Uttar Pradesh News: ਮਾਸੂਮ ਪੁੱਤ ਸਣੇ ਜ਼ਿੰਦਾ ਸ਼ੜੀ ਮਹਿਲਾ ਕਾਂਸਟੇਬਲ, ਪਤੀ ਤੇ ਦਿਓਰ ਝੁਲਸੇ
Published : Feb 26, 2026, 12:28 pm IST
Updated : Feb 26, 2026, 12:28 pm IST
SHARE ARTICLE
Uttar Pradesh News
Uttar Pradesh News

Uttar Pradesh News: ਡੰਪਰ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ

ਉੱਤਰ ਪ੍ਰਦੇਸ਼ ਦੇ ਰਾਮਪੁਰ ਵਿਚ ਇੱਕ 23 ਸਾਲਾ ਮਹਿਲਾ ਕਾਂਸਟੇਬਲ ਅਤੇ ਉਸ ਦੇ ਦੋ ਸਾਲ ਦੇ ਪੁੱਤਰ ਦੀ ਕਾਰ ਵਿਚ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ ਜਦਕਿ ਪਤੀ ਅਤੇ ਦਿਓਰ ਬੁਰੀ ਤਰ੍ਹਾਂ ਝੁਲਸ ਗਏ। ਔਰਤ ਆਪਣੇ ਪਰਿਵਾਰ ਨਾਲ ਰਾਮਪੁਰ ਤੋਂ ਨੈਨੀਤਾਲ ਜਾ ਰਹੀ ਸੀ ਕਿ ਰਸਤੇ ਵਿਚ ਕਾਰ ਇੱਕ ਬੇਕਾਬੂ ਡੰਪਰ ਨਾਲ ਟਕਰਾ ਗਈ, ਟੱਕਰ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ।

ਕਾਰ ਦੀ ਅਗਲੀ ਸੀਟ 'ਤੇ ਬੈਠੇ ਭਰਾ ਅਤੇ ਪਤੀ ਗੇਟ ਖੋਲ੍ਹ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਹਾਲਾਂਕਿ, ਟੱਕਰ ਤੋਂ ਬਾਅਦ ਗੇਟ ਬੰਦ ਹੋਣ ਕਾਰਨ ਮਹਿਲਾ ਕਾਂਸਟੇਬਲ ਬਾਹਰ ਨਹੀਂ ਨਿਕਲ ਸਕੀ। ਪਤੀ ਚੀਕਦਾ ਰਿਹਾ, ਪਰ ਉਹ ਉਸ ਨੂੰ ਬਚਾਉਣ ਵਿੱਚ ਅਸਮਰੱਥ ਰਿਹਾ। ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ।

ਅੱਗ ਬੁਝਾਉਣ ਲਈ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਮਹਿਲਾ ਕਾਂਸਟੇਬਲ ਅਤੇ ਉਸ ਦੇ ਪੁੱਤਰ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਹਿਲਾ ਕਾਂਸਟੇਬਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਪਤੀ ਅਤੇ ਦਿਓਰ ਅੱਗ ਵਿਚ ਝੁਲਸ ਗਏ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਹਾਦਸਾ ਬੁੱਧਵਾਰ ਰਾਤ 11 ਵਜੇ ਦੇ ਕਰੀਬ ਗੰਜ ਥਾਣਾ ਖੇਤਰ ਵਿੱਚ ਵਾਪਰਿਆ। ਹਾਦਸੇ ਤੋਂ ਬਾਅਦ ਡੰਪਰ ਚਾਲਕ ਨਹੀਂ ਰੁਕਿਆ ਅਤੇ ਵਾਹਨ ਲੈ ਕੇ ਫਰਾਰ ਹੋ ਗਿਆ। 
 

 

 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement