ਅੱਖਾਂ ਦੀ ਰੌਸ਼ਨੀ ਜਾਣ ਦੇ ਬਾਵਜੂਦ ਹੌਸਲਾ ਬੁਲੰਦ, ਭਾਰਤ ਨੂੰ ਜਿਤਾਇਆ ਵਿਸ਼ਵ ਕੱਪ
Published : Jan 14, 2018, 5:42 pm IST
Updated : Jan 14, 2018, 12:12 pm IST
SHARE ARTICLE

ਸੋਨੀਪਤ : ਹਰਿਆਣੇ ਦੀ ਧਰਤੀ 'ਤੇ ਬਹੁਤ ਸਾਰੇ ਨੌਜਵਾਨ ਲਡ਼ਕੇ-ਲਡ਼ਕੀਆਂ ਹਰ ਖੇਤਰ 'ਚ ਆਪਣੇ ਸੂਬੇ ਦਾ ਨਾਂ ਰੌਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹਰਿਆਣੇ ਦੇ ਹੀ ਰਹਿਣ ਵਾਲੇ ਦੀਪਕ ਮਲਿਕ ਨੇ ਆਪਣੀ ਹਿੰਮਤ, ਸੰਘਰਸ਼ ਅਤੇ ਹੌਸਲੇ ਨਾਲ ਕ੍ਰਿਕਟ ਦੀ ਦੁਨੀਆਂ 'ਚ ਕਦਮ ਰੱਖਿਆ ਅਤੇ ਆਪਣੇ ਸਪਨੇ ਨੂੰ ਸਾਕਾਰ ਕੀਤਾ। ਬੀਤੇ ਦਿਨੀਂ ਹੋਏ ਬਲਾਇੰਡ ਕ੍ਰਿਕੇਟ ਵਰਲਡ ਕੱਪ 'ਚ ਦੀਪਕ ਦੀ ਨਾਬਾਦ 179 ਰਨਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਪਹਿਲੀ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਸ੍ਰੀਲੰਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਅਤੇ ਦੀਪਕ ਮਲਿਕ ਮੈਨ ਆਫ ਦਾ ਮੈਚ ਰਹੇ। ਇੰਨ੍ਹਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਦੀਪਕ ਦੀ ਸਫਲਤਾ ਨੂੰ ਦੇਖਦੇ ਹੋਏ ਉਸਨੂੰ ਸਨਮਾਨਿਤ ਕੀਤਾ।


ਦਿਵਾਲੀ ਦੇ ਦਿਨ ਗਈ ਸੀ ਅੱਖਾਂ ਦੀ ਰੌਸ਼ਨੀ
ਦੀਪਕ ਹਰਿਆਣੇ ਦੇ ਭੈਂਸਵਾਲਾ ਪਿੰਡ ਦਾ ਰਹਿਣ ਵਾਲਾ ਹੈ। ਦੀਪਕ ਨੂੰ ਬਚਪਨ ਤੋਂ ਹੀ ਸਚਿਨ ਤੇਂਦੁਲਕਰ ਦੀ ਤਰ੍ਹਾਂ ਬਣਨ ਦਾ ਸ਼ੌਂਕ ਸੀ। ਸਾਲ 2004 'ਚ ਦੀਵਾਲੀ ਦੇ ਦਿਨ ਇਕ ਹਾਦਸੇ 'ਚ ਦੀਪਕ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਉਸ ਸਮੇਂ ਉਸਦੀ ਉਮਰ ਸਿਰਫ 8 ਸਾਲ ਦੀ ਸੀ। ਇਸ ਹਾਦਸੇ ਤੋਂ ਬਾਅਦ ਉਸਨੇ ਹਾਰ ਨਾ ਮੰਨਦੇ ਹੋਏ ਹਿੰਮਤ ਅਤੇ ਹੌਂਸਲੇ ਨਾਲ ਆਪਣੇ ਸਪਨੇ ਨੂੰ ਪੂਰਾ ਕੀਤਾ।

ਸਿਰਫ 6 ਮੀਟਰ ਤੱਕ ਹੀ ਦੇਖ ਸਕਦੇ ਹਨ ਦੀਪਕ
ਦੀਪਕ ਨੇ ਆਪਣੀਆਂ ਦਾ ਇਲਾਜ ਕਰਵਾਇਆ। ਇਸ ਤੋਂ ਬਾਅਦ ਵੀ ਉਸਦੀਆਂ ਅੱਖਾਂ ਪੂਰੀ ਤਰ੍ਹਾਂ ਠੀਕ ਨਹੀਂ ਹੋਈਆਂ ਪਰ ਡਾਕਟਰਾਂ ਨੇ ਕਿਹਾ ਕਿ ਉਹ ਸਿਰਫ 6 ਮੀਟਰ ਤੱਕ ਹੀ ਦੇਖ ਸਕਣਗੇ।

ਕਮਜ਼ੋਰੀ ਨੂੰ ਬਣਾਇਆ ਤਾਕਤ
ਦੀਪਕ ਨੇ ਆਪਣੀ ਕਮਜ਼ੋਰੀ ਨੂੰ ਹੀ ਤਾਕਤ ਬਣਾ ਲਿਆ ਅਤੇ ਦਿੱਲੀ ਦੇ ਇੰਸਟੀਟਿਊਸ਼ਨ ਬਲਾਇੰਡ ਸਕੂਲ 'ਚ ਪਡ਼੍ਹਾਈ ਕੀਤੀ ਅਤੇ ਨਾਲ-ਨਾਲ ਕ੍ਰਿਕੇਟ ਵੀ ਖੇਡਣ ਲੱਗਾ। ਆਪਣੀ ਮਿਹਨਤ ਦੇ ਦਮ 'ਤੇ ਇਕ ਦਿਨ ਸਕੂਲ ਪੱਧਰ 'ਤੇ ਕ੍ਰਿਕਟ 'ਚ ਸਟੇਟ ਲੈਵਲ ਕ੍ਰਿਕਟ ਤੱਕ ਖੁਦ ਦੀ ਪਛਾਣ ਬਣਾਈ।

ਭਾਰਤੀ ਟੀਮ ਲਈ ਜਿੱਤੇ ਕਈ ਖਿਤਾਬ
ਦੀਪਕ ਨੇ ਬਲਾਇੰਡ ਕ੍ਰਿਕਟ 'ਚ ਖੇਡਣਾ ਸ਼ੁਰੂ ਕੀਤਾ ਤਾਂ ਭਾਰਤੀ ਟੀਮ ਨੂੰ ਵਰਲਡ ਕੱਪ ਚੈਂਪਿਅਨ ਸ਼ਿਪ ਅਤੇ ਏਸ਼ੀਆ ਕੱਪ ਵਰਗੇ ਖਿਤਾਬ ਦਵਾਏ। ਦੀਪਕ ਮਲਿਕ ਅੰਨ੍ਹੇ ਕ੍ਰਿਕਟ ਵਿਚ ਬੀ-ਕੈਟੇਗਰੀ ਦੇ ਕ੍ਰਿਕਟਰ ਹਨ। ਦੀਪਕ ਨੇ ਕਿਹਾ ਕਿ ਦੇਸ਼ ਲਈ ਖੇਡਣਾ ਹਮੇਸ਼ਾ ਸ਼ਾਨਦਾਰ ਰਿਹਾ ਹੈ। ਉਸਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਸ਼ੌਂਕ ਨਾਲ ਨਿਆਂ ਕਰਨ ਦੇ ਯੋਗ ਹੋਵਾਂਗਾ।

ਪਾਕਿਸਤਾਨ ਖਿਲਾਫ ਖੇਡੀ ਸ਼ਾਨਦਾਰ ਪਾਰੀ
ਸਾਲ 2013 'ਚ ਦੀਪਕ ਦਾ ਰਾਸ਼ਟਰੀ ਟੀਮ ਲਈ ਚੁਣਿਆ ਗਿਆ। ਜਿਸ 'ਚ ਉਸਨੇ ਹਾਫ ਸੈਂਚੁਰੀ ਸਮੇਤ ਕਈ ਰਿਕਾਰਡ ਕਾਇਮ ਕੀਤੇ ਸਨ। ਇਸ ਤੋਂ ਬਾਅਦ ਸਾਲ 2014 ਵਰਲਡ ਕੱਪ ਦੌਰਾਨ ਸ੍ਰੀਲੰਕਾ ਦੇ ਖਿਲਾਫ ਕੇਪਟਾਊਨ 'ਚ 17 ਗੇਂਦਾ 'ਚ 50 ਰਨਾਂ ਦੀ ਤਾਬਡ਼ਤੋਡ਼ ਪਾਰੀ ਖੇਡੀ। ਇੰਨਾ ਹੀ ਨਹੀਂ ਉਸ ਨੇ ਸਾਲ 2016 'ਚ ਏਸ਼ੀਆ ਕੱਪ ਦੇ ਫਾਈਨਲ 'ਚ ਟੀਮ ਇੰਡਿਆ ਵਲੋਂ ਖੇਡ ਕੇ ਪਾਕਿਸਤਾਨ ਨੂੰ ਹਰਾਇਆ ਅਤੇ ਇਸ ਮੁਕਾਬਲੇ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ।


SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement