
ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸੁਰੇਸ਼ ਰੈਨਾ ਇਨ੍ਹੀਂ ਦਿਨੀਂ ਸੰਗੀਤ 'ਚ ਆਪਣਾ ਹੱਥ ਅਜ਼ਮਾ ਰਹੇ ਹਨ। ਰੈਨਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਟੀਜ਼ਰ ਰਿਲੀਜ਼ ਕੀਤਾ ਹੈ। ਗਾਣੇ ਦੇ ਬੋਲ ‘ਸਪਨੋਂ ਕੇ ਨਨਿਹਾਲ ਮੇਂ’ ਹਨ। ਇਸ ਵੀਡੀਓ ਵਿਚ ਰੈਨਾ ਨਾਲ ਉਸ ਦੀ ਪਤਨੀ ਪ੍ਰਿਅੰਕਾ ਵੀ ਨਜ਼ਰ ਆ ਰਹੀ ਹੈ।
ਰੈਨਾ ਇਸ ਤੋਂ ਪਹਿਲਾਂ ਇਕ ਫਿਲਮ ਲਈ ਗਾਣਾ ਗਾ ਚੁੱਕੇ ਹਨ। ਉਨ੍ਹਾਂ ਸਾਲ 2015 ਵਿਚ ਆਈ ਫਿਲਮ ‘ਮੇਰਠਿਆ ਗੈਂਗਸਟਰਜ਼’ ਵਿਚ ਆਵਾਜ਼ ਦਿੱਤੀ ਸੀ। ਇਸ ਗਾਣੇ ਦੇ ਬੋਲ ‘ਤੂ ਮਿਲਾ…ਸਭ ਮਿਲਾ ਔਰ ਕਿਆ ਮਾਂਗੂ ਮੈਂ’ ਸੀ।
ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਰੈਨਾ ਇਨ੍ਹੀਂ ਦਿਨੀਂ ਆਪਣੀ ਫਿਟਨੈਸ ‘ਤੇ ਵੀ ਕਾਫੀ ਮਿਹਨਤ ਕਰ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਯੋ-ਯੋ ਟੈਸਟ ਵੀ ਪਾਸ ਕਰ ਲਿਆ ਹੈ। ਇਸ ਤੋਂ ਇਲਾਵਾ ਆਈਪੀਐਲ ਦੇ 11ਵੇਂ ਸੀਜ਼ਨ ਲਈ ਚੇਨਈ ਸੁਪਰਕਿੰਗਜ਼ ਨੇ ਉਨ੍ਹਾਂ ਨੂੰ ਆਪਣੀ ਟੀਮ ਵਿਚ ਰਿਟੇਨ ਕੀਤਾ ਹੈ।