ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ
T20 World Cup Trophy : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਅਗਲੀ ਸਵੇਰੇ ਆਪਣੇ ਬਿਸਤਰੇ 'ਤੇ ਵਿਸ਼ਵ ਕੱਪ ਟਰਾਫੀ ਦੇ ਨਾਲ ਜਾਗੇ। ਆਈਸੀਸੀ ਟੂਰਨਾਮੈਂਟ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਬਾਰਬਾਡੋਸ ਦੇ ਇੱਕ ਹੋਟਲ ਦੇ ਕਮਰੇ ਵਿੱਚ ਟਰਾਫੀ ਆਪਣੇ ਕੋਲ ਰੱਖ ਕੇ ਸੁੱਤੇ ਸਨ।
ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ। ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਰੋਹਿਤ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਵੀ ਟੀ-20 ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਹਨ।
ਟਰਾਫੀ ਨਾਲ ਲੈ ਕੇ ਸੁੱਤੇ ਸੀ ਰੋਹਿਤ
ਟਰਾਫੀ ਜਿੱਤਣ ਤੋਂ ਬਾਅਦ ਪੂਰੀ ਟੀਮ ਬਹੁਤ ਖੁਸ਼ ਅਤੇ ਭਾਵੁਕ ਸੀ। ਰੋਹਿਤ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸਵੇਰੇ ਦੀ ਫੋਟੋ ਪੋਸਟ ਕੀਤੀ ਹੈ, ਜਿਸ 'ਚ ਟੀ-20 ਵਿਸ਼ਵ ਕੱਪ ਦੀ ਟਰਾਫੀ ਉਨ੍ਹਾਂ ਦੇ ਬੈੱਡ ਕੋਲ ਰੱਖੀ ਹੋਈ ਦਿਖਾਈ ਦੇ ਰਹੀ ਹੈ।
ਸੰਨਿਆਸ ਦਾ ਐਲਾਨ ਕਰਦੇ ਹੋਏ ਰੋਹਿਤ ਨੇ ਕਿਹਾ, 'ਮੈਂ ਕਦੇ ਵੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਨਹੀਂ ਸੋਚਿਆ ਸੀ। ਵਿਸ਼ਵ ਕੱਪ ਟਰਾਫੀ ਦੇ ਨਾਲ ਸੰਨਿਆਸ ਲੈਣ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ? ਉਨ੍ਹਾਂ ਨੇ ਕਿਹਾ ਕਿ ਟੀ-20 ਨੂੰ ਅਲਵਿਦਾ ਕਹਿਣ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਸੀ। ਰੋਹਿਤ ਨੇ ਕਿਹਾ ਕਿ ਉਹ IPL ਖੇਡਣਾ ਜਾਰੀ ਰੱਖੇਗਾ।
' ਸੰਨਿਆਸ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ'
ਜਦੋਂ ਰੋਹਿਤ ਨੂੰ ਪੁੱਛਿਆ ਗਿਆ ਜੇਕਰ ਭਾਰਤ ਨੇ 7 ਮਹੀਨੇ ਪਹਿਲਾਂ ਘਰੇਲੂ ਮੈਦਾਨ 'ਤੇ ਵਨਡੇ ਵਿਸ਼ਵ ਕੱਪ ਜਿੱਤਿਆ ਹੁੰਦਾ ਤਾਂ ਕੀ ਉਹ ਟੀ-20 ਤੋਂ ਪਹਿਲਾਂ ਹੀ ਸੰਨਿਆਸ ਲੈ ਲੈਂਦੇ। ਇਸ ਸਵਾਲ ਦੇ ਜਵਾਬ 'ਚ ਰੋਹਿਤ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਟੀ-20 ਤੋਂ ਸੰਨਿਆਸ ਲੈ ਲਵਾਂਗਾ, ਪਰ ਸਥਿਤੀ ਹੈ ਅਜਿਹੀ ਸੀ ਇਹ ਮੇਰੇ ਲਈ ਇਕਦਮ ਸਹੀ ਸਮਾਂ ਹੈ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸੰਨਿਆਸ ਲੈਣ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਸਾਲ 2007 'ਚ ਜਦੋਂ ਭਾਰਤ ਟੀ-20 ਵਿਸ਼ਵ ਕੱਪ ਜਿੱਤਿਆ ਸੀ ,ਓਦੋਂ ਤੋਂ ਲੈ ਕੇ ਆਪਣੇ ਟੀ-20 ਸਫਰ ਬਾਰੇ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਸੀ ਕਿ ਮੈਂ 2007 'ਚ ਸ਼ੁਰੂਆਤ ਕੀਤੀ ਸੀ। ਵਿਸ਼ਵ ਕੱਪ ਜਿੱਤਿਆ ਅਤੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੈਂ ਖੇਡ ਤੋਂ ਸੰਨਿਆਸ ਲੈ ਰਿਹਾ ਹਾਂ, ਇਸ ਲਈ ਇਹ ਮੇਰੇ ਲਈ ਅਨੁਕੂਲ ਸਮਾਂ ਹੈ। ਇੱਕ ਚੱਕਰ ਪੂਰਾ ਹੋ ਗਿਆ ਹੈ, ਇਸ ਲਈ ਮੈਂ ਬਹੁਤ ਖੁਸ਼ ਹਾਂ।