Uttarakhand Cloudburst News: ਉੱਤਰਾਖੰਡ ਦੇ ਉੱਤਰਕਾਸ਼ੀ 'ਚ ਫਟਿਆ ਬੱਦਲ, ਹੋਟਲ ਦੀ ਉਸਾਰੀ ਨੇੜੇ ਕੰਮ ਕਰ ਰਹੇ 8-9 ਮਜ਼ਦੂਰ ਲਾਪਤਾ
Published : Jun 29, 2025, 8:30 am IST
Updated : Jun 29, 2025, 2:52 pm IST
SHARE ARTICLE
 Uttarakhand Cloud burst in Uttarkashi News
Uttarakhand Cloud burst in Uttarkashi News

Uttarakhand Cloudburst News: ਰਾਹਤ ਤੇ ਬਚਾਅ ਕਾਰਜ ਜਾਰੀ

 Uttarakhand Cloud burst in Uttarkashi News: ਉੱਤਰਾਖੰਡ ਵਿੱਚ ਦੇਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਉੱਤਰਕਾਸ਼ੀ ਵਿੱਚ ਯਮੁਨੋਤਰੀ ਹਾਈਵੇਅ 'ਤੇ ਪਾਲੀਗੜ ਓਜਰੀ ਡਾਬਰਕੋਟ ਦੇ ਵਿਚਕਾਰ ਸਿਲਾਈ ਬੰਦ ਨੇੜੇ ਬੱਦਲ ਫਟਣ ਨਾਲ ਤਬਾਹੀ ਮਚ ਗਈ। ਇਸ ਦੌਰਾਨ, ਇੱਥੇ ਹੋਟਲ ਨਿਰਮਾਣ ਵਾਲੀ ਥਾਂ ਤਬਾਹ ਹੋ ਗਈ ਹੈ, ਜਿਸ ਕਾਰਨ ਕਈ ਮਜ਼ਦੂਰ ਲਾਪਤਾ ਹੋ ਗਏ ਹਨ।ਪ੍ਰਸ਼ਾਸਨ ਦੀ ਟੀਮ ਅਤੇ ਐਸਡੀਆਰਐਫ਼ ਨੇ ਲਾਪਤਾ ਮਜ਼ਦੂਰਾਂ ਦੀ ਭਾਲ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

 

 

ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ 12 ਵਜੇ ਦੇ ਕਰੀਬ ਵਾਪਰੀ। ਬਡਕੋਟ ਪੁਲਿਸ ਸਟੇਸ਼ਨ ਦੇ ਇੰਚਾਰਜ ਦੀਪਕ ਕਥੇਤ ਨੇ ਦੱਸਿਆ ਕਿ ਯਮੁਨੋਤਰੀ ਹਾਈਵੇਅ 'ਤੇ ਬੱਦਲ ਫਟਣ ਦੀ ਸੂਚਨਾ ਮਿਲੀ ਸੀ। ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਸੜਕ ਨਿਰਮਾਣ ਅਤੇ ਹੋਰ ਕੰਮ ਵਿੱਚ ਲੱਗੇ ਕੁਝ ਲੋਕ ਇੱਥੇ ਤੰਬੂਆਂ ਵਿੱਚ ਰਹਿ ਰਹੇ ਸਨ।

ਜਿਥੇ ਉਹ ਭਾਰੀ ਸੈਲਾਬ ਵਿੱਚ ਵਹਿ ਗਏ। ਹੁਣ ਤੱਕ ਅੱਠ ਤੋਂ ਨੌਂ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਹ ਸਾਰੇ ਨੇਪਾਲੀ ਮੂਲ ਦੇ ਹਨ। ਉੱਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰੀਆ ਦਾ ਕਹਿਣਾ ਹੈ ਕਿ ਟੀਮ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ, ਦਸ ਹੋਰ ਮਜ਼ਦੂਰਾਂ ਨੂੰ ਬਚਾਇਆ ਗਿਆ ਹੈ ਅਤੇ ਪਾਲੀਗੜ੍ਹ ਲਿਆਂਦਾ ਗਿਆ ਹੈ।

ਬੱਦਲ ਫਟਣ ਤੋਂ ਬਾਅਦ, ਯਮੁਨੋਤਰੀ ਹਾਈਵੇਅ ਸਿਲਾਈ ਬੰਦ ਸਮੇਤ ਕਈ ਥਾਵਾਂ 'ਤੇ ਬੰਦ ਹੈ। ਐਨਐਚ ਟੀਮ ਸੜਕ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ, ਓਜਰੀ ਦੇ ਨੇੜੇ ਸੜਕ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਖੇਤ ਮਲਬੇ ਨਾਲ ਭਰੇ ਹੋਏ ਹਨ।


 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement