ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ
Published : Dec 22, 2017, 11:17 am IST
Updated : Dec 22, 2017, 5:49 am IST
SHARE ARTICLE

ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਅਨੁਕਸ਼ਾ ਤੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ 11 ਦਸੰਬਰ ਨੂੰ ਇਟਲੀ ਦੇ ਸ਼ਾਨਦਾਰ ਰਿਜ਼ੋਰਟ 'ਚ ਵਿਆਹ ਹੋਇਆ। ਬੀਤੇ ਦਿਨੀਂ ਉਨ੍ਹਾਂ ਨੇ ਦਿੱਲੀ 'ਚ ਸ਼ਾਨਦਾਰ ਪਾਰਟੀ ਦਿੱਤੀ। ਦੱਸ ਦਈਏ ਕਿ ਇਸ ਪਾਰਟੀ 'ਚ ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਪਹੁੰਚੇ ਸਨ।



ਇਸ ਪਾਰਟੀ 'ਚ ਗੁਰਦਾਸ ਮਾਨ ਨੇ ਕਾਫੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਦੌਰਾਨ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਗੁਰਦਾਸ ਮਾਨ ਸਟੇਜ 'ਤੇ ਖੂਬ ਭੰਗੜਾ ਪਾਉਂਦੇ ਨਜ਼ਰ ਆਏ। ਇਸ ਪਾਰਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।



ਉਨ੍ਹਾਂ ਦੀਆਂ ਇਹ ਵੀਡੀਓ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਵਿਰਾਟ ਕੋਹਲੀ ਗੁਰਦਾਸ ਮਾਨ ਦਾ ਵੱਡਾ ਪ੍ਰਸ਼ੰਸਕ ਹੈ। ਅਨੁਕਸ਼ਾ ਤੇ ਵਿਰਾਟ ਦੀ ਸ਼ਾਨਦਾਰ ਰਿਸੈਪਸ਼ਨ ਤਾਜ ਦੇ ਡਿਵੈਲਪਮੈਂਟ ਇਨਕਲੇਵ 'ਚ ਹੋਈ। ਇਸ ਪਾਰਟੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੁੱਜੇ ਸਨ। ਪ੍ਰਧਾਨ ਮੰਤਰੀ ਨੂੰ ਆਪਣੀ ਰਿਸੈਪਸ਼ਨ ਪਾਰਟੀ 'ਚ ਦੇਖ ਕੇ ਅਨੁਸ਼ਕਾ ਕਾਫੀ ਹੈਰਾਨ ਹੋਈ ਸੀ।



ਇਸ ਦੌਰਾਨ ਅਨੁਸ਼ਕਾ ਨੇ ਜਿਵੇਂ ਹੀ ਉਨ੍ਹਾਂ ਨੂੰ ਵੇਖਿਆ ਤਾਂ ਝੁਕ ਕੇ ਨਮਸਕਾਰ ਕੀਤਾ। ਬਾਅਦ ਵਿੱਚ ਵਿਰੁਸ਼ਕਾ ਨੇ ਗੁਰਦਾਸ ਦੇ ਨਾਲ ਪੰਜਾਬੀ ਗਾਣੇ ਉੱਤੇ ਡਾਂਸ ਕੀਤਾ। ਇਸਦੇ ਨਾਲ ਹੀ ਦੋਨਾਂ ਦੇ ਦੋਸਤ ਅਤੇ ਰਿਸ਼ਤੇਦਾਰ ਵੀ ਇਨ੍ਹਾਂ ਦੇ ਨਾਲ ਥਿਰਕਦੇ ਵਿਖੇ। 



ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਐਕਟਰੈਸ ਅਨੁਸ਼ਕਾ ਸ਼ਰਮਾ ਦੀ 11 ਦਸੰਬਰ ਨੂੰ ਵਿਆਹ ਦੇ ਬਾਅਦ 21 ਦਸੰਬਰ ਨੂੰ ਦੋਨਾਂ ਦਾ ਰਿਸੈਪਸ਼ਨ ਦਿੱਲੀ ਵਿੱਚ ਹੋਇਆ। ਦੋਨਾਂ ਦੀ ਰਿਸੈਪਸ਼ਨ ਪਾਰਟੀ ਦਿੱਲੀ ਦੇ ਤਾਜ ਹੋਟਲ ਵਿੱਚ ਹੋਈ, ਜਿੱਥੇ ਕਈ ਜਾਣੀ - ਪਹਿਚਾਣੀ ਹਸਤੀਆਂ ਨੇ ਸ਼ਿਰਕਤ ਕੀਤੀ।



ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 11 ਦਸੰਬਰ ਨੂੰ ਬਾਲੀਵੁੱਡ ਐਕਟਰੈਸ ਅਨੁਸ਼ਕਾ ਸ਼ਰਮਾ ਦੇ ਨਾਲ ਵਿਆਹ ਬੰਧਨ ਵਿੱਚ ਬੰਧ ਗਏ। ਵਿਰਾਟ ਅਤੇ ਅਨੁਸ਼ਕਾ ਨੇ ਪਰਿਵਾਰ ਵਾਲਿਆਂ ਅਤੇ ਕਰੀਬੀ ਦੋਸਤਾਂ ਦੀ ਹਾਜ਼ਰੀ ਵਿੱਚ ਸੱਤ ਫੇਰੇ ਲਏ। ਕੋਹਲੀ ਨੇ ਟਵੀਟ ਕਰਕੇ ਇਸਦੀ ਪੁਸ਼ਟੀ ਕੀਤੀ। ਕੋਹਲੀ ਨੇ ਆਪਣੇ ਟਵੀਟ ਦੇ ਨਾਲ ਇੱਕ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ, ਅੱਜ ਅਸੀਂ ਇੱਕ ਦੂਜੇ ਦੇ ਪਿਆਰ ਵਿੱਚ ਹਮੇਸ਼ਾ ਲਈ ਖੋਹ ਜਾਣ ਦਾ ਬਚਨ ਕੀਤਾ। ਕੋਹਲੀ ਨੇ ਅੱਗੇ ਲਿਖਿਆ, ਅਸੀ ਇਹ ਖਬਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਦੋਸਤਾਂ, ਪਰਿਵਾਰ ਵਾਲਿਆਂ ਅਤੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਦੇ ਕਾਰਨ ਇਹ ਦਿਨ ਹੋਰ ਵੀ ਖਾਸ ਬਣ ਗਿਆ। ਸਾਡੇ ਸਫਰ ਦਾ ਅਹਿਮ ਹਿੱਸਾ ਬਣੇ ਰਹਿਣ ਲਈ ਧੰਨਵਾਦ।

https://youtu.be/Fwrlh9Su6Zo

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement