ਬਰਫ਼ਬਾਰੀ ਹੋਣ ਨਾਲ ਕਈ ਥਾਈਂ ਜੰਮੀ ਬਰਫ਼
ਉੱਤਰਾਖੰਡ ਵਿਚ ਲੋਕਾਂ ਨੂੰ ਕੜਾਕੇ ਦੀ ਠੰਢ ਹੋਰ ਠਾਰੇਗੀ। ਅੱਜ ਤਿੰਨ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਉੱਤਰਕਾਸ਼ੀ, ਰੁਦਰਪ੍ਰਯਾਗ ਅਤੇ ਪਿਥੌਰਾਗੜ੍ਹ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ।
ਅੱਜ ਸਵੇਰੇ ਬਾਗੇਸ਼ਵਰ, ਊਧਮ ਸਿੰਘ ਨਗਰ ਅਤੇ ਅਲਮੋੜਾ ਵਿੱਚ ਧੁੰਦ ਦਿਖਾਈ ਦਿੱਤੀ। ਮੌਸਮ ਵਿਭਾਗ ਨੇ ਹਰਿਦੁਆਰ ਅਤੇ ਊਧਮ ਸਿੰਘ ਨਗਰ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਉੱਤਰਕਾਸ਼ੀ ਅਤੇ ਚੱਕਰਤਾ ਵਿਚ ਭਾਰੀ ਬਰਫ਼ਬਾਰੀ ਕਾਰਨ ਸੜਕਾਂ 'ਤੇ ਬਰਫ਼ ਜੰਮ ਗਈ। ਸੜਕਾਂ ਨੂੰ ਖੁਲਵਾਉਣ ਲਈ ਪ੍ਰਸ਼ਾਸਨ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਕਰ ਰਿਹਾ ਹੈ।
ਰਾਜ ਦੇ ਛੇ ਜ਼ਿਲ੍ਹਿਆਂ ਵਿਚ ਭਾਰੀ ਬਰਫ਼ਬਾਰੀ ਹੋਈ, ਜਿਨ੍ਹਾਂ ਵਿੱਚ ਚਮੋਲੀ, ਉੱਤਰਕਾਸ਼ੀ, ਪਿਥੌਰਾਗੜ੍ਹ, ਰੁਦਰਪ੍ਰਯਾਗ ਅਤੇ ਦੇਹਰਾਦੂਨ ਦੇ ਉੱਚੇ ਇਲਾਕੇ ਸ਼ਾਮਲ ਹਨ। ਮੌਸਮ ਵਿਭਾਗ ਅਨੁਸਾਰ 31 ਜਨਵਰੀ ਤੋਂ 3 ਫਰਵਰੀ ਤੱਕ ਸੂਬੇ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
