
ਦੱਖਣੀ ਅਫਰੀਕਾ ਤੋਂ ਟੀਮ ਇੰਡੀਆ ਭਲੇ ਹੀ ਟੈਸਟ ਸੀਰੀਜ ਗਵਾ ਚੁੱਕੀ ਹੋਵੇ, ਪਰ ਖਿਡਾਰੀਆਂ ਦੇ ਹੌਸਲੇ ਬੁਲੰਦ ਹਨ। ਆਖਰੀ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਮਸਤੀ ਦੇ ਮੂਡ ਵਿਚ ਹੈ। ਇਸ ਨਾਲ ਜੁੜੀ ਇਕ ਤਸਵੀਰ ਸਾਹਮਣੇ ਆਈ ਹੈ।
ਖਿਡਾਰੀਆਂ ਅਤੇ ਫੈਨਸ ਦੇ ਵਿਚ ਸਰ ਜਡੇਜਾ ਦੇ ਨਾਮ ਨਾਲ ਪਹਿਚਾਣੇ ਜਾਣ ਵਾਲੇ ਰਵਿੰਦਰ ਜਡੇਜਾ ਨੇ ਆਪਣੇ ਇੰਸਟਾਗਰਾਮ ਉਤੇ ਅਫਰੀਕੀ ਸ਼ੇਰ ਦੇ ਨਾਲ ਮਸਤੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਥੇ ਹੀ ਇਸ ਤਸਵੀਰ ਦੇ ਨਾਲ ਜਡੇਜਾ ਨੇ ਜੋ ਕੈਪਸ਼ਨ ਲਿਖਿਆ ਹੈ ਕਿ ਉਸਦੇ ਵੀ ਕਈ ਮਾਇਨੇ ਨਿਕਲ ਰਹੇ ਹਨ ਅਤੇ ਫੈਨਸ ਵੀ ਉਸ ਉਤੇ ਵੱਖ - ਵੱਖ ਕੁਮੈਂਟਸ ਕਰ ਰਹੇ ਹਨ।
ਸ਼ੇਰ ਦੇ ਨਾਲ ਖਿੱਚੀ ਤਸਵੀਰ ਵਿਚ ਜਡੇਜਾ ਨੇ ਲਿਖਿਆ ਹੈ ਕਿ, 'ਸ਼ੇਰ, ਸ਼ੇਰ ਹੁੰਦਾ ਹੈ, ਚਾਹੇ ਸਾਸਨ ਗਿਰ ਹੋਵੇ ਜਾਂ ਫਿਰ ਜੋਹਾਂਸਬਰਗ। ਪਿੰਜਰੇ ਵਿਚ ਸ਼ੇਰ ਨੂੰ ਲੋਕ ਵੱਡੇ ਪੱਥਰ ਮਾਰਦੇ ਹਨ, ਅਸਲੀ ਮਰਦ ਆ ਸਾਹਮਣੇ ਖੜੇ ਹੁੰਦੇ ਹਨ। ਇਸ ਤਸਵੀਰ ਦੇ ਨਾਲ ਜਡੇਜਾ ਨੇ ਜੋ ਕੈਪਸ਼ਨ ਲਿਖਿਆ ਹੈ, ਉਸ ਵਿਚ ਕਈ ਲੋਕਾਂ ਨੂੰ ਨਿਸ਼ਾਨੇ ਉਤੇ ਲਿਆ ਗਿਆ ਹੈ।
ਦੱਸ ਦਈਏ ਕਿ ਟੀਮ ਇੰਡੀਆ ਤਿੰਨ ਮੈਚ ਦੀ ਟੈਸਟ ਸੀਰੀਜ ਆਪਣੇ ਹੱਥੋਂ ਗਵਾ ਚੁੱਕੀ ਹੈ। ਟੀਮ ਇੰਡੀਆ ਹੁਣ 2 - 0 ਤੋਂ ਪਿੱਛੇ ਹੈ, ਤੀਜਾ ਟੈਸਟ 24 ਜਨਵਰੀ ਤੋਂ ਸ਼ੁਰੂ ਹੋਵੇਗਾ। ਅਜਿਹੇ ਵਿਚ ਇਸ ਮੁਕਾਬਲੇ ਤੋਂ ਪਹਿਲਾਂ ਆਪਣੇ ਆਪ ਨੂੰ ਤਰੋਤਾਜਾ ਬਣਾਉਣ ਲਈ ਖਿਡਾਰੀ ਮਸਤੀ ਕਰ ਰਹੇ ਹਨ।