ਪੰਜ ਲੋਕਾਂ ਦੀ ਮੌਤ, 23 ਗੰਭੀਰ ਜ਼ਖ਼ਮੀ
Bus Carrying Pilgrims From Gujarat and Delhi Falls Into Gorge in Uttarakhand Latest News in Punjabi ਉਤਰਾਖੰਡ : ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਗੁਜਰਾਤ ਅਤੇ ਦਿੱਲੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਵਿੱਚ ਖੱਡ ਵਿੱਚ ਡਿੱਗਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਗੁਜਰਾਤ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਕੁੰਜਾਪੁਰੀ ਨੇੜੇ ਖੱਡ ਵਿੱਚ ਡਿੱਗ ਗਈ। ਸੂਚਨਾ ਮਿਲਣ 'ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। 23 ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮੌਜੂਦਾ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਯਾਤਰੀ ਗੁਜਰਾਤ ਅਤੇ ਦਿੱਲੀ ਤੋਂ ਕੁੰਜਾਪੁਰੀ ਦਰਸ਼ਨ ਕਰਨ ਲਈ ਲਈ ਜਾ ਰਹੇ ਸਨ ਜਦੋਂ ਇਹ ਹਾਦਸਾ ਕੁੰਜਾਪੁਰੀ ਤੋਂ ਅੱਧ ਵਿਚਕਾਰ ਵਾਪਰਿਆ।
ਰਿਸ਼ੀਕੇਸ਼ ਤੋਂ ਕੁੰਜਾਪੁਰੀ ਦੀ ਦੂਰੀ ਲਗਭਗ 23 ਕਿਲੋਮੀਟਰ ਹੈ। ਮੌਜੂਦਾ ਜਾਣਕਾਰੀ ਅਨੁਸਾਰ, ਬੱਸ ਵਿੱਚ 28 ਲੋਕ ਸਵਾਰ ਸਨ। ਬੱਸ ਨੰਬਰ UK07PA1769 ਹਿੰਡੋਲਾਖਲ ਨੇੜੇ 70 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਐਸ.ਡੀ.ਆਰ.ਐਫ਼. ਕਮਾਂਡਰ ਅਰਪਨ ਯਾਦਵ ਦੇ ਨਿਰਦੇਸ਼ਾਂ 'ਤੇ, ਪੋਸਟ ਢਾਲਵਾਲਾ, ਪੋਸਟ ਕੋਟੀ ਕਲੋਨੀ ਅਤੇ ਐਸ.ਡੀ.ਆਰ.ਐਫ਼. ਬਟਾਲੀਅਨ ਹੈੱਡਕੁਆਰਟਰ ਤੋਂ ਪੰਜ SDRF ਟੀਮਾਂ ਨੂੰ ਤੁਰੰਤ ਘਟਨਾ ਸਥਾਨ 'ਤੇ ਭੇਜਿਆ ਗਿਆ। ਏ.ਐਸ.ਪੀ. ਜੇ.ਆਰ ਜੋਸ਼ੀ ਟਿਹਰੀ ਗੜ੍ਹਵਾਲ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ।
ਕੁੱਝ ਯਾਤਰੀ ਗੁਜਰਾਤ ਦੇ ਅਤੇ ਕੁੱਝ ਦਿੱਲੀ ਦੇ ਦੱਸੇ ਜਾ ਰਹੇ ਹਨ। ਪੁਲਿਸ ਇਸ ਸਮੇਂ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਕੁੱਝ ਲੋਕ ਇਧਰ-ਉਧਰ ਡਿੱਗ ਗਏ।
