ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਬਣੀ ਮਾਂ, ਦਿੱਤਾ ਬੇਟੀ ਨੂੰ ਜਨਮ
Published : Sep 2, 2017, 1:42 pm IST
Updated : Sep 2, 2017, 8:12 am IST
SHARE ARTICLE

ਦੁਨੀਆ ਦੀ ਨੰਬਰ 1 ਟੈਨਿਸ ਖਿਡਾਰਨ ਰਹਿ ਚੁੱਕੀ ਸੇਰੇਨਾ ਵਿਲੀਅਮਜ਼ ਮਾਂ ਬਣ ਗਈ ਹੈ। 36 ਸਾਲਾ ਸੇਰੇਨਾ ਨੇ ਸ਼ੁੱਕਰਵਾਰ ਨੂੰ ਇੱਕ ਧੀ ਨੂੰ ਜਨਮ ਦਿੱਤਾ। ਸੇਰੇਨਾ ਦੀ ਵੱਡੀ ਭੈਣ ਵੀਨਸ ਵਿਲੀਅਮਜ਼ ਨੇ ਯੂਐਸ ਓਪਨ ਵਿੱਚ ਤੀਸਰੇ ਦੌਰ ਦਾ ਮੈਚ ਜਿੱਤਣ ਦੇ ਬਾਅਦ ਸੇਰੇਨਾ ਦੇ ਪਹਿਲੇ ਬੱਚੇ ਦੇ ਜਨਮ ਦੀ ਪੁਸ਼ਟੀ ਕੀਤੀ। ਵੀਨਸ ਨੇ ਕਿਹਾ, ਮੈਂ ਬਹੁਤ ਉਤਸ਼ਾਹਿਤ ਹਾਂ ਅਤੇ ਮਾਸੀ ਬਣਨ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।

ਸੇਰੇਨਾ ਇੰਸਟਾਗਰਾਮ ਉੱਤੇ ਤਸਵੀਰਾਂ ਪੋਸਟ ਕਰ ਆਪਣੇ ਫੈਨਸ ਨੂੰ ਮਾਂ ਬਣਨ ਤੋਂ ਪਹਿਲਾਂ ਲਗਾਤਾਰ ਅਪਡੇਟ ਕਰ ਰਹੀ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਵੈਨਿਟੀ ਫੇਅਰ ਮੈਗਜੀਨ ਦੇ ਕਵਰ ਪੇਜ ਉੱਤੇ ਤਸਵੀਰ ਲਈ ਨਿਊਡ ਪੋਜ ਦਿੱਤਾ ਸੀ। ਤਸਵੀਰ ਵਿੱਚ ਸੇਰੇਨਾ ਬੇਬੀ ਬੰਪ ਦੇ ਨਾਲ ਵਿਖਾਈ ਦੇ ਰਹੀ ਸੀ। ਦੱਸ ਦਈਏ ਕਿ ਪਹਿਲਾਂ ਸੇਰੇਨਾ ਵਿਲੀਅਮਜ਼ ਨੇ ਇਹ ਕਹਿੰਦੇ ਹੋਏ ਗਰਭਵਤੀ ਹੋਣ ਦੀ ਗੱਲ ਛੁਪਾਉਣੀ ਚਾਹੀ ਸੀ ਕਿ ਗਲਤੀ ਨਾਲ ਸਨੈਪਚੈਟ ਉੱਤੇ ਫੋਟੋ ਸ਼ੇਅਰ ਹੋ ਗਈ।

ਮੰਗਣੀ ਦੀ ਖਬਰ ਵੀ ਸੇਰੇਨਾ ਨੇ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਸੀ। ਪਿਛਲੇ ਦਸੰਬਰ ਵਿੱਚ ਇਨ੍ਹਾਂ ਦੋਵਾਂ ਦੀ ਕੁੜਮਾਈ ਹੋਈ ਸੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement