
ਬੇਲਗ੍ਰੇਡ, 3 ਸਤੰਬਰ: 12 ਵਾਰ ਦੇ
ਗ੍ਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਦੀ ਪਤਨੀ ਯੇਲੇਨਾ ਨੇ ਇਕ ਬੱਚੀ ਨੂੰ ਜਨਮ ਦਿਤਾ
ਹੈ। ਸਥਾਨਕ ਮੀਡੀਆ ਨੇ ਅੱਜ ਇਸ ਦੀ ਜਾਣਕਾਰੀ ਦਿਤੀ।
ਬਲਿਚ ਅਖ਼ਬਾਰ ਦੀ ਰੀਪੋਰਟ
ਮੁਤਾਬਕ ਯੇਲੇਨਾ ਨੇ ਸਨਿਚਰਵਾਰ ਨੂੰ ਇਕ ਬੇਟੀ ਨੂੰ ਜਨਮ ਦਿਤਾ ਹੈ ਅਤੇ ਇਸ ਖਿਡਾਰੀ ਦੇ
ਦੂਜੇ ਬੱਚੇ ਦਾ ਨਾਂ ਤਾਰਾ ਰੱਖਿਆ ਗਿਆ ਹੈ। ਉਹ ਦੋ ਸਾਲ ਪਹਿਲਾਂ ਪੁੱਤਰ ਸਟੇਫ਼ਨ ਦੇ ਪਿਤਾ
ਬਣੇ ਸਨ। 30 ਸਾਲਾਂ ਜੋਕੋਵਿਚ ਨੇ ਜੁਲਾਈ 'ਚ ਐਲਾਨ ਕੀਤਾ ਸੀ ਕਿ ਉਹ ਕੂਹਣੀ ਦੀ ਸੱਟ
ਕਾਰਨ ਬਚੇ ਹੋਏ ਸੈਸ਼ਨ 'ਚ ਨਹੀਂ ਖੇਡ ਸਕਣਗੇ। ਇਸੇ ਸੱਟ ਦੇ ਕਾਰਨ ਉਹ ਜੁਲਾਈ 'ਚ ਵਿੰਬਲਡਨ
ਦੇ ਕੁਆਰਟਰ ਫ਼ਾਈਨਲ 'ਚ ਰਿਟਾਇਰ ਹਰਟ ਹੋ ਗਏ ਸਨ। (ਏਐਫ਼ਪੀ)