
ਮੈਰੀਕਾਮ ਸਮੇਤ ਪੰਜ ਮਹਿਲਾ ਮੁੱਕੇਬਾਜ਼ਾਂ ਨੇ ਮਾਰਿਆ 'ਗੋਲਡ ਪੰਚ'
ਨਵੀਂ ਦਿੱਲੀ, 2 ਫ਼ਰਵਰੀ: ਭਾਰਤ ਨੇ ਸਪਾਈਜੈੱਟ ਇੰਡੀਆ ਓਪਨ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਦਾ ਸਮਾਪਨ ਅੱਠ ਤਮਗ਼ਿਆਂ ਨਾਲ ਕੀਤਾ। ਰਾਸ਼ਟਰੀ ਰਾਜਧਾਨੀ ਦੇ ਤਿਆਗਰਾਜ ਸਟੇਡੀਅਮ 'ਚ ਖੇਡੇ ਗਏ ਇਸ ਟੂਰਨਾਮੈਂਟ 'ਚ ਭਾਰਤ ਦੀ ਮੈਰੀਕਾਮ, ਸੰਜੀਤ, ਮਨੀਸ਼ ਕੌਸ਼ਿਕ, ਪਵਿਲਓ ਬਸੁਮਤਾਰੀ, ਲੋਵਲਿਨਾ ਬੋਗੋਹੇਨ, ਪਿੰਕੀ, ਮਨੀਸ਼ਾ ਅਤੇ ਅਮਿਤ ਨੇ ਸੋਨੇ ਦੇ ਤਮਗ਼ੇ ਅਪਣੇ ਨਾਮ ਕੀਤੇ।ਉਜਬੇਕਿਸਤਾਨ ਅਤੇ ਕਿਊਬਾ ਨੇ ਮਿਡਲ ਅਤੇ ਹੈਵੀਵੇਟ ਸ਼੍ਰੇਣੀ 'ਚ ਅਪਣਾ ਜਲਵਾ ਦਿਖਾਉਂਦਿਆਂ ਕ੍ਰਮਵਾਰ ਪੰਜ ਅਤੇ ਚਾਰ ਸੋਨ ਤਮਗ਼ੇ ਅਪਣੇ ਨਾਮ ਕੀਤੇ। ਪੰਜ ਵਾਰ ਦੀ ਵਿਸ਼ਵ ਜੇਤੂ ਮੈਰੀਕਾਮ ਨੇ ਲਾਈਟ-ਫ਼ਲਾਈ ਫ਼ਾਈਨਲ 'ਚ ਫਿਲੀਪੀਂਸ ਦੀ ਜੋਸੀ ਗਾਬੁਕਾ ਨੂੰ 4-1 ਨਾਲ ਹਰਾਉਂਦਿਆਂ ਸੋਨੇ ਦਾ ਤਮਗ਼ਾ ਪ੍ਰਾਪਤ ਕੀਤਾ। ਉਨ੍ਹਾਂ ਨੇ ਮੁਕਾਬਲੇ ਦੀ ਸ਼ੁਰੂਆਤ ਸਾਵਧਾਨੀ ਨਾਲ ਕੀਤੀ ਅਤੇ ਅਪਣੇ ਦਮਦਾਰ ਪੰਚਾਂ ਤੇ ਊਰਜਾ ਨੂੰ ਫ਼ਾਈਨਲ ਰਾਊਂਡ ਤਕ ਲਈ ਬਚਾ ਕੇ ਰਖਿਆ। ਗਾਬੁਕੋ ਨੂੰ ਹਰਾਉਣ ਲਈ ਉਨ੍ਹਾਂ ਨੇ ਅਪਣੇ ਤਜ਼ਰਬੇ ਦੀ ਬਾਖ਼ੂਬੀ ਵਰਤੋਂ ਕੀਤੀ।
ਭਾਰਤ ਦੇ 18 ਮੁੱਕੇਬਾਜ਼ 18 ਕਾਰਡ-ਫ਼ਾਈਨਲ 'ਚ ਖੇਡ ਰਹੇ ਸਨ। ਅਸਮ ਦੀ ਪੇਲਾਓ ਅਤੇ ਲਵਲਿਨਾ ਨੇ ਇਸ ਟੂਰਨਾਮੈਂਟ 'ਚ ਸਾਬਤ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੀ ਸ਼ਾਨਦਾਰ ਖਿਡਾਰਨਾਂ ਹਨ। ਪੇਲਾਓ ਨੇ ਥਾਈਲੈਂਡ ਦੀ ਸੁਡਾਪੋਰਨ ਸੀਸੋਂਡੀ ਨੂੰ ਹਲਕਾ ਭਾਰ ਵਰਗ 'ਚ 3-2 ਨਾਲ ਹਰਾ ਦਿਤਾ। ਉਥੇ ਹੀ ਲਵਲਿਨਾ ਨੇ ਵੇਲਟਰ ਕੈਟੇਗਰੀ 'ਚ ਪੂਜਾ ਨੂੰ ਆਸਾਨੀ ਨਾਲ ਹਰਾਇਆ। ਭਾਰਤ ਨੂੰ ਹਾਲਾਂ ਕਿ ਹਲਕਾ ਭਾਰ ਵਰਗ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਰਗ 'ਚ ਭਾਰਤ ਦੀ ਸਰਿਤਾ ਦੇਵੀ ਨੂੰ ਫਿਨਲੈਂਡ ਦੀ ਮਾਰਜੁਟਾ ਮੀਰ ਪੋਟਕੋਨਾਨ ਨੇ ਹਰਾਇਆ।ਪੁਰਸ਼ਾਂ 'ਚ ਸੰਜੀਤ ਨੇ ਵੱਧ ਭਾਰ ਵਰਗ 'ਚ ਭਾਰਤ ਦੀ ਜਿੱਤ ਦੇ ਸਿਲਸਿਲੇ ਨੂੰ ਕਾਇਮ ਰਖਿਆ। ਉਨ੍ਹਾਂ ਉਜਬੇਕਿਸਤਾਨ ਦੇ ਸੰਜਾਰ ਟੁਰਸੁਨੋਵ ਨੂੰ ਹਰਾਇਆ। ਭਾਰਤ ਲਈ ਫ਼ਾਈਨਲ 'ਚ ਦੂਜੀ ਵਾਰ ਮਿਡਲ ਵੇਟ ਕੈਟੇਗਰੀ 'ਚ ਆਈ ਜਹਾਂ ਕੈਮਰੂਨ ਦੀ ਵਿਰੇ ਇਸਆਨੇ ਕੋਲਟਾਈਡ ਨੇ ਸਿਵਟੀ ਬੋਰਾ ਨੂੰ ਆਸਾਨੀ ਨਾਲ ਹਰਾਉਂਦਿਆਂ ਸੋਨ ਤਮਗ਼ਾ ਅਪਣੇ ਨਾਮ ਕੀਤਾ। ਉਜਬੇਕਿਸਤਾਨ ਦੇ ਬੋਬੋ-ਉਸਮੋਨ ਬਾਟੁਰੋਵ ਨੇ ਵੇਲਟਰ ਵੇਟ ਕੈਟੇਗਰੀ 'ਚ ਭਾਰਤ ਦੇ ਦਿਨੇਸ਼ ਨੂੰ ਹਰਾਇਆ। (ਏਜੰਸੀ)