ਸੁਸ਼ੀਲ ਕੁਮਾਰ ਤੇ ਸਮਰਥਕਾਂ ਵਿਰੁਧ ਪਰਚਾ ਦਰਜ
Published : Dec 30, 2017, 10:32 pm IST
Updated : Dec 30, 2017, 5:02 pm IST
SHARE ARTICLE

ਭਲਵਾਨ ਪ੍ਰਵੀਨ ਰਾਣਾ ਨੇ ਲਗਾਏ ਕੁੱਟ-ਮਾਰ ਕਰਨ ਦੇ ਦੋਸ਼
ਨਵੀਂ ਦਿੱਲੀ, 30 ਦਸੰਬਰ: ਦਿੱਲੀ ਪੁਲਿਸ ਨੇ ਸਨਿਚਰਵਾਰ ਨੂੰ ਉਲੰਪਿਕ ਤਮਗ਼ਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਸਮਰਥਕਾਂ ਵਿਰੁਧ ਕੁੱਟ ਮਾਰ ਦੇ ਇਕ ਮਾਮਲੇ 'ਚ ਐਫ਼.ਆਈ.ਆਰ. ਦਰਜ ਕਰ ਲਈ ਹੈ।ਸੁਸ਼ੀਲ ਅਤੇ ਉਸ ਦੇ ਸਮਰਥਕਾਂ ਤੇ ਇਕ ਹੋਰ ਭਲਵਾਨ ਪ੍ਰਵੀਨ ਰਾਣਾ ਅਤੇ ਉਸ ਦੇ ਸਮਰਥਕਾਂ ਦਰਮਿਆਨ ਕੁੱਟਮਾਰ ਦੀ ਇਹ ਘਟਨਾ ਅਗਲੇ ਸਾਲ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਹੋਣ ਵਾਲੀਆਂ 2018 ਰਾਸ਼ਟਰ ਮੰਡਲ ਖੇਡਾਂ ਲਈ ਹੋਏ ਟ੍ਰਾਇਲ ਦੌਰਾਨ ਸ਼ੁਕਰਵਾਰ ਨੂੰ ਕੇ.ਡੀ. ਯਾਧਵ ਸਟੇਡੀਅਮ 'ਚ ਹੋਈ ਸੀ। ਦਿੱਲੀ ਪੁਲਿਸ ਨੇ ਰਾਣਾ ਦੇ ਭਰਾ ਨਵੀਨ ਰਾਣਾ ਦੀ ਸ਼ਿਕਾਇਤ 'ਤੇ ਐਫ਼.ਆਈ.ਆਰ. ਦਰਜ ਕੀਤੀ ਹੈ। ਸੁਸ਼ੀਲ ਅਤੇ ਸਮਰਥਕਾਂ 'ਤੇ ਆਈ.ਪੀ.ਸੀ. ਦੀ ਧਾਰਾ 323 ਅਤੇ 341 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਧਾਰਾਵਾਂ ਤਹਿਤ ਦੋਸ਼ੀ ਪਾਏ ਜਾਣ 'ਤੇ ਇਕ ਸਾਲ ਦੀ ਸਜ਼ਾ, ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਰਾਣਾ ਦਾ ਕਹਿਣਾ ਹੈ ਕਿ ਸੁਸ਼ੀਲ ਅਤੇ ਸਮਰਥਕਾਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਹੈ ਅਤੇ ਆਉਣ ਵਾਲੀ ਪ੍ਰੋ ਰੈਸਲਿੰਗ ਲੀਗ 'ਚ ਹਿੱਸਾ ਨਾ ਲੈਣ ਦੇਣ ਦੀ ਵੀ ਧਮਕੀ ਦਿਤੀ ਹੈ। ਸੁਸ਼ੀਲ ਇਸ ਸਾਲ ਪ੍ਰੋ ਰੈਸਲਿੰਗ ਲੀਗ 'ਚ ਹਿੱਸਾ ਲੈ ਰਹੇ ਹਨ। ਰਾਣਾ ਨੇ ਅਪਣੀ ਸ਼ਿਕਾਇਤ 'ਚ ਕਿਹਾ ਕਿ ਸੁਸ਼ੀਲ ਦੇ ਸਮਰਥਕਾਂ ਨੇ ਉਨ੍ਹਾ ਨੂੰ ਸਿਰਫ਼ ਇਸ ਲਈ ਕੁੱਟਿਆ, ਕਿਉਂ ਕਿ ਉਹ ਸੁਸ਼ੀਲ ਵਿਰੁਧ ਰਿੰਗ 'ਚ ਉਤਰੇ।


 ਸੁਸ਼ੀਲ ਨੇ ਸੈਮੀਫ਼ਾਈਨਲ 'ਚ ਰਾਣਾ ਨੂੰ ਹਰਾਇਆ ਸੀ ਪਰ ਇਸ ਤੋਂ ਬਾਅਦ ਸੁਸ਼ੀਲ ਦੇ ਸਮਰਥਕਾਂ ਨੇ ਰਾਣਾ ਅਤੇ ਉਸ ਦੇ ਵੱਡੇ ਭਰਾ 'ਤੇ ਹਮਲਾ ਕਰ ਦਿਤਾ।ਮੱਧ ਦਿੱਲੀ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਨੇ ਸੁਸ਼ੀਲ ਤੇ ਉਨ੍ਹਾਂ ਦੇ ਸਮਰਥਕਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਝਗੜੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸੁਸ਼ੀਲ ਤੇ ਉਨ੍ਹਾਂ ਦੇ ਸਮਰਥਕਾਂ ਨੇ ਰਾਣਾ ਵਿਰੁਧ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਹੈ।ਜ਼ਿਕਰਯੋਗ ਹੈ ਕਿ ਲੰਡਨ ਉਲੰਪਿਕ 'ਚ ਚਾਂਦੀ ਤੇ ਬੀਜਿੰਗ ਉਲੰਪਿਕ 'ਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ 34 ਸਾਲਾ ਭਲਵਾਨ ਸੁਸ਼ੀਲ ਨੇ ਕੁਝ ਹਫ਼ਤੇ ਪਹਿਲਾਂ ਦੱਖਣੀ ਅਫ਼ਰੀਕਾ 'ਚ ਆਯੋਜਿਤ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ 'ਚ ਰਾਣਾ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਸੀ।    (ਏਜੰਸੀ) 

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement