MS Dhoni ਦੀ ਕਾਮਯਾਬੀ ਪਿੱਛੇ ਵੱਡੀ ਭੈਣ ਜਯੰਤੀ ਦਾ ਵੱਡਾ ਹੱਥ, ਸਕੂਲ ਵਿਚ ਕਰਦੀ ਹੈ ਇਹ ਨੌਕਰੀ 
Published : Dec 30, 2023, 6:31 pm IST
Updated : Dec 30, 2023, 6:31 pm IST
SHARE ARTICLE
MS Dhoni, Jayanti Gupta
MS Dhoni, Jayanti Gupta

ਭਾਰਤ ਨੂੰ 2007 ਟੀ-20 ਅਤੇ 2011 ਵਨਡੇ ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਨੇ ਸੰਨਿਆਸ ਤੋਂ ਬਾਅਦ ਵੀ ਆਪਣੀ ਪ੍ਰਸਿੱਧੀ ਬਰਕਰਾਰ ਰੱਖੀ ਹੈ

MS Dhoni - ਇਕ ਕਹਾਵਤ ਹੈ ਕਿ ਹਰ ਸਫ਼ਲ ਆਦਮੀ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ। ਮਹਿੰਦਰ ਸਿੰਘ ਧੋਨੀ ਦੇ ਮਾਮਲੇ ਵਿਚ ਇਹ ਇੱਕ ਵਾਰ ਫਿਰ ਸੱਚ ਸਾਬਤ ਹੋਇਆ। ਹਰ ਕੋਈ ਜਾਣਦਾ ਹੈ ਕਿ ਉਸ ਦੀ ਪਤਨੀ ਸਾਕਸ਼ੀ ਉਸ ਦੀ ਲਾਡਲੀ ਹੈ ਪਰ ਅੱਜ ਅਸੀਂ ਇਕ ਅਜਿਹੀ ਔਰਤ ਬਾਰੇ ਗੱਲ ਕਰਾਂਗੇ ਜੋ ਸਾਕਸ਼ੀ ਤੋਂ ਪਹਿਲਾਂ ਮਾਹੀ ਦੀ ਸਲਾਹਕਾਰ ਅਤੇ ਰੀੜ੍ਹ ਦੀ ਹੱਡੀ ਸੀ। 

ਭਾਰਤ ਨੂੰ 2007 ਟੀ-20 ਅਤੇ 2011 ਵਨਡੇ ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਨੇ ਸੰਨਿਆਸ ਤੋਂ ਬਾਅਦ ਵੀ ਆਪਣੀ ਪ੍ਰਸਿੱਧੀ ਬਰਕਰਾਰ ਰੱਖੀ ਹੈ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਈਪੀਐਲ ਵਿਚ ਸਾਲਾਨਾ ਲਗਭਗ 50 ਕਰੋੜ ਰੁਪਏ ਕਮਾਉਂਦੇ ਹਨ। 'ਕੈਪਟਨ ਕੂਲ' ਦੀ ਵੱਡੀ ਕਾਮਯਾਬੀ ਪਿੱਛੇ ਉਸ ਦੀ ਵੱਡੀ ਭੈਣ ਜਯੰਤੀ ਗੁਪਤਾ ਨੇ ਅਹਿਮ ਭੂਮਿਕਾ ਨਿਭਾਈ ਹੈ। 

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਧੋਨੀ ਇੱਕ ਮੱਧ-ਵਰਗੀ ਪਰਿਵਾਰਕ ਪਿਛੋਕੜ ਤੋਂ ਆਇਆ ਸੀ। ਉਸ ਦੇ ਪਿਤਾ ਮੱਧ ਪੱਧਰ ਦੀ ਸਰਕਾਰੀ ਨੌਕਰੀ ਕਰਦੇ ਸਨ। ਜਯੰਤੀ ਗੁਪਤਾ ਪਾਨ ਸਿੰਘ ਧੋਨੀ ਅਤੇ ਦੇਵਕੀ ਦੇਵੀ ਦੀ ਸਭ ਤੋਂ ਵੱਡੀ ਬੱਚੀ ਹੈ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਤੋਂ 3-4 ਸਾਲ ਵੱਡੀ ਮੰਨੀ ਜਾਂਦੀ ਹੈ। ਜਯੰਤੀ ਨੇ ਸ਼ੁਰੂ ਤੋਂ ਹੀ ਆਪਣੇ ਛੋਟੇ ਭਰਾ ਮਾਹੀ ਨੂੰ ਬਹੁਤ ਸਮਰਥਨ ਦਿੱਤਾ, ਜਦੋਂ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟਰ ਬਣਨ ਅਤੇ ਨੀਲੀ ਜਰਸੀ ਪਹਿਨਣ ਦੀ ਇੱਛਾ ਪ੍ਰਗਟਾਈ ਤਾਂ ਜਯੰਤੀ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਭਰਾ ਲਈ ਸਟੈਂਡ ਲਿਆ ਜਦੋਂ ਕਿ ਉਹਨਾਂ ਦੇ ਪਿਤਾ ਇਸ ਦੇ ਖਿਲਾਫ਼ ਸਨ। 

ਅੱਜ ਭਾਵੇਂ ਧੋਨੀ ਨੂੰ ਦੁਨੀਆ ਪਛਾਣਦੀ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਮਸ਼ਹੂਰ ਕ੍ਰਿਕਟਰਾਂ ਵਿਚੋਂ ਇੱਕ ਹਨ, ਉਸ ਦੀ ਕੁੱਲ ਜਾਇਦਾਦ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ, ਪਰ ਜਯੰਤੀ ਲੋਅ ਪ੍ਰੋਫਾਈਲ ਬਣੀ ਹੋਈ ਹੈ। ਉਹ ਮੀਡੀਆ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਜਯੰਤੀ ਇਸ ਸਮੇਂ ਝਾਰਖੰਡ ਦੇ ਰਾਂਚੀ ਦੇ ਇੱਕ ਪਬਲਿਕ ਸਕੂਲ ਵਿਚ ਅੰਗਰੇਜ਼ੀ ਦੀ ਅਧਿਆਪਕਾ ਹੈ।  

ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਜਯੰਤੀ ਦਾ ਵਿਆਹ ਗੌਤਮ ਗੁਪਤਾ ਨਾਮ ਦੇ ਵਿਅਕਤੀ ਨਾਲ ਹੋਇਆ ਹੈ, ਜੋ ਧੋਨੀ ਦੇ ਸਭ ਤੋਂ ਪੁਰਾਣੇ ਅਤੇ ਨਜ਼ਦੀਕੀ ਦੋਸਤਾਂ ਵਿਚੋਂ ਇੱਕ ਹਨ। ਗੌਤਮ ਗੁਪਤਾ ਨੇ ਵੀ ਧੋਨੀ ਦੇ ਸਫ਼ਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇੱਕ ਰਾਜ ਅਤੇ ਜ਼ਿਲ੍ਹਾ ਖਿਡਾਰੀ ਦੇ ਤੌਰ 'ਤੇ ਉਸ ਦੇ ਕਰੀਅਰ ਦੇ ਸ਼ੁਰੂ ਵਿਚ ਮਦਦ ਕੀਤੀ। ਧੋਨੀ ਦੀ ਬਾਇਓਪਿਕ ਵਿਚ ਭੈਣ ਜਯੰਤੀ ਅਤੇ ਜੀਜਾ ਗੌਰਵ ਗੁਪਤਾ ਦਾ ਵੀ ਜ਼ਿਕਰ ਹੈ।   

 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement