ਏਸ਼ੀਆਈ ਚੈਂਪੀਅਨਸ਼ਿਪ: ਤਿੰਨ ਹੋਰ ਭਾਰਤੀ ਮਹਿਲਾ ਮੁੱਕੇਬਾਜ਼ ਪਹੁੰਚੀਆਂ ਸੈਮੀਫ਼ਾਈਨਲ 'ਚ
Published : Nov 7, 2017, 12:07 am IST
Updated : Nov 6, 2017, 6:37 pm IST
SHARE ARTICLE

ਵਿਯਤਨਾਮ, 6 ਨਵੰਬਰ: ਵਿਯਤਨਾਮ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਅਪਣਾ ਸ਼ਾਨਦਾਪਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਸ਼ਨਿਚਰਵਾਰ ਨੂੰ ਜਿੱਥੇ ਚਾਰ ਮੁੱਕੇਬਾਜ਼ਾਂ ਨੇ ਸੈਮੀਫ਼ਾਈਨਲ 'ਚ ਅਪਣਾ ਸਥਾਨ ਪੱਕਾ ਕੀਤਾ ਸੀ, ਉਥੇ ਹੀ ਅੱਜ ਤਿੰਨ ਮੁੱਕੇਬਾਜ਼ ਸੈਮੀਫ਼ਾਈਨਲ 'ਚ ਪਹੁੰਚਣ 'ਚ ਸਫ਼ਲ ਰਹੀਆਂ ਹਨ।ਭਾਰਤ ਦੀਆਂ ਕੁਲ 10 ਮੁੱਕੇਬਾਜ਼ ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈ ਰਹੀਆਂ ਹਨ। ਇਨ੍ਹਾਂ 'ਚੋਂ ਸੱਤ ਮੁੱਕੇਬਾਜ਼ਾਂ ਨੇ ਸੈਮੀਫ਼ਾਈਨਲ 'ਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ। 

ਇਨ੍ਹਾਂ ਸੱਤ ਖਿਡਾਰੀਆਂ 'ਚ ਪੰਜ ਵਾਰ ਦੀ ਵਿਸ਼ਵ ਜੇਤੂ ਮੈਰੀਕਾੱਮ ਦਾ ਨਾਮ ਵੀ ਸ਼ਾਮਲ ਹੈ।ਅੱਜ ਸਰਿਤਾ ਦੇਵੀ, ਸੋਨੀਆ ਲਾਠਰ ਅਤੇ ਲਵਲਿਨਾ ਬੋਰਗੋਹੇਨ ਨੇ ਐਤਵਾਰ ਨੂੰ ਅਪਣੇ-ਅਪਣੇ ਕੁਆਟਰ ਫ਼ਾਈਨਲ ਮੁਕਾਬਿਲਆਂ 'ਚ ਜਿੱਤ ਕੇ ਸੈਮੀਫ਼ਾਈਨਲ 'ਚ ਪਹੁੰਚੇ। ਸਾਬਕਾ ਵਿਸ਼ਵ ਜੇਤੂ ਸਰਿਤਾ ਅੱਜ ਦੀ ਸਟਾਰ ਖਿਡਾਰੀ ਰਹੀ। ਉੁਨ੍ਹਾਂ ਨੇ 64 ਕਿਲੋਗ੍ਰਾਮ ਭਾਰ ਵਰਗ 'ਚ ਉਜਬੇਕਿਸਤਾਨਦੀ ਮਾਫ਼ਤੁਨਾਖੋਨ ਮੇਲਿਵੇ ਨੂੰ 5-0 ਨਾਲ ਹਰਾਇਆ।57 ਕਿਲੋਗ੍ਰਾਮ ਭਾਰ ਵਰਗ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਣ ਵਾਲੀ ਸੋਨੀਆ ਨੇ ਸਖ਼ਤ ਮੁਕਾਬਲੇ 'ਚ ਨਾਜੀਮ ਇਸ਼ਾਨੋਵਾ ਨੂੰ 3-2 ਨਾਲ ਮਾਤ ਦਿੰਦਿਆਂ ਆਖ਼ਰੀ ਚਾਰ 'ਚ ਜਗ੍ਹਾ ਬਣਾਈ। ਸੈਮੀਫ਼ਾਈਨਲ 'ਚ ਉਨ੍ਹਾਂ ਦਾ ਸਾਹਮਣਾ ਉਜਬੇਕਿਸਤਾਨ ਦੀ ਯੋਡਗੋਰਾਯ ਨਾਲ ਹੋਵੇਗਾ। (ਏਜੰਸੀ)

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement