ਨੇਪਾਲ ਬਾਰਡਰ ਦੇ ਨੇੜੇ ਯੂਪੀ ਦੇ ਪਿੰਡ ’ਚ ਰਹਿੰਦੇ ਸਿੱਖਾਂ ਦੇ ਜਾਣੋਂ ਕੀ ਹਨ ਹਾਲਾਤ?

By : JUJHAR

Published : May 31, 2025, 2:58 pm IST
Updated : May 31, 2025, 2:58 pm IST
SHARE ARTICLE
What are the conditions like for Sikhs living in a village in UP near the Nepal border?
What are the conditions like for Sikhs living in a village in UP near the Nepal border?

ਕਿਹਾ, ਸੀਸ ਭਾਵੇਂ ਲੱਥ ਜਾਵੇ, ਪਰ ਅਸੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੈ

ਰੋਜ਼ਾਨਾ ਸਪੋਕਸਮੈਨ ਦੀ ਟੀਮ ਉਤਰ ਪ੍ਰਦੇਸ਼ ਦੇ ਪਿੰਡ ਟਾਟਰਗੰਜ ਉਥੋਂ ਦੇ ਹਾਲਾਤ ਜਾਣਨ ਲਈ ਪਹੁੰਚੀ ਜੋ ਨੇਪਾਲ ਦੇ ਬਾਰਡਰ ਨੇੜੇ ਪੈਂਦਾ ਹੈ। ਜਿਥੇ ਨਾ ਕੋਈ ਸਕੂਲ, ਹਸਪਤਾਲ ਆਦਿ ਹੋਰ ਸਹੂਲਤ ਨਹੀਂ ਹੈ। ਇਥੋਂ ਦੇ ਸਿੱਖ ਪਰਿਵਾਰ ਗ਼ਰੀਬੀ ਨਾਲ ਜੂਝ ਰਹੇ ਹਨ। ਇਸ ਪਿੰਡ ’ਚ ਇਕ ਵੀ ਪੱਕਾ ਮਕਾਨ ਨਹੀਂ ਹੈ। ਪਿੰਡ ਵਾਸੀ ਕੱਚੇ ਮਕਾਨਾਂ ਵਿਚ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ।

ਪਿੰਡ ਦੇ ਇਕ ਬਜ਼ੁਰਗ ਨੇ ਕਿਹਾ ਕਿ ਮੇਰੀ ਉਮਰ 75 ਸਾਲ ਹੈ ਤੇ ਮੇਰਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਕੋਲ ਅਬੋਹਰ ਦੇ ਪਿੰਡ ਕੋਲ ਖੇੜਾ ਤੋਂ ਹੈ। ਸਾਡੇ ਪਿੰਡ ਟਾਟਰਗੰਜ ਵਿਚ 3000 ਲੋਕ ਰਹਿੰਦੇ ਹਨ। ਉਨ੍ਹਾਂ ਦੀ ਲੜਕੀ ਨੇ ਕਿਹਾ ਕਿ ਮੇਰੇ ਦਾਦਕੇ ਫਿਰੋਜ਼ਪੁਰ ਹਨ। ਸਾਡਾ ਜਨਮ ਇਸ ਪਿੰਡ ਵਿਚ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਗ਼ਰੀਬੀ ਵਿਚ ਜੀਵਨ ਬਤੀਤ ਕਰ ਰਹੇ ਹਾਂ। ਸਾਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲਦੀ।

ਵੋਟਾਂ ਸਮੇਂ ਤਾਂ ਇਥੇ ਲੀਡਰਾਂ ਦੀ ਲਾਈਨਾਂ ਲੱਗ ਜਾਂਦੀਆਂ ਹਨ ਪਰ ਬਾਅਦ ਵਿਚ ਕੋਈ ਨਹੀਂ ਆਉਂਦਾ। ਜਦੋਂ ਨਦੀ ਦਾ ਪਾਣੀ ਚੜ੍ਹਦਾ ਹੈ ਤਾਂ  ਸਾਡੇ ਘਰਾਂ ਵਿਚ 6-6 ਫ਼ੁੱਟ ਪਾਣੀ ਵੜ ਜਾਂਦਾ ਹੈ ਤੇ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ। ਅਸੀਂ ਕਈ-ਕਈ ਦਿਨ ਤਾਂ ਭੁੱਖੇ ਰਹਿੰਦੇ ਹਾਂ। ਸਾਡੇ ਪਿੰਡ ਵਿਚੋਂ ਕੁੱਝ ਲੋਕਾਂ ਨੇ ਧਰਮ ਬਦਲਿਆ ਹੈ ਪਰ ਸਾਡਾ ਸਾਰਾ ਪਿੰਡ ਗੁਰਦੁਆਰਾ ਸਾਹਿਬ ਜਾਂਦਾ ਹੈ। ਸਾਰੇ ਗੁਰਪੁਰਬ ਮਨਾਏ ਜਾਂਦੇ ਹਨ।

photophoto

ਉਨ੍ਹਾਂ ਕਿਹਾ ਕਿ ਸਾਡਾ ਸੀਸ ਲੱਥ ਜਾਵੇਗਾ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਾਂਗੇ। ਅਸੀਂ ਰਾਏ ਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਹਾਂ। ਗੁਰਦੁਆਰਾ ਸਾਹਿਬ ਕੀਰਤਨ ਦਰਬਾਰ ਵੀ ਕਰਵਾਏ ਜਾਂਦੇ ਹਨ। ਸਾਡੇ ਪਿੰਡ ਤੋਂ ਕਈ ਕਿਲੋਮੀਟਰ ਦੂਰ ਇਕ 5ਵੀਂ ਤੇ 8ਵੀਂ ਜਮਾਤ ਦਾ ਸਕੂਲ ਹੈ। ਹਸਪਤਾਲ ਸਾਡੇ ਪਿੰਡ ਤੋਂ 50 ਕਿਲੋਮੀਟਰ ਦੂਰ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਰੀਆਂ ਸਰਕਾਰੀ ਸਹੂਲਤਾਂ ਦਿਤੀਆਂ ਜਾਣ ਤਾਂ ਜੋ ਅਸੀਂ ਉਨ੍ਹਾਂ ਦਾ ਲਾਭ ਉਠਾ ਸਕੀਏ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement