ਉਪ ਰਾਸ਼ਟਰਪਤੀ ਧਨਖੜ ’ਵਰਸਿਟੀ ਦੇ ਪ੍ਰੋਗਰਾਮ ’ਚ ਹੋਏ ਬੇਹੋਸ਼ 
Published : Jun 25, 2025, 10:07 pm IST
Updated : Jun 25, 2025, 10:07 pm IST
SHARE ARTICLE
Nainital: Vice President Jagdeep Dhankhar being taken for medical aid after he fell ill during an event, in Nainital, Uttarakhand, Wednesday, June 25, 2025. (PTI Photo)
Nainital: Vice President Jagdeep Dhankhar being taken for medical aid after he fell ill during an event, in Nainital, Uttarakhand, Wednesday, June 25, 2025. (PTI Photo)

ਧਨਖੜ ਜਲਦੀ ਹੀ ਠੀਕ ਹੋ ਗਏ ਅਤੇ ਰਾਜ ਭਵਨ ਚਲੇ ਗਏ

ਨੈਨੀਤਾਲ : ਉਪ ਪ੍ਰਧਾਨ ਜਗਦੀਪ ਧਨਖੜ ਬੁਧਵਾਰ ਨੂੰ ਕੁਮਾਉਂ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਰੋਹ ’ਚ ਹਿੱਸਾ ਲੈਂਦੇ ਸਮੇਂ ਬੇਹੋਸ਼ ਹੋ ਗਏ। ਜਦੋਂ ਉਪ ਰਾਸ਼ਟਰਪਤੀ ਅਪਣਾ ਭਾਸ਼ਣ ਦੇਣ ਤੋਂ ਬਾਅਦ ਮੰਚ ਤੋਂ ਹੇਠਾਂ ਉਤਰੇ ਤਾਂ ਉਨ੍ਹਾਂ ਨੇ ਅਪਣੇ ਸਾਬਕਾ ਸੰਸਦੀ ਸਹਿਯੋਗੀ ਮਹਿੰਦਰ ਸਿੰਘ ਪਾਲ ਵਲ ਗਏ, ਜੋ ਸਰੋਤਿਆਂ ਵਿਚ ਬੈਠੇ ਸਨ। ਦੋਵੇਂ ਇਕ-ਦੂਜੇ ਨੂੰ ਵੇਖ ਕੇ ਭਾਵੁਕ ਹੁੰਦੇ ਵਿਖਾਈ ਦਿਤੇ।

ਕੁੱਝ ਦੇਰ ਇਕ-ਦੂਜੇ ਨਾਲ ਗੱਲ ਕਰਨ ਤੋਂ ਬਾਅਦ ਧਨਖੜ ਨੇ ਪਾਲ ਨੂੰ ਗਲੇ ਲਗਾ ਲਿਆ ਅਤੇ ਉਨ੍ਹਾਂ ਦੇ ਮੋਢਿਆਂ ਉਤੇ ਬੇਹੋਸ਼ ਹੋਏ ਦਿਸੇ। ਕੁੱਝ ਗੜਬੜ ਵੇਖ ਕੇ ਉਪ ਰਾਸ਼ਟਰਪਤੀ ਦੇ ਨਾਲ ਆਈ ਮੈਡੀਕਲ ਟੀਮ ਨੇ ਤੁਰਤ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਹੋਸ਼ ’ਚ ਲਿਆਂਦਾ। ਧਨਖੜ ਜਲਦੀ ਹੀ ਠੀਕ ਹੋ ਗਏ ਅਤੇ ਰਾਜ ਭਵਨ ਚਲੇ ਗਏ। ਉਪ ਰਾਸ਼ਟਰਪਤੀ ਨੇ ਬੁਧਵਾਰ ਨੂੰ ਨੈਨੀਤਾਲ ਦੇ ਅਪਣੇ ਤਿੰਨ ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ।

SHARE ARTICLE

ਏਜੰਸੀ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement