
ਭਾਰਤ ਦੀ ਜਿੱਤ ਨਾਲ ਇੰਗਲੈਂਡ ਦੀ ਟੀਮ ਟੂਰਨਾਮੈਂਟ 'ਚੋਂ ਹੋ ਜਾਵੇਗੀ ਬਾਹਰ
ਬਰਮਿੰਘਮ : ਭਾਰਤੀ ਟੀਮ ਅੱਜ ਹੋਣ ਵਾਲੇ ਵਿਸ਼ਵ ਕੱਪ ਦੇ ਵੱਡੇ ਮੁਕਾਬਲੇ 'ਚ ਸ਼ਾਨਦਾਰ ਜਿੱਤ ਨਾਲ ਸਿਖਰ 'ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਹੁਣ ਤਕ ਛੇ ਮੁਕਾਬਲੇਆਂ ਵਿਚ ਭਾਰਤੀ ਟੀਮ ਨੂੰ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ ਹੈ ਅਤੇ ਵਿਰਾਟ ਕੋਹਲੀ ਦੀ ਟੀਮ 11 ਅੰਕਾਂ ਨਾਲ ਸੈਮੀਫ਼ਾਈਨਲ ਵਿਚ ਪ੍ਰਵੇਸ਼ ਦੀ ਰਾਹ 'ਤੇ ਹੈ ਪਰ ਇੰਗਲੈਂਡ ਵਿਰੁਧ ਜਿੱਤ ਦਰਜ ਕਰ ਕੇ ਉਹ ਅੰਕ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਹੋਵੇਗੀ। ਜੇਕਰ ਭਾਰਤ ਇਸ ਮੈਚ ਵਿਚ ਜਿੱਤ ਜਾਂਦਾ ਹੈ ਤਾਂ ਮੇਜ਼ਬਾਨ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਟੂਰਨਾਮੈਂਟ ਤੋਂ ਪਹਿਲਾਂ ਇੰਗਲੈਂਡ ਖ਼ਿਤਾਬ ਦਾ ਪ੍ਰਬਲ ਦਾਵੇਦਾਰ ਮੰਨਿਆ ਜਾ ਰਿਹਾ ਸੀ ਪਰ ਈਓਨ ਮੋਰਗਨ ਦੀ ਟੀਮ ਅਹਿਮ ਮੈਚਾਂ ਵਿਚ ਲੜਖੜਾ ਗਈ ਜਿਸ ਦੇ ਸੱਤ ਮੈਚਾਂ ਵਿਚ ਕੇਵਲ ਛੇ ਅੰਕ ਹਨ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗਾਰ 'ਤੇ ਹੈ।
India vs England
ਇਹ ਦੁਖਦ ਹੈ ਕਿ ਕਪਤਾਨ ਮੋਰਗਨ, ਜੋਸ ਬਟਲਰ, ਜਾਨੀ ਬੇਅਰਸਟਾ, ਬੇਨ ਸਟੋਕਸ, ਜੋਫਰਾ ਆਰਚਰ ਵਰਗੇ ਖਿਡਾਰੀਆਂ ਨਾਲ ਸਜੀ ਟੀਮ ਹਾਲ ਦੇ ਸਾਲਾਂ ਵਿਚ ਚੋਟੀ 'ਤੇ ਰਹਿਣ ਦੇ ਬਾਵਜੂਦ ਟੂਰਨਾਮੈਂਟ ਤੋਂ ਬਾਹਰ ਹੋਣਾ ਪੈ ਰਿਹਾ ਹੈ। ਅੱਜ ਬਰਮਿੰਘਮ ਦੇ ਏਜਬੇਸਟਨ ਵਿਚ ਭਾਰਤੀ ਦਰਸ਼ਕਾਂ ਦੀ ਮੌਜੂਦਗੀ ਇਸ ਟੀਮ ਨੂੰ ਹੋਰ ਪ੍ਰੇਸ਼ਾਨ ਕਰੇਗੀ। ਉਥੇ ਹੀ ਸਾਬਕਾ ਕਪਤਾਨ ਮਾਈਕਲ ਵਾਨ ਅਤੇ ਕੇਵਿਨ ਪੀਟਰਸਨ 'ਤੇ ਜਾਨੀ ਬੇਅਰਸਟਾ ਦੇ ਬਿਆਨ ਨਾਲ ਦਬਾਅ ਕਾਫੀ ਵੱਧ ਗਿਆ ਹੈ। ਬੇਅਰਸਟਾ ਨੇ ਪੱਤਰਕਾਰਾਂ ਨੂੰ ਕਿਹਾ, ''ਲੋਕ ਸਾਡੇ ਅਸਫ਼ਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਲੋਚਨਾ ਕਰਨ ਦਾ ਮੌਕਾ ਮਿਲ ਸਕੇ।'' ਭਾਰਤ ਵਿਰੁਧ ਮੈਚ ਤੋਂ ਪਹਿਲਾਂ ਵਾਨ ਦੀ ਇਹ ਟਿਪਣੀ ਚੰਗੀ ਨਹੀਂ ਲੱਗੀ।
India vs England
ਮੈਚ ਦੌਰਾਨ ਧੁੱਪ ਖਿੜੀ ਹੋਵੇਗੀ ਅਤੇ ਸੁੱਕੀ ਪਿੱਚ 'ਤੇ ਟਰਨ ਆਮ ਨਾਲੋਂ ਜ਼ਿਆਦਾ ਹੋਵੇਗਾ। ਅਜਿਹੀਆਂ ਪਰਸਿਥੀਆਂ ਵਿਜ ਦੋ ਕਲਾਈ ਦੇ ਸਪਿਨਰਾਂ ਨਾਲ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨਾ ਇੰਗਲੈਂਡ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਨੇ ਹਾਲਾਂਕਿ ਕਿਹਾ ਕਿ ਭਾਰਤੀ ਟੀਮ ਇੰਗਲੈਂਡ ਵਿਰੁਧ ਜ਼ਿਆਦਾ ਰਣਨੀਤੀ ਨਹੀਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਗਾ ਕਰਦੇ ਹਾਂ ਤਾਂ ਅਸੀਂ ਵਿਰੋਧੀ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਹੋਵੇਗੀ। ਸਾਬਕਾ ਕਪਤਾਨ ਸੌਰਵ ਗਾਂਗੂਲੀ ਨੇ ਕਿਹਾ, ਉਨ੍ਹਾਂ ਨੇ ਸ਼ੰਕਰ ਵਰਗੇ ਜਵਾਨ ਖਿਡਾਰੀਆਂ 'ਤੇ ਭਰੋਸਾ ਕੀਤਾ ਹੈ। ਟੀਮ ਚੰਗੀ ਤਰ੍ਹਾਂ ਜੈੱਤ ਰਹੀ ਹੈ ਇਸ ਲਈ ਉਨ੍ਹਾਂ ਨੂੰ ਇਸੇ ਤਰ੍ਹਾਂ ਜੇਤੂ ਅਭਿਆਨ ਜਾਰੀ ਰੱਖਣਾ ਚਾਹੀਦਾ ਹੈ। ਪਰ ਇੰਗਲੈਂਡ ਦੇ ਤਾਬੂਤ 'ਚ ਆਖ਼ਰੀ ਕਿੱਲ ਠੋਕਣ ਵਾਲੇ ਖਿਡਾਰੀਆਂ 'ਚ ਰੋਹਿਤ ਸ਼ਰਮਾਂ, ਕੋਹਲੀ ਜਾਂ ਫਿਰ ਹਾਰਦਿਕ ਪੰਡਯਾ ਸ਼ਾਮਲ ਹੋ ਸਕਦੇ ਹਨ।