ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਸਿੱਖਾਂ ਦਾ ਕੀਤਾ ਅਪਮਾਨ
Published : Dec 6, 2025, 10:51 am IST
Updated : Dec 6, 2025, 7:16 pm IST
SHARE ARTICLE
Congress leader and former minister Harak Singh Rawat insulted Sikhs in Uttarakhand
Congress leader and former minister Harak Singh Rawat insulted Sikhs in Uttarakhand

ਕਿਹਾ, 'ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ, 12 ਵਜ ਗਏ ਸਰਦਾਰ ਜੀ'

ਉੱਤਰਾਖੰਡ: ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਇਕ ਰੋਸ ਪ੍ਰਦਰਸ਼ਨ ਵਿੱਚ ਸਿੱਖਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਕਹਿ ਰਿਹਾ ਹੈ ਕਿ ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ , 12 ਵਜ ਗਏ ਸਰਦਾਰ ਜੀ , 12 ਵਜ ਸਰਦਾਰ ਜੀ।

ਹਰਕ ਸਿੰਘ ਰਾਵਤ ਦੇ ਬਿਆਨ 12 ਵਜ ਗਏ ਸਰਦਾਰ ਜੀ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਨੂੰ ਘੇਰਿਆ ਹੈ। ਭਾਜਪਾ ਨੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਕਾਂਗਰਸ ਪਾਰਟੀ ਦੀ ਇੱਕ ਆਦਤ ਬਣਦੀ ਜਾ ਰਹੀ ਹੈ, ਅਤੇ ਹਰਕ ਸਿੰਘ ਰਾਵਤ ਦਾ ਬਿਆਨ ਇਸੇ ਤਰ੍ਹਾਂ ਦਾ ਤਾਜ਼ਾ ਹੈ, ਜੋ ਸਿੱਖ ਭਾਈਚਾਰੇ ਦੀ ਬਹਾਦਰੀ ਅਤੇ ਕੁਰਬਾਨੀ ਦਾ ਅਪਮਾਨ ਕਰਦਾ ਹੈ।

ਭਾਜਪਾ ਨੇ ਲਿਖਿਆ ਹੈ ਕਿ ਕੌਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਭਿਆਨਕ ਕਤਲੇਆਮ ਦੇ ਕਾਲੇ ਪਰਛਾਵੇਂ ਨੂੰ ਨਹੀਂ ਭੁੱਲੀ ਹੈ, ਅਤੇ ਅੱਜ ਦੇ ਬਿਆਨ ਸਾਨੂੰ ਉਸ ਦਰਦਨਾਕ ਇਤਿਹਾਸ ਦੀ ਯਾਦ ਦਿਵਾਉਂਦੇ ਹਨ ਅਤੇ ਕਿਵੇਂ ਕਾਂਗਰਸ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੁਚਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ।

ਇਸਤੋਂ ਇਲਾਵਾ ਭਾਜਪਾ ਨੇ ਲਿਖਿਆ ਹੈ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਮਾਜ ਨੂੰ ਇਕਜੁੱਟ ਕਰਦੀਆਂ ਹਨ, ਸਾਨੂੰ ਮਾਣ, ਸਤਿਕਾਰ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਸਿਖਾਉਂਦੀਆਂ ਹਨ - ਨਾ ਸਿਰਫ਼ ਸਿੱਖ ਭਾਈਚਾਰਾ, ਸਗੋਂ ਪੂਰਾ ਦੇਸ਼ ਇਨ੍ਹਾਂ ਪਵਿੱਤਰ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜ਼ਰੂਰ ਲੋਕਤੰਤਰੀ ਜਵਾਬ ਦੇਵੇਗਾ।

ਉੱਤਰਾਖੰਡ 'ਚ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਮਾਮਲੇ 'ਤੇ MP ਮਾਲਵਿੰਦਰ ਕੰਗ ਨੇ ਕਿਹਾ ਕਿ ਹਰਕ ਸਿੰਘ ਰਾਵਤ ਕੋਈ ਆਮ ਸਧਾਰਣ ਲੀਡਰ ਨਹੀਂ ਹੈ। ਇਹ ਉਤਰਾਖੰਡ ’ਚ ਕਾਂਗਰਸ ਦਾ ਬਹੁਤ ਸੀਨੀਅਰ ਆਗੂ ਹੈ ਅਤੇ ਮੰਤਰੀ ਵੀ ਰਿਹਾ ਹੈ। ਇਸ ਨੇ ਇੱਕ ਰੈਲੀ ਵਿੱਚ ਇੱਕ ਸਿੱਖ ਨੂੰ ਦੇਖ ਕੇ, 12 ਵੱਜ ਗਏ ਕਹਿ ਕੇ ਮਜ਼ਾਕ ਉਡਾਇਆ ਹੈ। ਹਰਕ ਸਿੰਘ ਰਾਵਤ ਨੂੰ 12 ਵਜੇ ਦਾ ਇਤਿਹਾਸ ਨਹੀਂ ਪਤਾ। ਰਾਵਤ ਜੀ ਪਹਿਲਾਂ 12 ਵਜੇ ਦਾ ਇਤਿਹਾਸ ਸੁਣੋ ਤੇ ਪੜ੍ਹੋ। ਜਦੋਂ ਇਸ ਦੇਸ਼ ਦੀਆਂ ਧੀਆਂ-ਭੈਣਾਂ ਨੂੰ ਅਬਦਾਲੀ ਚੁੱਕ ਕੇ ਲੈ ਜਾਂਦਾ ਸੀ ਅਤੇ ਕਾਬੁਲ ਦੇ ਬਜ਼ਾਰਾਂ ਵਿਚ ਵੇਚਦਾ ਸੀ। ਉਸ ਸਮੇਂ ਦੌਰਾਨ ਸਿੱਖਾਂ ਨੇ ਲਾਮਬੰਦ ਹੋਣ ਦਾ 12 ਵਜੇ ਮਿੱਥ ਕੇ ਸਮਾਂ ਰੱਖਿਆ ਸੀ। ਉਹ ਅਬਦਾਲੀ ਦੇ ਚੁੰਗਲ ’ਚੋਂ ਧੀਆਂ-ਭੈਣਾਂ ਨੂੰ ਬਚਾ ਕੇ ਲਿਆਉਂਦੇ ਸਨ। ਕਾਂਗਰਸ ਦੇ ਮਨ ਵਿਚ ਸਿੱਖਾਂ ਨੂੰ ਲੈ ਕੇ ਬਹੁਤ ਬੇਇਮਾਨੀ ਹੈ। ਇਸ ਦਾ ਪ੍ਰਗਟਾਵਾ ਹਰਕ ਸਿੰਘ ਰਾਵਤ ਵਰਗੇ ਲੋਕ ਕਰਦੇ ਰਹਿੰਦੇ ਹਨ। ਮਾਲਵਿੰਦਰ ਕੰਗ ਨੇ ਕਿਹਾ ਕਿ ਦਿੱਲੀ ਵਿਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਾਂਗਰਸ ਪਾਰਟੀ ਨੇ ਕਈ ਦਹਾਕਿਆਂ ਤੱਕ ਵੱਡੇ-ਵੱਡੇ ਅਹੁਦੇ ਦੇ ਕੇ ਨਿਵਾਜਿਆ। ਇਹ ਸਿੱਖਾਂ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਹੈ। ਉਨ੍ਹਾਂ ਕਿਹਾ ਕਿ ਰਾਵਤ ਜੀ 12 ਵਜੇ ਦਾ ਇਤਿਹਾਸ ਪੜ੍ਹੋ। ਜੇ 12 ਨਾ ਵਜਦੇ ਸਿੱਖਾਂ ਦੇ, ਤਾਂ ਇਸ ਦੇਸ਼ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਸੀ।

ਆਪ ਆਗੂ ਬਲਤੇਜ ਸਿੰਘ ਪਨੂੰ ਨੇ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਬਾਰੇ ਕੀਤੀ ਗਈ ਟਿੱਪਣੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਹਰਕ ਸਿੰਘ ਰਾਵਤ ਨੇ ਜਨ ਸਭਾ ਸੰਬੋਧਨ ਕਰਦਿਆਂ ਸਿੱਖਾਂ ’ਤੇ ਭੱਦੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ 12 ਵੱਜਣ ਵਾਲੀ ਗੱਲ ਕਹੀ ਹੈ। ਇਹ ਲੋਕ ਇਤਿਹਾਸ ਤੋਂ ਕੋਰੇ ਹਨ। ਜਿਸ ਵੇਲੇ ਇੱਥੇ ਮੁਗਲਾਂ ਦਾ ਰਾਜ ਸੀ, ਸਿੱਖ ਰਾਤ ਨੂੰ 12 ਵਜੇ ਹਮਲਾ ਕਰਦੇ ਸਨ। ਇਸ ਨੂੰ ਕੋਡ ਵਰਡ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹਰਕ ਸਿੰਘ ਰਾਵਤ ਨੇ ਮਜ਼ਾਕੀਆ ਲਹਿਜ਼ੇ ਵਿਚ ਆਪਣੀ ਗੰਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਪਨੂੰ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ, ਪੰਜਾਬ ਸਰਕਾਰ ਵੱਲੋਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕਰਦੇ ਹਾਂ ਕਿ ਹਰਕ ਸਿੰਘ ਰਾਵਤ ਨੂੰ ਤੁਰੰਤ ਪਾਰਟੀ ਵਿੱਚੋਂ ਕੱਢਿਆ ਜਾਵੇ।

ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਦਾ ਮਜ਼ਾਕ ਉਡਾਉਣ 'ਤੇ ਆਪ ਆਗੂ ਬੱਬੀ ਬਾਦਲ ਨੇ ਵੀ ਇਸ ਦੀ ਕਰੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਰਾਵਤ ਨੇ ਇਕ ਰੈਲੀ ਵਿੱਚ ਇਕ ਸਿੱਖ ਬੰਦੇ ਦਾ ਮਜ਼ਾਕ ਉਡਾਇਆ। ਬੱਬੀ ਬਾਦਲ ਨੇ ਕਿਹਾ ਕਿ ਸਿੱਖ 12 ਵਜੇ ਹਮਲਾ ਕਰਕੇ ਦੇਸ਼ ਦੀ ਇੱਜ਼ਤ ਬਚਾਉਂਦੇ ਹੁੰਦੇ ਸਨ ਅਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਕਦੇ ਨਹੀਂ ਬਦਲ ਸਕਦੀ। ਅੱਜ ਇਨ੍ਹਾਂ ਦੇ ਆਗੂ ਇਹੋ ਜਿਹੀਆਂ ਟਿੱਪਣੀਆਂ ਕਰ ਰਹੇ ਹਨ।

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement