
ਨਵੀਂ ਦਿੱਲੀ, 10 ਜਨਵਰੀ: ਦੁਨੀਆ ਦੀ ਨੰਬਰ ਇਕ ਟੀਮ ਭਾਰਤ ਨੂੰ ਕੈਪਟਾਊਨ 'ਚ ਦੱਖਣੀ ਅਫ਼ਰੀਕਾ ਵਿਰੁਧ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ 'ਚ 72 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੱਲੇਬਾਜ਼ੀ 'ਚ ਹਰਫ਼ਨਮੌਲਾ ਹਾਰਦਿਕ ਪਾਂਡਿਆ ਤੋਂ ਇਲਾਵਾ ਕਿਸੇ ਵੀ ਭਾਰਤੀ ਦਾ ਪ੍ਰਦਰਸ਼ਨ ਸੰਤੁਸ਼ਟੀਜਨਕ ਨਹੀਂ ਰਿਹਾ।
ਹਾਰਦਿਕ ਦੀ ਪਾਰੀ ਦੇ ਦਮ 'ਤੇ ਹੀ ਭਾਰਤ ਮੇਜ਼ਬਾਨ ਟੀਮ ਨੂੰ ਚੰਗੀ ਟੱਕਰ ਦੇ ਸਕਿਆ। ਸੱਤਵੇਂ ਨੰਬਰ 'ਤੇ ਖੇਡਣ ਆਏ ਪਾਂਡਿਆ ਨੇ ਖ਼ਤਰਨਾਕ ਪਿੱਚ 'ਤੇ ਅਫ਼ਰੀਕੀ
ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਦਿਆਂ 95 ਗੇਂਦਾਂ 'ਤੇ 14 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 93 ਦੌੜਾਂ ਬਣਾਈਆਂ। ਨਾਲ ਹੀ ਅਫ਼ਰੀਕਾ ਦੂਜੀ ਪਾਰੀ 'ਚ 27 ਦੌੜਾਂ ਦੇ ਕੇ ਮਹੱਤਵਪੂਰਨ ਦੋ ਵਿਕਟਾਂ ਵੀ ਲਈਆਂ। ਪਾਂਡਿਆ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਦੱਖਣੀ ਅਫ਼ਰੀਕਾ ਦੇ ਸਾਬਕਾ ਆਲ-ਰਾਊਂਡਰ ਲਾਂਸ ਕਲੂਜ਼ਨਰ ਨੇ ਕਿਹਾ ਕਿ ਹਾਰਦਿਕ ਪਾਂਡਿਆ ਭਾਰਤ ਲਈ ਬੇਹਤਰੀਨ ਆਲਰਾਊਂਡਰ ਸਾਬਤ ਹੋ ਸਕਦਾ ਹੈ। (ਏਜੰ