Uttarakhand News ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦਾ ਮੁਲਜ਼ਮ UAE ਤੋਂ ਲਿਆਂਦਾ ਵਾਪਸ : CBI
Published : Nov 14, 2025, 11:36 am IST
Updated : Nov 14, 2025, 11:36 am IST
SHARE ARTICLE
Accused Wanted in Fraud Case Brought Back From UAE : CBI Latest News in Punjabi 
Accused Wanted in Fraud Case Brought Back From UAE : CBI Latest News in Punjabi 

ਉੱਤਰਾਖੰਡ ਪੁਲਿਸ ਦੀ ਟੀਮ ਪੁਨੇਠਾ ਨੂੰ ਵਾਪਸ ਲਿਆਉਣ ਲਈ ਗਈ ਸੀ ਯੂ.ਏ.ਈ. 

Accused Wanted in Fraud Case Brought Back From UAE : CBI Latest News in Punjabi ਨਵੀਂ ਦਿੱਲੀ : ਉੱਤਰਾਖੰਡ ਪੁਲਿਸ ਦੁਆਰਾ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਵਾਪਸ ਲਿਆਂਦਾ ਗਿਆ ਹੈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਜਗਦੀਸ਼ ਪੁਨੇਠਾ 2021 ਵਿਚ ਪਿਥੌਰਾਗੜ੍ਹ ਪੁਲਿਸ ਸਟੇਸ਼ਨ ਵਿਚ ਦਰਜ ਕਥਿਤ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੇ ਇਕ ਮਾਮਲੇ ਵਿਚ ਲੋੜੀਂਦਾ ਸੀ। ਇੰਟਰਪੋਲ ਨੇ ਉਸ ਦੇ ਵਿਰੁਧ 'ਰੈੱਡ ਨੋਟਿਸ' ਜਾਰੀ ਕੀਤਾ ਸੀ।

ਸੀ.ਬੀ.ਆਈ. ਦੇ ਇਕ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ, "ਉਹ ਵਿਅਕਤੀ ਯੂ.ਏ.ਈ. ਭੱਜ ਗਿਆ ਸੀ। ਸੀ.ਬੀ.ਆਈ. ਨੇ ਉਸ ਨੂੰ ਲੱਭਣ ਅਤੇ ਫੜਨ ਲਈ ਯੂ.ਏ.ਈ. ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਇਸ ਤੋਂ ਪਹਿਲਾਂ, ਸੀ.ਬੀ.ਆਈ. ਨੇ ਉਤਰਾਖੰਡ ਪੁਲਿਸ ਦੀ ਬੇਨਤੀ 'ਤੇ 6 ਮਈ, 2025 ਨੂੰ ਇੰਟਰਪੋਲ ਰਾਹੀਂ ਜਗਦੀਸ਼ ਪੁਨੇਠਾ ਵਿਰੁਧ 'ਰੈੱਡ ਨੋਟਿਸ' ਜਾਰੀ ਕੀਤਾ ਸੀ।"

ਬਿਆਨ ਵਿੱਚ ਕਿਹਾ ਗਿਆ ਹੈ ਕਿ ਉੱਤਰਾਖੰਡ ਪੁਲਿਸ ਦੀ ਇਕ ਟੀਮ ਪੁਨੇਠਾ ਨੂੰ ਵਾਪਸ ਲਿਆਉਣ ਲਈ ਯੂ.ਏ.ਈ. ਗਈ ਸੀ।

(For more news apart from Accused Wanted in Fraud Case Brought Back From UAE : CBI Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement