
ਕਤਰ ਨੇ ਦਰਸ਼ਕਾਂ ਦੇ ਖਰਾਬ ਵਿਵਹਾਰ ਵਿਚਾਲੇ ਏਸ਼ੀਆਈ ਕੱਪ ਦੇ ਸੈਮੀਫਾਈਨਲ 'ਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ 4-0 ਨਾਲ ਹਰਾ.......
ਅਬੂਧਾਬੀ : ਕਤਰ ਨੇ ਦਰਸ਼ਕਾਂ ਦੇ ਖਰਾਬ ਵਿਵਹਾਰ ਵਿਚਾਲੇ ਏਸ਼ੀਆਈ ਕੱਪ ਦੇ ਸੈਮੀਫਾਈਨਲ 'ਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ 4-0 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਦੋਹਾਂ ਦੇਸ਼ਾਂ ਵਿਚਾਲੇ ਖਰਾਬ ਵਿਵਹਾਰ ਦਾ ਅਸਰ ਫੁੱਟਬਾਲ ਦੇ ਮੈਦਾਨ 'ਤੇ ਵੀ ਦਿਸਿਆ ਜਦੋਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਤਰ ਨੇ ਰਾਸ਼ਟਰਗਾਨ ਦੇ ਸਮੇਂ ਘਰੇਲੂ ਦਰਸ਼ਕ ਹੂਟਿੰਗ ਕਰਨ ਲੱਗੇ।
ਬੌਲਮ ਖੌਖੀ, ਐਲਮੋਏਜ ਅਲੀ, ਹਸਨ ਅਲ-ਹੈਦਾਸ ਅਤੇ ਹਾਮਿਦ ਇਸਮਾਈਲ ਦੇ ਗੋਲ ਨਾਲ 2022 ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨ ਵਾਲੇ ਕਤਰ ਨੇ ਜਿੱਤ ਦਰਜ ਕੀਤੀ। ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਮੈਚ ਦੇ ਦੌਰਾਨ ਕਤਰ ਦੇ ਖਿਡਾਰੀਆਂ 'ਤੇ ਜੁੱਤੀਆਂ ਅਤੇ ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ ਗਈਆਂ ਜਿਸ 'ਚ ਟੀਮ ਦੇ ਤੀਜੇ ਗੋਲ ਦੇ ਬਾਅਦ ਮਿਡਫ਼ੀਲਡਰ ਸਾਲੇਮ-ਅਲ-ਹਾਜ਼ਰੀ ਸੱਟ ਦਾ ਸ਼ਿਕਾਰ ਹੋ ਗਏ।