
ਨਵੀਂ
ਦਿੱਲੀ, 3 ਸਤੰਬਰ: ਦਿੱਲੀ ਦੀ ਅਦਾਲਤ ਨੇ ਪਹਿਲਵਾਨ ਸਤੀਸ਼ ਕੁਮਾਰ ਨੂੰ ਪਾਬੰਦੀਸ਼ੁਦਾ
ਪਦਾਰਥ ਦਾ ਪਾਜੀਟਿਵ ਸਮਝ ਕੇ ਗ਼ਲਤੀ ਨਾਲ 2002 ਵਿਚ 14ਵੇਂ ਏਸ਼ੀਆਈ ਖੇਡਾਂ ਵਿਚ ਹਿੱਸਾ
ਲੈਣ ਤੋਂ ਰੋਕਣ ਕਾਰਨ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਹੈ।
ਭਾਰਤੀ
ਕੁਸ਼ਤੀ ਮਹਾਸੰਘ ((ਡਬਲਿਊਐਫ਼ਆਈ) ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੰਦੇ ਹੋਏ ਅਦਾਲਤ ਨੇ ਸਖ਼ਤ
ਟਿਪਣੀ ਵੀ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਨਾਲ ਖੇਡ ਨੂੰ ਨਹੀਂ ਸਮਝਣ ਵਾਲੇ
ਅਧਿਕਾਰੀਆਂ ਦੀ ਅਗਵਾਈ ਵਾਲਾ ਮਹਾਸੰਘ ਖਿਡਾਰੀਆਂ ਨਾਲ ਵਰਤਾਅ ਕਰਦਾ ਹੈ, ਉਸ ਨਾਲ ਸਪੱਸ਼ਟ
ਹੁੰਦਾ ਹੈ ਕਿ ਭਾਰਤ ਵਿਸ਼ਵ ਪੱਧਰ ਦੀ ਪ੍ਰਤੀਯੋਗਤਾਵਾਂ ਵਿਚ ਤਮਗ਼ਾ ਹਾਸਲ ਕਰਨ ਲਈ ਕਿਉਂ
ਜੂਝ ਰਹੇ ਰਿਹਾ ਹੈ। ਸੀਆਈਐਸਐਫ਼ ਦੇ ਕੁਮਾਰ ਨੇ 2006 ਮਲਬਰਨ ਰਾਸ਼ਟਰਮੰਡਲ ਖੇਡਾਂ ਅਤੇ ਲਾਸ
ਏਜਲੰਸ ਵਿਚ ਵਿਸ਼ਵ ਪੁਲਿਸ ਖੇਡਾਂ ਵਿਚ ਸੋਨ ਤਮਗ਼ਾ ਜਿੱਤ ਕੇ ਦੇਸ਼ ਨੂੰ ਮਾਣ ਦਿਵਾਇਆ ਹੈ।
ਡਬਲਿਊਐਫ਼ਆਈ
ਨੂੰ ਦੋਸ਼ੀ ਠਹਿਰਾਉਣ ਤੋਂ ਇਲਾਵਾ ਜ਼ਿਲ੍ਹਾ ਜਸਟਿਸ ਸੁਰਿੰਦਰ ਐਸ ਰਾਠੀ ਨੇ ਕੇਂਦਰ ਨੂੰ ਇਸ
ਵਿਚ ਸ਼ਾਮਲ ਸਾਰੇ ਅਧਿਕਾਰੀਆਂ ਵਿਰੁਧ ਜਾਂਚ ਕਰਾਉਣ ਦਾ ਵੀ ਹੁਕਮ ਦਿਤਾ ਜਿਨ੍ਹਾਂ ਨੇ
ਕੁਮਾਰ ਦਾ ਕਰੀਅਰ ਲਗਭਗ ਖ਼ਤਮ ਕਰ ਦਿਤਾ ਸੀ। ਇਨ੍ਹਾਂ ਅਧਿਕਾਰੀਆਂ ਵਿਚ ਡਬਲਿਊਐਫ਼ਆਈ ਦੇ
ਅਧਿਕਾਰੀ ਵੀ ਸ਼ਾਮਲ ਹਨ।
ਅਦਾਲਤ ਨੇ ਸਰਕਾਰ ਨੂੰ ਹੁਕਮ ਦਿਤਾ ਹੈ ਕਿ ਪੱਕਾ ਕੀਤਾ ਜਾਵੇ
ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਦੇ ਵੀ ਦੁਹਰਾਈਆਂ ਨਾ ਜਾਣ ਅਤੇ ਕਿਸੇ ਹੋਰ ਖਿਡਾਰੀ
ਨੂੰ ਇਸ ਤਰ੍ਹਾਂ ਦਾ ਅਪਮਾਨ ਨਾ ਸਹਿਣਾ ਪਵੇ ਜਿਵੇਂ ਕਿ ਕੁਮਾਰ ਨਾਲ ਹੋਇਆ।
ਪੰਜਾਬ
ਵਾਸੀ ਸਤੀਸ਼ ਕੁਮਾਰ ਨੂੰ ਡਬਲਿਊਐਫ਼ਆਈ ਵਲੋਂ ਦਖਣ ਕੋਰੀਆ ਦੇ ਬੁਸਾਨ ਵਿਚ 14ਵੇਂ ਏਸ਼ੀਆਈ
ਖੇਡਾਂ ਲਈ ਹੀ ਚੁਣਿਆ ਗਿਆ ਸੀ। ਪਰ ਉੁਨ੍ਹਾਂ ਨੇ ਗ਼ਲਤੀ ਨਾਲ ਹੋਰ ਐਥਲੀਟਾਂ ਨਾਲ ਫ਼ਲਾਈਟ
ਲੈਣ ਤੋਂ ਰੋਕ ਦਿਤਾ ਗਿਆ ਕਿਉੁਂਕਿ ਪਛਮੀ ਬੰਗਾਲ ਦੇ ਇਸੇ ਨਾਮ ਦੇ ਇਕ ਹੋਰ ਪਹਿਲਵਾਨ ਨੂੰ
ਲੈ ਕੇ ਖ਼ਦਸ਼ਾ ਪੈਦਾ ਹੋ ਗਿਆ ਸੀ। ਪੱਛਮੀ ਬੰਗਾਲ ਦੇ ਪਹਿਲਵਾਨ ਨੂੰ ਉਦੋਂ ਡੋਪ ਵਿਚ
ਪਾਜੀਟਿਵ ਪਾਏ ਜਾਣ ਤੋਂ ਬਾਅਦ ਦੋ ਸਾਲ ਦੀ ਪਾਬੰਦੀ ਲਾਈ ਗਈ ਸੀ। (ਪੀਟੀਆਈ)