ਸਿਰ 'ਤੇ ਸੱਟ ਵੱਜਣ ਕਾਰਨ ਮੈਦਾਨ 'ਚ ਲਹੂ-ਲੁਹਾਨ ਹੋਇਆ ਰੋਨਾਲਡੋ
Published : Jan 22, 2018, 11:25 pm IST
Updated : Jan 22, 2018, 5:55 pm IST
SHARE ARTICLE

ਜ਼ਖ਼ਮੀ ਹੋਣ ਤੋਂ ਬਾਅਦ ਵੀ ਕੀਤਾ ਟੀਮ ਲਈ ਇਕ ਗੋਲ
ਮੈਡ੍ਰਿਡ, 22 ਜਨਵਰੀ: ਰਿਆਲ ਮੈਡ੍ਰਿਡ ਦੇ ਮਸ਼ਹੂਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ ਹੈ। ਇਹ ਹਾਦਸਾ ਐਤਵਾਰ ਨੂੰ ਮੈਡ੍ਰਿਡ 'ਚ ਲਾ ਲੀਗਾ ਲੀਗ ਮੁਕਾਬਲੇ 'ਚ ਡੈਪੋਰਟਿਵੋ ਵਿਰੁਧ ਖੇਡਿਆ ਵਾਪਰਿਆ। ਹਾਲਾਂ ਕਿ ਰਿਆਲ ਮੈਡ੍ਰਿਡ ਮੈਚ 'ਚ 7-1 ਨਾਲ ਜਿੱਤ ਦਰਜ ਕਰਨ 'ਚ ਕਾਮਯਾਬ ਹੋ ਗਈ ਪਰ ਸਿਰ 'ਤੇ ਸੱਟ ਵੱਜਣ ਕਾਰਨ ਰੋਨਾਲਡੋ ਮੈਦਾਨ 'ਤੇ ਹੀ ਲਹੂ-ਲੁਹਾਨ ਹੋ ਗਏ।ਸੱਟ ਕਾਰਨ ਰੋਨਾਲਡੋ ਨੂੰ ਮੈਦਾਨ ਛੱਡ ਕੇ ਜਾਣਾ ਪਿਆ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕਰਦਿਆਂ ਅਪਣੀ ਟੀਮ ਲਈ ਦੂਜਾ ਗੋਲ ਕੀਤਾ। ਜ਼ਖ਼ਮੀ ਹੋਣ ਤੋਂ ਪਹਿਲਾਂ ਉਹ ਅਪਣੀ ਟੀਮ ਲਈ ਇਕ ਗੋਲ ਕਰ ਚੁਕੇ ਸਨ।


 ਡੈਪੋਰਟਿਵੋ ਵਲੋਂ ਖੇਡਦਿਆਂ ਐਡੀਅਨ ਲੋਪੇਜ ਅਲਵਾਰੋਜ ਨੇ ਮੈਚ ਦੇ 23ਵੇਂ ਮਿੰਟ 'ਚ ਗੋਲ ਕਰ ਕੇ ਅਪਣੀ ਟੀਮ ਨੂੰ 1-0 ਵਾਧਾ ਦਿਵਾਇਆ ਪਰ ਇਸ ਤੋਂ ਬਾਅਦ ਰਿਆਲ ਮੈਡ੍ਰਿਡ ਨੇ ਅਪਣੇ ਹਮਲਾਵਰ ਅੰਦਾਜ਼ ਨੂੰ ਜਾਰੀ ਰਖਦਿਆਂ ਵਿਰੋਧੀਆਂ ਦੇ ਗੋਲ-ਪੋਸਟ 'ਤੇ ਇਕ ਤੋਂ ਬਾਅਦ ਇਕ ਲਗਾਤਾਰ 7 ਗੋਲ ਕੀਤੇ।ਇਸ ਦੌਰਾਨ ਮੈਚ 'ਚ ਇਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਡੈਪੋਰਟਿਵੋ ਦੇ ਡਿਫ਼ੈਂਡਰ ਫ਼ੈਬਿਅਨ ਸਕਾਰ ਦਾ ਪੈਰ ਰੋਨਾਲਡੋ ਦੇ ਸਿਰ 'ਤੇ ਜਾ ਵੱਜਿਆ। ਸਿਰ 'ਤੇ ਲੱਗੀ ਸੱਟ ਤੋਂ ਬਾਅਦ ਰੋਨਾਲਡੋ ਮੈਦਾਨ 'ਤੇ ਹੀ ਢੇਰ ਹੋ ਗਿਆ ਅਤੇ ਉਸ ਦੇ ਸਿਰ ਤੋਂ ਕਾਫ਼ੀ ਖ਼ੂਨ ਵਹਿ ਰਿਹਾ ਸੀ। ਜ਼ਿਕਰਯੋਗ ਹੈ ਕਿ ਰਿਆਲ ਮੈਡ੍ਰਿਡ ਵਲੋਂ ਖੇਡਦਿਆਂ ਇਕ ਵਾਰ ਪਹਿਲਾਂ ਵੀ ਰੋਨਾਲਡੋ ਦੇ ਸਿਰ 'ਤੇ ਸੱਟ ਵੱਜੀ ਸੀ। ਇਸ ਤੋਂ ਬਾਅਦ ਵੀ ਉਸ ਨੇ ਅਪਣਾ ਸ਼ਾਨਦਾਰ ਖੇਡ ਦਾ
ਪ੍ਰਦਰਸ਼ਨ ਕੀਤਾ।   (ਏਜੰਸੀ)

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement