ਯੁਵਰਾਜ ਦੇ ਜੀਜਾ ਲਗਦੇ ਹਨ ਰੋਹਿਤ, ਇਕ ਵਾਰ ਖਰੀਦ ਲਿਆਏ ਸਨ ਡੇਢ ਲੱਖ ਦੀਆਂ ਜੀਂਸ ਤੇ ਟੀ-ਸ਼ਰਟ
Published : Dec 14, 2017, 10:03 pm IST
Updated : Dec 14, 2017, 4:36 pm IST
SHARE ARTICLE

ਸ਼੍ਰੀਲੰਕਾ ਖਿਲਾਫ ਬੁੱਧਵਾਰ ਨੂੰ ਹੋਏ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਰੋਹਿਤ ਸ਼ਰਮਾ ਨੇ ਜ਼ਬਰਦਸਤ ਬੈਟਿੰਗ ਕਰਦੇ ਹੋਏ ਕਰੀਅਰ ਦੀ ਤੀਜੀ ਡਬਲ ਸੈਂਚੁਰੀ ਲਗਾ ਦਿੱਤੀ ਹੈ। ਉਹ ਇਕ ਤੋਂ ਜ਼ਿਆਦਾ ਡਬਲ ਸੈਂਚੁਰੀ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਕ੍ਰਿਕਟਰ ਹਨ। ਸਬੱਬ ਨਾਲ ਇਹ ਡਬਲ ਸੈਂਚੁਰੀ ਉਨ੍ਹਾਂ ਨੇ ਆਪਣੀ ਮੈਰਿਜ ਐਨੀਵਰਸਰੀ ਦੇ ਦਿਨ ਹੀ ਲਗਾਈ। ਰੋਹਿਤ ਅਤੇ ਰਿਤਿਕਾ ਦਾ ਵਿਆਹ 13 ਦਸੰਬਰ 2015 ਨੂੰ ਹੋਇਆ ਸੀ।
ਰੋਹਿਤ ਦੇ ਸਾਲੇ ਲਗਦੇ ਹਨ ਯੁਵਰਾਜ

ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਿੱਟਮੈਨ ਰੋਹਿਤ ਸ਼ਰਮਾ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੇ ਜੀਜਾ ਲਗਦੇ ਹਨ। ਦਰਅਸਲ, ਰੋਹਿਤ ਦੀ ਪਤਨੀ ਰਿਤਿਕਾ, ਯੁਵੀ ਦੀ ਮੂੰਹਬੋਲੀ ਭੈਣ ਹੈ। ਵਿਆਹ ਤੋਂ ਪਹਿਲਾਂ ਰਿਤਿਕਾ ਬਤੌਰ ਸਪੋਰਟਸ ਮੈਨੇਜਰ ਕੰਮ ਕਰਦੀ ਸੀ। ਇਕ ਇੰਟਵਿਊ 'ਚ ਰਿਤਿਕਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਪੋਰਟਸ ਮੈਨੇਜਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 


ਉਸ ਸਮੇਂ ਰੋਹਿਤ ਅਤੇ ਯੁਵਰਾਜ ਦੋਵੇਂ ਉਸ ਦੇ ਕਲਾਈਂਟ ਸਨ। ਉਸੇ ਸਮੇਂ ਯੁਵਰਾਜ ਨੇ ਉਨ੍ਹਾਂ ਨੂੰ ਮੂੰਹਬੋਲੀ ਭੈਣ ਮੰਨਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਰਿਤਿਕਾ ਯੁਵੀ ਨੂੰ ਰੱਖੜੀ ਬੰਨ੍ਹਣ ਲੱਗੀ। ਇਸ ਰਿਸ਼ਤੇ ਨਾਲ ਰੋਹਿਤ ਸ਼ਰਮਾ ਯੁਵੀ ਦੇ ਜੀਜਾ ਲਗਦੇ ਹਨ। ਯੁਵਰਾਜ ਨੇ ਇਨ੍ਹਾਂ ਦੋਹਾਂ ਵਿਚਾਲੇ ਮਿਡੀਏਟਰ ਦਾ ਰੋਲ ਵੀ ਨਿਭਾਇਆ। ਸਾਲ 2008 'ਚ ਰੋਹਿਤ ਅਤੇ ਰਿਤਿਕਾ ਦੀ ਪਹਿਲੀ ਮੁਲਾਕਾਤ ਵੀ ਯੁਵੀ ਨੇ ਕਰਵਾਈ ਸੀ। ਰੀਬਾਕ ਦੇ ਲਈ ਐਡ ਸ਼ੂਟ ਦੇ ਦੌਰਾਨ ਯੁਵੀ ਨੇ ਹੀ ਦੋਹਾਂ ਨੂੰ ਮਿਲਵਾਇਆ ਸੀ।


ਜਦੋਂ ਆਸਟਰੇਲੀਆ ਤੋਂ ਲੈ ਆਏ ਡੇਢ ਲੱਖ ਦੀਆਂ ਜੀਂਸ ਅਤੇ ਟੀ-ਸ਼ਰਟ
ਟੀਮ ਇੰਡੀਆ ਦੇ ਖਿਡਾਰੀਆਂ ਦੇ ਮੁਤਾਬਕ ਰੋਹਿਤ ਟੀਮ ਦੇ ਸਭ ਤੋਂ ਆਲਸੀ ਖਿਡਾਰੀਆਂ 'ਚੋਂ ਇਕ ਹਨ। ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਉਹ ਸੌਂ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼ਾਪਿੰਗ ਦਾ ਖਾਸ ਸ਼ੌਕ ਹੈ। ਇਕ ਵਾਰ ਉਨ੍ਹਾਂ ਨੇ ਆਸਟਰੇਲੀਆ 'ਚ ਚਾਰ ਜੀਂਸ ਅਤੇ 10 ਟੀ-ਸ਼ਰਟ ਡੇਢ ਲੱਖ ਰੁਪਏ 'ਚ ਖਰੀਦੀਆਂ ਸਨ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement