂਵੰਮਾ, ਜਿਤਰਾ ਮੈਥਿਊ ਅਤੇ ਅਨੂ ਰਾਘਵਨ ਰਿਲੇਅ ਦੌੜਾਕ ਨੂੰ ਛੱਡ ਕੇ ਜ਼ਿਆਦਾਤਰ ਨਵੇਂ ਅਥਲੀਟ ਹਨ।
ਵਿਸ਼ਵ ਚੈਂਪੀਅਨਸ਼ਿਪ ਵਿਚ ਹੁਣ ਤਕ ਭਾਰਤੇ ਦੇ ਇਤਿਹਾਸ ਵਿਚ ਇਕਲੌਤੇ ਤਮਗ਼ੇ ਨੂੰ ਵੇਖਦੇ ਹੋਏ ਕਿਸੇ ਦੇ ਫ਼ਾਈਨਲ ਦੌਰ ਵਿਚ ਪਹੁੰਚਣ ਨੂੰ ਵੀ ਇਕ ਉਪਲਬਧੀ ਹੀ ਮੰਨਿਆ ਜਾਵੇਗਾ।
ਕੁਲ ਸ਼ੁਰੂਆਤੀ ਦਿਨ ਕੋਈ ਭਾਰਤੀ ਹਿੱਸਾ ਨਹੀਂ ਲਵੇਗਾ ਕਿਉੁਂਕਿ ਏਸ਼ੀਆਈ ਚੈਂਪੀਅਨਸ਼ਿਪ ਗੋਵਿੰਦਨ ਲਕਸ਼ਮਣ 1000 ਮੀਟਰ ਫ਼ਾਈਨਲ ਵਿਚ ਹਿੱਸਾ ਨਹੀਂ ਲੈਣਗੇ। ਉਹ ਭੁਵਨੇਸ਼ਵਰ ਵਿਚ ਸੋਨ ਤਮਗ਼ਾ ਜਿੱਤਣ ਦੇ ਬਾਵਜੂਦ ਇਸ ਦੇ ਲਈ ਕੁਆਲੀਫ਼ਾਈ ਨਹੀਂ ਕਰ ਸਕੇ। (ਪੀਟੀਆਈ)