ਭਾਰਤ-ਬੰਗਲਾਦੇਸ਼ ਦੂਜਾ ਟੈਸਟ ਮੈਚ : ਡਰਾਅ ਵਲ ਜਾਂਦਾ ਮੈਚ ਭਾਰਤ ਨੇ ਜਿੱਤ ਵਲ ਮੋੜਿਆ
Published : Sep 30, 2024, 9:10 pm IST
Updated : Sep 30, 2024, 9:10 pm IST
SHARE ARTICLE
India-Bangladesh 2nd Test match: India turned the match towards a draw
India-Bangladesh 2nd Test match: India turned the match towards a draw

ਭਾਰਤੀ ਟੀਮ ਨੇ ਟੈਸਟ ਕਿ੍ਰਕਟ ਵਿਚ ਬਣਾਇਆ ਵਿਸ਼ਵ ਰਿਕਾਰਡ

ਕਾਨਪੁਰ  : ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ ਕਾਨਪੁਰ ਦੇ ਗ੍ਰੀਨ ਪਾਰਕ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਚੌਥੇ ਦਿਨ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਨੇ ਟੈਸਟ ਕਿ੍ਰਕਟ ’ਚ ਸੱਭ ਤੋਂ ਤੇਜ਼ 50 ਦੌੜਾਂ ਬਣਾ ਕੇ ਭਾਰਤ ਲਈ ਵਿਸ਼ਵ ਰੀਕਾਰਡ ਬਣਾ ਲਿਆ ਹੈ। ਇਸ ਤੋਂ ਪਹਿਲਾਂ ਇਹ ਰੀਕਾਰਡ ਇੰਗਲੈਂਡ ਦੇ ਨਾਂ ਸੀ। ਇਸ ਸਾਲ ਵੈਸਟਇੰਡੀਜ਼ ਵਿਰੁਧ ਟ੍ਰੇਂਟ ਬਿ੍ਰਜ ’ਤੇ ਖੇਡੇ ਗਏ ਮੈਚ ਦੌਰਾਨ ਇੰਗਲੈਂਡ ਨੇ ਸਿਰਫ 4.2 ਓਵਰਾਂ ’ਚ 50 ਦੌੜਾਂ ਦਾ ਅੰਕੜਾ ਛੂਹ ਲਿਆ ਸੀ। ਹੁਣ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਨੇ ਸਿਰਫ਼ 3 ਓਵਰਾਂ ਵਿਚ 50 ਦੌੜਾਂ ਦੇ ਅੰਕੜੇ ਨੂੰ ਛੂਹ ਕੇ ਵਿਸ਼ਵ ਰੀਕਾਰਡ ਤੋੜ ਦਿਤਾ ਹੈ।

ਰੋਹਿਤ ਸ਼ਰਮਾ ਨੇ ਇਸ ਮੈਚ ਵਿਚ ਦੋ ਛੱਕਿਆਂ ਨਾਲ ਅਪਣੀ ਪਾਰੀ ਦੀ ਸ਼ੁਰੂਆਤ ਕੀਤੀ। ਇਸ ਮੈਚ ’ਚ ਰੋਹਿਤ ਸ਼ਰਮਾ ਕਾਫ਼ੀ ਚੰਗੀ ਫ਼ਾਰਮ ’ਚ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਡਰੈਸਿੰਗ ਰੂਮ ਤੋਂ ਸੈੱਟ ’ਤੇ ਹੀ ਵਾਪਸ ਆਇਆ ਹੋਵੇ। ਹਾਲਾਂਕਿ ਉਹ ਵੀ ਤੇਜ਼ ਦੌੜਾਂ ਬਣਾਉਣ ਕਾਰਨ ਆਊਟ ਹੋ ਗਏ। ਰੋਹਿਤ ਸ਼ਰਮਾ ਨੇ ਇਸ ਮੈਚ ’ਚ ਸਿਰਫ਼ 11 ਗੇਂਦਾਂ ’ਤੇ 23 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਤਿੰਨ ਛੱਕੇ ਅਤੇ ਇਕ ਚੌਕਾ ਸ਼ਾਮਲ ਸੀ। ਰੋਹਿਤ ਸ਼ਰਮਾ ਨੂੰ ਮੇਹਦੀ ਹਸਨ ਮਿਰਾਜ ਨੇ ਆਊਟ ਕੀਤਾ। ਰੋਹਿਤ ਸ਼ਰਮਾ ਨੂੰ ਇਸ ਤਰ੍ਹਾਂ ਬੱਲੇਬਾਜ਼ੀ ਕਰਦੇ ਵੇਖ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹੋਏ।

ਇਸ ਤੋਂ ਪਹਿਲਾਂ ਦੋ ਦਿਨਾਂ ਦੇ ਖ਼ਰਾਬ ਮੌਸਮ ਤੋਂ ਬਾਅਦ ਅੱਜ ਕਾਨਪੁਰ ਵਿਚ ਧੁੱਪ ਨਿਕਲੀ। ਦੂਜੇ ਤੇ ਤੀਜੇ ਦਿਨ ਕੋਈ ਖੇਡ ਨਹੀਂ ਹੋ ਸਕੀ ਸੀ। ਬੰਗਲਾਦੇਸ਼ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ ਮੋਮਿਨੁਲ ਨੇ ਅਪਣਾ 13ਵਾਂ ਸੈਂਕੜਾ ਪੂਰਾ ਕੀਤਾ ਪਰ ਉਹ ਦੂਜੇ ਸਿਰੇ ਤੋਂ ਮਦਦ ਨਹੀਂ ਲੈ ਸਕਿਆ। ਅਪਣੇ ਪਹਿਲੇ ਦਿਨ ਦੇ ਤਿੰਨ ਵਿਕਟਾਂ ’ਤੇ 107 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਦਿਆਂ ਬੰਗਲਾਦੇਸ਼ ਨੇ ਛੇਵੇਂ ਓਵਰ ’ਚ ਮੁਸਫਿਕੁਰ ਰਹੀਮ (11) ਦਾ ਵਿਕਟ ਗੁਆ ਦਿਤਾ, ਜਿਸ ਨੂੰ ਜਸਪ੍ਰੀਤ ਬੁਮਰਾਹ ਨੇ ਬੋਲਡ ਕੀਤਾ। ਨਵੇਂ ਬੱਲੇਬਾਜ਼ ਲਿਟਨ ਦਾਸ (13) ਨੇ ਬੁਮਰਾਹ ਨੂੰ ਚੌਕਾ ਜੜ ਕੇ ਆਤਮਵਿਸ਼ਵਾਸ ਨਾਲ ਸ਼ੁਰੂਆਤ ਕੀਤੀ। ਇਸ ਦੌਰਾਨ, ਮੁਹੰਮਦ ਸਿਰਾਜ ਦੀ ਗੇਂਦ ’ਤੇ ਕੈਚ ਕਰਨ ਦੀ ਅਪੀਲ ਤੋਂ ਮੋਮਿਨੁਲ ਨੂੰ ਵੀ ਜੀਵਨ ਦਾ ਲੀਜ਼ ਮਿਲਿਆ, ਜਿਸ ਨੇ ਖੁਲਾਸਾ ਕੀਤਾ ਕਿ ਗੇਂਦ ਯਸ਼ਸਵੀ ਜੈਸਵਾਲ ਦੇ ਹੱਥਾਂ ਤਕ ਪਹੁੰਚਣ ਤੋਂ ਪਹਿਲਾਂ ਬੱਲੇ ਜਾਂ ਦਸਤਾਨੇ ਨੂੰ ਨਹੀਂ ਛੂਹ ਗਈ ਸੀ।

ਅਗਲੀ ਗੇਂਦ ’ਤੇ ਮੋਮਿਨੁਲ ਨੇ ਸਕਵੇਅਰ ਲੈੱਗ ’ਤੇ ਚੌਕਾ ਲਗਾ ਕੇ ਅਪਣਾ ਸੈਂਕੜਾ ਪੂਰਾ ਕੀਤਾ। ਦਾਸ ਨੂੰ ਸਿਰਾਜ ਨੇ ਆਊਟ ਕੀਤਾ ਜਿਸ ਦਾ ਸ਼ਾਨਦਾਰ ਕੈਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮਿਡ-ਆਫ਼ ’ਤੇ ਫੜਿਆ। ਇਹ ਕੈਚ ਇੰਨਾ ਲਾਜਵਾਬ ਸੀ ਕਿ ਦਾਸ ਵੀ ਇਸ ਨੂੰ ਹੈਰਾਨੀ ਨਾਲ ਵੇਖਦਾ ਰਿਹਾ। ਅਪਣਾ ਆਖਰੀ ਟੈਸਟ ਖੇਡ ਰਹੇ ਸਾਕਿਬ ਅਲ ਹਸਨ 9 ਦੌੜਾਂ ਬਣਾ ਕੇ ਆਊਟ ਹੋ ਗਏ। ਰਵੀਚੰਦਰਨ ਅਸਵਿਨ ਦੀ ਗੇਂਦ ‘ਤੇ  ਸਿਰਾਜ ਨੇ ਮਿਡ ਆਫ਼ ’ਚ ਕੈਚ ਫੜਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement