India T20 World Cup 2024 : ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ,ਇਨ੍ਹਾਂ ਖਿਡਾਰੀਆਂ ਨੂੰ ਮਿਲੀ ਟੀਮ 'ਚ ਜਗ੍ਹਾ
Published : Apr 30, 2024, 4:13 pm IST
Updated : Apr 30, 2024, 4:40 pm IST
SHARE ARTICLE
 India T20 World Cup 2024
India T20 World Cup 2024

ਰਿਜ਼ਰਵ ਖਿਡਾਰੀ- ਸ਼ੁਭਮਨ ਗਿੱਲ, ਖਲੀਲ ਅਹਿਮਦ, ਰਿੰਕੂ ਸਿੰਘ, ਅਵੇਸ਼ ਖਾਨ।

India T20 World Cup 2024 : ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 2024 ਦਾ ਟੀ-20 ਵਿਸ਼ਵ ਕੱਪ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ 2 ਤੋਂ 29 ਜੂਨ ਤੱਕ ਖੇਡਿਆ ਜਾਵੇਗਾ। ਟੀਮ ਇੰਡੀਆ 5 ਜੂਨ ਨੂੰ ਆਇਰਲੈਂਡ ਦੇ ਖਿਲਾਫ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਰੋਹਿਤ ਸ਼ਰਮਾ (ਕਪਤਾਨ),  ਯਸ਼ਸਵੀ ਜੈਸਵਾਲ , ਹਾਰਦਿਕ ਪਾਂਡਯਾ (ਉਪ-ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ) , ਸੁਰਯਕੁਮਾਰ ਯਾਦਵ, ਸੰਜੂ ਸੈਮਸਨ , ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ , ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ

ਰਿਜ਼ਰਵ ਖਿਡਾਰੀ- ਸ਼ੁਭਮਨ ਗਿੱਲ, ਖਲੀਲ ਅਹਿਮਦ, ਰਿੰਕੂ ਸਿੰਘ, ਅਵੇਸ਼ ਖਾਨ।

 9 ਜੂਨ ਨੂੰ ਪਾਕਿਸਤਾਨ ਨਾਲ ਭਿੜੇਗੀ ਟੀਮ ਇੰਡੀਆ 


ਟੀਮ ਇੰਡੀਆ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗੀ। ਟੀਮ ਦਾ ਦੂਜਾ ਮੈਚ 9 ਜੂਨ ਨੂੰ ਪਾਕਿਸਤਾਨ ਨਾਲ, ਤੀਜਾ ਮੈਚ 12 ਜੂਨ ਨੂੰ ਅਮਰੀਕਾ ਨਾਲ ਅਤੇ ਚੌਥਾ ਮੈਚ 15 ਜੂਨ ਨੂੰ ਕੈਨੇਡਾ ਨਾਲ ਹੋਵੇਗਾ।

ਓਪਨਿੰਗ ਮੈਚ ਕੈਨੇਡਾ ਅਤੇ ਅਮਰੀਕਾ ਵਿਚਾਲੇ ਹੋਵੇਗਾ

ਇਸ ਵਾਰ ਟੀ-20 ਵਿਸ਼ਵ ਕੱਪ 2 ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ 'ਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਕੈਨੇਡਾ ਅਤੇ ਘਰੇਲੂ ਟੀਮ ਅਮਰੀਕਾ ਵਿਚਾਲੇ ਡਾਲਾਸ ਵਿੱਚ ਹੋਵੇਗਾ। ਫਾਈਨਲ ਮੈਚ ਵੈਸਟਇੰਡੀਜ਼ ਦੇ ਬਾਰਬਾਡੋਸ ਸ਼ਹਿਰ 'ਚ 29 ਜੂਨ ਨੂੰ ਹੋਵੇਗਾ। ਵੈਸਟਇੰਡੀਜ਼ 'ਚ ਸੁਪਰ-8 ਅਤੇ ਨਾਕਆਊਟ ਮੈਚ ਹੋਣਗੇ।

ਗਰੁੱਪ ਪੜਾਅ ਦੇ ਮੈਚ 17 ਜੂਨ ਤੱਕ ਹੋਣਗੇ

ਟੀ-20 ਵਿਸ਼ਵ ਕੱਪ ਵਿੱਚ ਗਰੁੱਪ ਪੜਾਅ ਦੇ ਮੈਚ 2 ਤੋਂ 17 ਜੂਨ ਤੱਕ ਹੋਣਗੇ। ਸੁਪਰ-8 ਪੜਾਅ ਦੇ ਮੈਚ 19 ਤੋਂ 24 ਜੂਨ ਤੱਕ ਹੋਣਗੇ। ਫਿਰ 26 ਜੂਨ ਤੋਂ ਨਾਕਆਊਟ ਪੜਾਅ ਸ਼ੁਰੂ ਹੋਵੇਗਾ।

Location: India, Delhi

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement