ਵਡੋਦਰਾ : ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਵਡੋਦਰਾ 'ਚ ਖੇਡੇ ਗਏ ਵਨਡੇ ਮੁਕਾਬਲੇ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟਾਸ ਜਿੱਤਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ ਸਾਰੇ ਵਿਕਟ ਗੁਆ ਕੇ 199 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ 'ਚ ਆਸਟਰੇਲੀਆ ਨੇ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਯਮਿਤ ਵਕਫੇ 'ਤੇ ਵਿਕਟ ਗੁਆਏ।
ਇਸ ਤੋਂ ਬਾਅਦ ਪੂਜਾ ਅਤੇ ਸੁਸ਼ਮਾ ਨੇ ਸਾਂਝੇਦਾਰੀ ਕਰਕੇ ਟੀਮ ਨੂੰ 200 ਦੌੜਾਂ ਤੱਕ ਪਹੁੰਚਾਇਆ। 18 ਸਾਲ ਦੀ ਪੂਜਾ ਦਾ ਇਹ ਪਹਿਲਾ ਅਰਧ ਸੈਂਕੜਾ ਸੀ ਜਿਸ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 1 ਛੱਕਾ ਲਾਇਆ। ਜਦਕਿ ਸੁਸ਼ਮਾ ਨੇ 71 ਗੇਂਦਾਂ ਦਾ ਸਾਹਮਣਾ ਕਰਕੇ 3 ਚੌਕੇ ਜੜੇ।ਇਸ ਤੋਂ ਪਹਿਲਾਂ ਭਾਰਤ ਨੇ 32ਵੇਂ ਓਵਰ 'ਚ 7 ਵਿਕਟਾਂ 113 ਦੌੜਾਂ 'ਤੇ ਗੁਆ ਦਿੱਤੀਆਂ।
ਇਸ ਤੋਂ ਬਾਅਦ ਸੁਸ਼ਮਾ ਅਤੇ ਪੂਜਾ ਨੇ ਟੀਮ ਨੂੰ ਮੁਸ਼ਕਲ ਤੋਂ ਬਾਹਰ ਕਢਿਆ। ਭਾਰਤ ਦੀ ਸ਼ੁਰੂਆਤ ਹੌਲੀ ਰਹੀ। ਪੂਨਮ ਰਾਊਤ (37) ਅਤੇ ਸ੍ਰਮਿਤੀ ਮੰਧਾਨਾ (12) ਨੇ 9 ਓਵਰ 'ਚ 38 ਦੌੜਾਂ ਬਣਾਈਆਂ। ਮੰਧਾਨਾ 10ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅਮਾਂਡਾ ਜ਼ੇਡ ਵੇਲਿੰਗਟਨ ਦਾ ਸ਼ਿਕਾਰ ਹੋਈ ਅਤੇ ਐੱਲ.ਬੀ.ਡਬਲਿਊ ਆਊਟ ਹੋਈ।
ਜੇਸ ਜੋਨਾਸੇਨ ਨੇ 30 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦਕਿ ਅਮਾਂਡਾ ਨੂੰ 3 ਵਿਕਟ ਮਿਲੇ। ਜੇਮਿਮਾ ਰੌਡ੍ਰੀਗੇਜ ਅਤੇ ਰਾਊਤ ਵੀ ਛੇਤੀ ਆਊਟ ਹੋ ਗਏ ਅਤੇ ਭਾਰਤ ਦੇ 3 ਵਿਕਟ 60 ਦੌੜਾਂ 'ਤੇ ਡਿਗ ਗਏ। ਇਸ ਤੋਂ ਬਾਅਦ 23ਵੇਂ ਓਵਰ 'ਚ ਸਕੋਰ 4 ਵਿਕਟਾਂ 'ਤੇ 83 ਦੌੜਾਂ ਸੀ। ਰਾਊਤ ਨੇ 50 ਗੇਂਦਾਂ ਖੇਡ ਕੇ 6 ਚੌਕੇ ਅਤੇ 1 ਛੱਕਾ ਲਗਾਇਆ। ਕਪਤਾਨ ਹਰਮਨਪ੍ਰੀਤ ਕੌਰ ਨੂੰ ਮੇਗਾਨ ਸ਼ਟਸ ਨੇ ਵਿਕਟ ਦੇ ਪਿੱਛੇ ਐਲਿਸਾ ਹੀਲਿਸ ਦੇ ਹੱਥੋ ਕੈਚ ਫੜਾਇਆ।
end-of