Manu Bhakar Paris Olympics 2024 : ਐਥਲੀਟ ਨਹੀਂ ਡਾਕਟਰ ਬਣਾਉਣਾ ਚਾਹੁੰਦੀ ਸੀ ਮਨੂ ਭਾਕਰ ਦੀ ਮਾਂ ,ਜਾਣੋ ਖਿਡਾਰਨ ਬਾਰੇ ਦਿਲਚਸਪ ਗੱਲਾਂ
Published : Jul 30, 2024, 4:48 pm IST
Updated : Jul 30, 2024, 4:48 pm IST
SHARE ARTICLE
Manu Bhaker
Manu Bhaker

ਕਿਰਾਏ ਦੀ ਪਿਸਤੌਲ ਨਾਲ ਖੇਡਿਆ ਸੀ ਮਨੂ ਭਾਕਰ ਨੇ ਆਪਣਾ ਪਹਿਲਾ ਟੂਰਨਾਮੈਂਟ

Manu Bhakar Paris Olympics 2024 : ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਪੈਰਿਸ ਓਲੰਪਿਕ 'ਚ ਇਤਿਹਾਸ ਰਚਿਆ ਹੈ। ਭਾਰਤ ਦੀ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਓ ਯੇ ਜਿਨ ਅਤੇ ਲੀ ਵੋਂਨਹੋ ਦੀ ਕੋਰੀਆਈ ਜੋੜੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਮਨੂ ਭਾਕਰ ਇੱਕ ਹੀ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ ਪਰ ਮਨੂ ਭਾਕਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ।

ਕੀ ਤੁਸੀਂ ਜਾਣਦੇ ਹੋ ਕਿ ਮਨੂ ਭਾਕਰ ਦੀ ਮਾਂ ਉਸਨੂੰ ਐਥਲੀਟ ਨਹੀਂ ਡਾਕਟਰ ਬਣਾਉਣਾ ਚਾਹੁੰਦੀ ਸੀ। ਮਨੂ ਭਾਕਰ ਦੀ ਮਾਂ ਉਸ ਨੂੰ ਪਿਆਰ ਨਾਲ ਝਾਂਸੀ ਦੀ ਰਾਣੀ ਬੁਲਾਉਂਦੀ ਹੈ, ਇਸ ਪਿੱਛੇ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਪੈਰਿਸ ਓਲੰਪਿਕ 'ਚ ਮਨੂ ਭਾਕਰ ਦੀ ਪਿਸਤੌਲ ਨੇ ਧੋਖਾ ਦੇ ਦਿੱਤਾ। ਮਨੂ ਭਾਕਰ ਡਿਪਰੈਸ਼ਨ 'ਚੋਂ ਵੀ ਗੁਜਰੀ ਪਰ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਅੱਜ ਉਹ ਵਿਦੇਸ਼ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। 

ਮਨੂ ਬਣੀ ਝਾਂਸੀ ਦੀ ਰਾਣੀ  

ਮਨੂ ਦੀ ਮਾਂ ਉਸ ਨੂੰ ਝਾਂਸੀ ਦੀ ਰਾਣੀ ਕਹਿ ਕੇ ਬੁਲਾਉਂਦੀ ਹੈ। ਦਰਅਸਲ, ਮਨੂ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਉਸ ਦੀ ਮਾਂ ਨੂੰ TET  (Teachers Eligibility Test) ਦੇਣ ਲਈ ਜਾਣਾ ਪਿਆ। ਚਾਰ ਘੰਟੇ ਬਾਅਦ ਜਦੋਂ ਮਨੂ ਦੀ ਮਾਂ ਵਾਪਸ ਆਈ ਤਾਂ ਉਹ ਆਪਣੀ ਧੀ ਨੂੰ ਖੁਸ਼ ਦੇਖ ਕੇ ਦੰਗ ਰਹਿ ਗਈ। ਇਸੇ ਲਈ ਉਨ੍ਹਾਂ ਨੇ ਮਨੂ ਨੂੰ ਝਾਂਸੀ ਦੀ ਰਾਣੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਧੀ ਦਾ ਨਾਂ ਵੀ ਮਨੂ ਰੱਖ ਦਿੱਤਾ। ਰਾਣੀ ਲਕਸ਼ਮੀਬਾਈ ਦਾ ਬਚਪਨ ਦਾ ਨਾਂ ਵੀ ਮਨੂ ਸੀ।

 ਡਾਕਟਰ ਬਣਾਉਣਾ ਚਾਹੁੰਦੀ ਸੀ ਮਾਂ 

ਮਨੂ ਦੀ ਮਾਂ ਸੁਮੇਧਾ ਭਾਕਰ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖ ਰਹੀ ਸੀ ਪਰ ਛੋਟੀ ਉਮਰ ਵਿੱਚ ਹੀ ਮਨੂ ਨੇ ਸ਼ੂਟਿੰਗ ਦਾ ਰਾਹ ਚੁਣਿਆ। ਮਨੂ ਨੇ ਆਪਣਾ ਪਹਿਲਾ ਟੂਰਨਾਮੈਂਟ ਕਿਰਾਏ ਦੀ ਪਿਸਤੌਲ ਨਾਲ ਖੇਡਿਆ ਅਤੇ ਅੱਜ ਉਹ ਪੈਰਿਸ ਓਲੰਪਿਕ ਵਿੱਚ ਝੰਡਾ ਲਹਿਰਾ ਰਹੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਕ ਸਮੇਂ ਮਨੂ ਭਾਕਰ ਡਿਪ੍ਰੈਸ਼ਨ ਵਿੱਚੋਂ ਗੁਜਰੀ ਸੀ। ਹਾਲਾਂਕਿ, ਮਨੂ ਨੇ ਹਿੰਮਤ ਨਹੀਂ ਹਾਰੀ ਅਤੇ ਭਗਵਤ ਗੀਤਾ ਦੇ ਸਹਾਰੇ ਉਸਨੇ ਡਿਪ੍ਰੈਸ਼ਨ ਨੂੰ ਮਾਤ ਦੇ ਦਿੱਤੀ।

 

Location: India, Delhi

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement