Weather update: ਪੂਰਾ ਦੇਸ਼ ਆਇਆ ਮਾਨਸੂਨ ਦੀ ਆਗੋਸ਼ ’ਚ, ਉਤਰਾਖੰਡ ’ਚ ਬੱਦਲ ਫਟਣ ਨਾਲ 2 ਲੋਕਾਂ ਦੀ ਮੌਤ
Published : Jun 29, 2025, 8:44 pm IST
Updated : Jun 29, 2025, 8:44 pm IST
SHARE ARTICLE
Weather update: The entire country is in the grip of monsoon.
Weather update: The entire country is in the grip of monsoon.

ਮੌਸਮ ਵਿਭਾਗ ਨੇ ਕਈ ਸੂਬਿਆਂ ਵਿਚ ਲਾਲ ਚੇਤਾਵਨੀ ਜਾਰੀ ਕੀਤੀ

ਨਵੀਂ ਦਿੱਲੀ/ਸ਼ਿਮਲਾ/ਉੱਤਰਕਾਸ਼ੀ : ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਐਤਵਾਰ ਤੜਕੇ ਬੱਦਲ ਫਟਣ ਨਾਲ ਦੋ ਉਸਾਰੀ ਕਾਮਿਆਂ ਦੀ ਮੌਤ ਹੋ ਗਈ ਅਤੇ 7 ਲਾਪਤਾ ਹੋ ਗਏ। ਇਸ ਦੌਰਾਨ ਮਾਨਸੂਨ ਆਮ ਨਾਲੋਂ ਲਗਭਗ ਇਕ ਹਫ਼ਤਾ ਪਹਿਲਾਂ ਪੂਰੇ ਦੇਸ਼ ਵਿਚ ਫੈਲ ਚੁਕਿਆ ਹੈ, ਜਿਸ ਦੇ ਨਤੀਜੇ ਵਜੋਂ ਕੌਮੀ ਰਾਜਧਾਨੀ ਅਤੇ ਹੋਰ ਉੱਤਰੀ ਸੂਬਿਆਂ ’ਚ ਮੀਂਹ ਪਿਆ ਅਤੇ ਕਈ ਪਹਾੜੀ ਇਲਾਕਿਆਂ ’ਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ।

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਉੱਤਰਕਾਸ਼ੀ, ਰੁਦਰਪਰਿਆਗ, ਦੇਹਰਾਦੂਨ, ਟਿਹਰੀ, ਪੌੜੀ, ਹਰਿਦੁਆਰ ਅਤੇ ਨੈਨੀਤਾਲ ਸਮੇਤ ਉਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 29 ਅਤੇ 30 ਜੂਨ ਨੂੰ ਭਾਰੀ ਮੀਂਹ ਦੀ ਲਾਲ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਚਾਰਧਾਮ ਯਾਤਰਾ ਨੂੰ ਇਕ ਦਿਨ ਲਈ ਰੋਕ ਦਿਤਾ ਹੈ ਅਤੇ ਸੋਮਵਾਰ ਨੂੰ ਰੂਟਾਂ ਉਤੇ ਮੌਸਮ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਅੱਗੇ ਦੀ ਯਾਤਰਾ ਬਾਰੇ ਫੈਸਲਾ ਲਿਆ ਜਾਵੇਗਾ।

ਹਿਮਾਚਲ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਲਾਲ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ 20 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 17 ਲੋਕਾਂ ਦੀ ਮੌਤ ਹੋ ਚੁਕੀ ਹੈ।

ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਯਮੁਨੋਤਰੀ ਨੈਸ਼ਨਲ ਹਾਈਵੇ ਉਤੇ ਇਕ ਹੋਟਲ ਦੇ ਨਿਰਮਾਣ ’ਚ ਲੱਗੇ ਮਜ਼ਦੂਰਾਂ ਦੇ ਘਰ ਤਬਾਹ ਹੋ ਗਏ। ਜਦੋਂ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ ਤਾਂ ਕੈਂਪ ਸਾਈਟ ਉਤੇ 29 ਮਜ਼ਦੂਰ ਸਨ। ਜ਼ਮੀਨ ਖਿਸਕਣ ਕਾਰਨ ਹਾਈਵੇਅ ਦਾ ਲਗਭਗ 10 ਮੀਟਰ ਹਿੱਸਾ ਵਹਿ ਗਿਆ। ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦਸਿਆ ਕਿ ਉਨ੍ਹਾਂ ਵਿਚੋਂ 20 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ 9 ਲਾਪਤਾ ਹਨ।

ਪੁਲਿਸ ਨੇ ਦਸਿਆ ਕਿ ਢਿੱਗਾਂ ਡਿੱਗਣ ਵਾਲੀ ਥਾਂ ਤੋਂ ਕਰੀਬ 18 ਕਿਲੋਮੀਟਰ ਦੂਰ ਤਿਲਾੜੀ ਸ਼ਹੀਦ ਸਮਾਰਕ ਨੇੜੇ ਯਮੁਨਾ ਨਦੀ ਦੇ ਕੰਢੇ ਤੋਂ ਦੋ ਲਾਪਤਾ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਮਜ਼ਦੂਰ ਨੇਪਾਲੀ ਮੂਲ ਦੇ ਦੱਸੇ ਜਾ ਰਹੇ ਹਨ।

ਜ਼ਿਲ੍ਹਾ ਮੈਜਿਸਟਰੇਟ ਪ੍ਰਸ਼ਾਂਤ ਆਰੀਆ ਨੇ ਦਸਿਆ ਕਿ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਪੁਲਿਸ ਕਰਮਚਾਰੀ ਮੌਕੇ ਉਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਮੀਨ ਖਿਸਕਣ ਕਾਰਨ ਹਾਈਵੇਅ ਬੰਦ ਹੋ ਗਿਆ ਹੈ ਅਤੇ ਯਮੁਨੋਤਰੀ ਤੋਂ ਪਰਤ ਰਹੇ ਸ਼ਰਧਾਲੂਆਂ ਨੂੰ ਹਾਈਵੇਅ ਬੰਦ ਹੋਣ ਕਾਰਨ ਸੁਰੱਖਿਅਤ ਥਾਵਾਂ ਉਤੇ ਰਹਿਣ ਲਈ ਕਿਹਾ ਗਿਆ ਹੈ।

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਰਾਤ ਭਰ ਹੋਈ ਬਾਰਸ਼ ਤੋਂ ਬਾਅਦ ਪਟੜੀਆਂ ਉਤੇ ਪੱਥਰ ਅਤੇ ਦਰੱਖਤ ਡਿੱਗਣ ਕਾਰਨ ਸ਼ਿਮਲਾ-ਕਾਲਕਾ ਰੇਲ ਲਾਈਨ ਉਤੇ ਸੇਵਾਵਾਂ ਐਤਵਾਰ ਨੂੰ ਮੁਅੱਤਲ ਕਰ ਦਿਤੀਆਂ ਗਈਆਂ। ਸੋਲਨ ਦੇ ਬਰੋਟੀਵਾਲਾ ਉਦਯੋਗਿਕ ਖੇਤਰ ਵਿਚ ਇਕ ਪੁਲ ਵੀ ਵਹਿ ਗਿਆ।

ਸ਼ਿਮਲਾ ਅਤੇ ਚੰਡੀਗੜ੍ਹ ਨੂੰ ਜੋੜਨ ਵਾਲੇ ਸ਼ਿਮਲਾ-ਕਾਲਕਾ ਕੌਮੀ ਰਾਜਮਾਰਗ (ਐਨ.ਐਚ.-5) ਉਤੇ ਕੋਟੀ ਨੇੜੇ ਜ਼ਮੀਨ ਖਿਸਕਣ ਨਾਲ ਸੜਕ ਦੇ ਕੁੱਝ ਹਿੱਸੇ ਨੁਕਸਾਨੇ ਗਏ, ਜਿਸ ਦੇ ਨਤੀਜੇ ਵਜੋਂ ਦੋ ਤੋਂ ਤਿੰਨ ਕਿਲੋਮੀਟਰ ਲੰਮਾ ਟਰੈਫਿਕ ਜਾਮ ਹੋ ਗਿਆ। ਜ਼ਿਲ੍ਹੇ ਦੇ ਬੱਦੀ ਖੇਤਰ ਵਿਚ ਗੰਜੇ ਨਦੀ ਵਿਚ ਪਾਣੀ ਭਰ ਗਿਆ ਹੈ ਅਤੇ ਝਡਮਾਜਰੀ ਦੇ ਸ਼ਿਵਾਲਿਕ ਨਗਰ ਵਿਚ 20 ਤੋਂ ਵੱਧ ਘਰਾਂ ਵਿਚ ਚਾਰ ਫੁੱਟ ਤਕ ਪਾਣੀ ਦਾਖਲ ਹੋਣ ਦੀਆਂ ਖ਼ਬਰਾਂ ਹਨ। ਇਸ ਦੌਰਾਨ ਮੰਡੀ ਦੇ ਜੂਨੀ ਖੱਡ ਅਤੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਦੇ ਕਿਨਾਰੇ ਨਾ ਜਾਣ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

ਪੰਡੋਹ ਡੈਮ ਦੇ ਸਾਰੇ ਪੰਜ ਸਪਿਲਵੇਅ ਗੇਟ ਐਤਵਾਰ ਸਵੇਰੇ ਖੋਲ੍ਹ ਦਿਤੇ ਗਏ ਸਨ ਜਿਸ ਦੇ ਨਤੀਜੇ ਵਜੋਂ ਬਿਆਸ ਨਦੀ ਵਿਚ ਪਾਣੀ ਦਾ ਪੱਧਰ ਵਧ ਗਿਆ ਸੀ। ਸਥਾਨਕ ਮੌਸਮ ਵਿਭਾਗ ਨੇ ਸੋਮਵਾਰ ਤਕ 10 ਜ਼ਿਲ੍ਹਿਆਂ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁਲੂ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ਦੇ ਕੁੱਝ ਹਿੱਸਿਆਂ ਵਿਚ ਦਰਮਿਆਨੇ ਤੋਂ ਉੱਚ ਹੜ੍ਹ ਦੇ ਖਤਰੇ ਦੀ ਚੇਤਾਵਨੀ ਦਿਤੀ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, 2020 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਾਨਸੂਨ ਏਨੀ ਛੇਤੀ ਪੂਰੇ ਦੇਸ਼ ਵਿਚ ਫੈਲਿਆ ਹੈ। ਉਦੋਂ ਇਸ ਨੇ 26 ਜੂਨ ਤਕ ਅਜਿਹਾ ਕੀਤਾ ਸੀ। ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ 27 ਜੂਨ ਦੀ ਆਮ ਤਰੀਕ ਤੋਂ ਦੋ ਦਿਨ ਬਾਅਦ ਦਿੱਲੀ ਪਹੁੰਚਿਆ। ਮੌਸਮ ਵਿਭਾਗ ਨੇ ਇਕ ਬਿਆਨ ਵਿਚ ਕਿਹਾ, ‘‘ਮਾਨਸੂਨ ਅੱਜ ਰਾਜਸਥਾਨ, ਪਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਬਾਕੀ ਹਿੱਸਿਆਂ ਅਤੇ ਪੂਰੀ ਦਿੱਲੀ ਵਿਚ ਅੱਗੇ ਵਧ ਗਿਆ ਹੈ।’’

ਮੌਸਮ ਵਿਭਾਗ ਮੁਤਾਬਕ ਐਤਵਾਰ ਸਵੇਰੇ 8:30 ਵਜੇ ਤਕ ਪਿਛਲੇ 24 ਘੰਟਿਆਂ ’ਚ ਚੰਡੀਗੜ੍ਹ ’ਚ 119.5 ਮਿਲੀਮੀਟਰ ਮੀਂਹ ਪਿਆ। ਪੰਜਾਬ ਦੇ ਹੋਰ ਹਿੱਸਿਆਂ ਵਿਚ ਫਿਰੋਜ਼ਪੁਰ, ਮੋਹਾਲੀ, ਲੁਧਿਆਣਾ, ਪਟਿਆਲਾ, ਪਠਾਨਕੋਟ ਅਤੇ ਰੂਪਨਗਰ ਵਿਚ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਵਿਚ ਉੱਤਰ-ਪਛਮੀ, ਮੱਧ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਕ ਅਧਿਕਾਰੀ ਨੇ ਦਸਿਆ ਕਿ ਮੌਸਮ ਵਿਭਾਗ ਨੇ ਐਤਵਾਰ ਨੂੰ ਲਾਲ ਚੇਤਾਵਨੀ ਜਾਰੀ ਕੀਤੀ ਅਤੇ ਝਾਰਖੰਡ ਦੇ ਕੁੱਝ ਹਿੱਸਿਆਂ ’ਚ 1 ਜੁਲਾਈ ਤਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਐਤਵਾਰ ਸਵੇਰ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ ਅਤੇ 2 ਜੁਲਾਈ ਦੀ ਸਵੇਰ ਤਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਪਾਣੀ ’ਚ ਡੁੱਬੇ ਇਕ ਨਿੱਜੀ ਰਿਹਾਇਸ਼ੀ ਸਕੂਲ ’ਚ ਫਸੇ ਘੱਟੋ-ਘੱਟ 162 ਵਿਦਿਆਰਥੀਆਂ ਨੂੰ ਪੁਲਿਸ ਨੇ ਐਤਵਾਰ ਨੂੰ ਬਚਾਇਆ।

ਮਾਨਸੂਨ ਭਾਰਤ ਦੇ ਖੇਤੀਬਾੜੀ ਖੇਤਰ ਲਈ ਮਹੱਤਵਪੂਰਨ ਹੈ, ਜੋ ਲਗਭਗ 42 ਫ਼ੀ ਸਦੀ ਆਬਾਦੀ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਦਾ ਹੈ ਅਤੇ ਜੀ.ਡੀ.ਪੀ. ਵਿਚ 18.2 ਫ਼ੀ ਸਦੀ ਯੋਗਦਾਨ ਪਾਉਂਦਾ ਹੈ। ਇਹ ਪੀਣ ਵਾਲੇ ਪਾਣੀ ਅਤੇ ਬਿਜਲੀ ਉਤਪਾਦਨ ਲਈ ਜ਼ਰੂਰੀ ਭੰਡਾਰਾਂ ਨੂੰ ਮੁੜ ਭਰਨ ਵਿਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement