ਜਹੀਰ ਦੀ ਪਤਨੀ ਨਾਲ ਫੋਟੋ ਖਿਚਵਾ ਬੁਰੇ ਫਸੇ ਯੁਵਰਾਜ, ਪਤਨੀ ਹੇਜਲ ਨੇ ਕੀਤਾ ਅਜਿਹਾ ਕੁਮੈਂਟ
Published : Dec 29, 2017, 12:04 pm IST
Updated : Dec 29, 2017, 6:34 am IST
SHARE ARTICLE

ਵਿਰਾਟ ਕੋਹਲੀ - ਅਨੁਸ਼ਕਾ ਸ਼ਰਮਾ ਦੀ ਮੰਗਲਵਾਰ ਨੂੰ ਰਿਸੈਪਸ਼ਨ ਪਾਰਟੀ ਹੋਈ। ਜਿਥੇ ਕਈ ਬਾਲੀਵੁਡ ਸਟਾਰਸ ਪੁੱਜੇ ਅਤੇ ਕ੍ਰਿਕਟ ਸਟਾਰਸ ਨੇ ਵੀ ਰੌਣਕ ਵਧਾਈ। ਸਭ ਤੋਂ ਖਾਸ ਸੀ ਯੁਵਰਾਜ ਸਿੰਘ ਦਾ ਲੁਕ। ਜਿੱਥੇ ਉਹ ਰੈਡ ਕਲਰ ਦੇ ਕੁੜਤੇ ਅਤੇ velvet ਜੈਕਟ ਵਿਚ ਪੁੱਜੇ ਸਨ। ਜੋ ਸਾਰੇ ਸੈਲੇਬਸ ਤੋਂ ਬਿਲਕੁਲ ਅਲੱਗ ਸੀ। 


ਯੁਵਰਾਜ ਫੁਲ ਮਸਤੀ ਦੇ ਮੂਡ ਵਿਚ ਪੁੱਜੇ ਸਨ। ਪਹਿਲਾਂ ਉਨ੍ਹਾਂ ਨੇ ਹਰਭਜਨ ਸਿੰਘ ਦੇ ਨਾਲ ਮਸਤੀ ਕੀਤੀ ਫਿਰ ਡਾਂਸ ਫਲੋਰ ਵਿਚ ਭੰਗੜਾ ਪਾਇਆ। ਉਸਦੇ ਬਾਅਦ ਤਸਵੀਰਾਂ ਕਲਿਕ ਕਰਾਈਆਂ। ਯੁਵਰਾਜ ਸਿੰਘ ਦੀ ਇਕ ਫੋਟੋ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਜਹੀਰ ਖਾਨ ਦੀ ਪਤਨੀ ਸਾਗਰਿਕਾ ਘਾਟਗੇ ਦੇ ਨਾਲ ਫੋਟੋ ਕਲਿਕ ਕਰਾ ਰਹੇ ਹਨ। ਦੋਵੇਂ ਰਿਸੈਪਸ਼ਨ ਪਾਰਟੀ ਵਿਚ ਇਕ ਹੀ ਕਲਰ ਦੇ ਕੱਪੜੇ ਪਹਿਨਕੇ ਆਏ ਸਨ।



ਸਾਗਰਿਕਾ ਨੇ ਫੋਟੋ ਪੋਸਟ ਕੀਤੀ ਤਾਂ ਲੋਕਾਂ ਨੇ ਇਸਨੂੰ ਖੂਬ ਪਸੰਦ ਕੀਤਾ। ਪਰ ਯੁਵਰਾਜ ਦੀ ਪਤਨੀ ਨੇ ਮੈਸੇਜ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਤਨੀ ਹੇਜਲ ਨੇ ਕਮੈਂਟ ਵਿਚ ਲਿਖਿਆ - ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਵੀ ਜਹੀਰ ਖਾਨ ਦੇ ਨਾਲ ਮੈਚਿੰਗ ਦਾ ਆਉਟਫਿਟ ਪਹਿਨਣਾ ਚਾਹੀਦਾ ਸੀ। ਸਾਗਰਿਕਾ ਨੇ ਫੋਟੋ ਪੋਸਟ ਕਰ ਕੈਪਸ਼ਨ ਵਿਚ ਲਿਖਿਆ ਸੀ - ਯੁਵਰਾਜ ਦੇ ਨਾਲ ਚੰਗੀ ਟਵੀਨਿੰਗ, ਮਿਸ ਯੂ ਹੇਜਲ ਕੀਚ ਦੱਸ ਦਈਏ, ਇਹ ਫੋਟੋ ਜਹੀਰ ਖਾਨ ਨੇ ਹੀ ਕਲਿਕ ਕੀਤੀ ਸੀ।

23 ਨਵੰਬਰ ਨੂੰ ਹੋਇਆ ਸੀ ਵਿਆਹ



ਸਾਗਰਿਕਾ ਅਤੇ ਜਹੀਰ ਖਾਨ ਨੇ 23 ਨਵੰਬਰ ਨੂੰ ਕੋਰਟ ਵਿਆਹ ਕੀਤਾ ਸੀ ਅਤੇ 27 ਨਵੰਬਰ ਨੂੰ ਮੁੰਬਈ ਦੇ ਤਾਜ ਮਹਿਲ ਪੈਲੇਸ ਵਿਚ ਗਰੈਂਡ ਰਿਸੈਪਸ਼ਨ ਦਿੱਤਾ ਸੀ। ਇਹ ਦੋਵੇਂ ਲੰਬੇ ਸਮੇਂ ਤੋਂ ਡੇਟਿੰਗ ਕਰ ਰਹੇ ਸਨ। ਕੋਰਟ ਵਿਆਹ ਤੋਂ ਪਹਿਲਾਂ ਜਹੀਰ ਖਾਨ ਨੇ 24 ਅਪ੍ਰੈਲ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਮੰਗਣੀ ਦੀ ਘੋਸ਼ਣਾ ਕੀਤੀ ਸੀ। 

ਇਨ੍ਹਾਂ ਦੇ ਰਿਸੈਪਸ਼ਨ ਵਿੱਚ ਵਿਰਾਟ ਅਤੇ ਅਨੁਸ਼ਕਾ, ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਹੇਜਲ ਕੀਚ, ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਸੁਸ਼ਮੀਤਾ ਸੇਨ ਕਈ ਬਾਲੀਵੁਡ ਅਤੇ ਕ੍ਰਿਕਟਰਸ ਸ਼ਾਮਿਲ ਹੋਏ ਸਨ।

SHARE ARTICLE
Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement