America News : ਨਿਊ ਓਰਲੀਨਜ਼ ’ਚ ਤੇਜ਼ ਰਫ਼ਤਾਰ ਟਰੱਕ ਹੇਠ ਆ ਕੇ 10 ਜਣਿਆਂ ਦੀ ਮੌਤ, 30 ਜ਼ਖ਼ਮੀ

By : BALJINDERK

Published : Jan 1, 2025, 6:52 pm IST
Updated : Jan 1, 2025, 6:52 pm IST
SHARE ARTICLE
ਹਾਦਸੇ ਵਾਲੀ ਥਾਂ ’ਤੇ ਪੁਲਿਸ ਜਾਂਚ ਕਰਦੀ ਹੋਈ
ਹਾਦਸੇ ਵਾਲੀ ਥਾਂ ’ਤੇ ਪੁਲਿਸ ਜਾਂਚ ਕਰਦੀ ਹੋਈ

America News : ਨਵੇਂ ਸਾਲ ਦੇ ਜਸ਼ਨ ਮਨਾ ਕੇ ਪਰਤ ਰਹੇ ਸਨ ਲੋਕ

America News in Punjabi : ਨਿਊ ਓਰਲੀਨਜ਼ ’ਚ ਕੈਨਾਲ ਐਂਡ ਬੋਰਬੋਨ ਸਟ੍ਰੀਟ ’ਤੇ ਨਵੇਂ ਸਾਲ ਦੇ ਪਹਿਲੇ ਕੁੱਝ ਘੰਟਿਆਂ ’ਚ ਇਕ ਟਰੱਕ ਨੇ ਭੀੜ ਨੂੰ ਕੁਚਲ ਦਿਤਾ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸ਼ਹਿਰ ਦੀ ਐਮਰਜੈਂਸੀ ਤਿਆਰੀ ਏਜੰਸੀ ਨੋਲਾ ਰੈਡੀ ਨੇ ਦਿਤੀ। ਨਿਊ ਓਰਲੀਨਜ਼ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਹ ‘ਵੱਡੇ ਪੱਧਰ ’ਤੇ ਮੌਤਾਂ’ ਦੀ ਸਥਿਤੀ ਨਾਲ ਨਜਿੱਠ ਰਹੇ ਹਨ। ਨੋਲਾ ਰੇਡੀ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿਤੀ। ਜ਼ਖ਼ਮੀਆਂ ਨੂੰ ਪੰਜ ਸਥਾਨਕ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। 

1

ਇਹ ਘਟਨਾ ਨਿਊ ਓਰਲੀਨਜ਼ ’ਚ ਨਵੇਂ ਸਾਲ ਦੇ ਜਸ਼ਨਾਂ ਦੇ ਅੰਤ ’ਤੇ ਅਤੇ ਸ਼ਹਿਰ ਦੇ ਕੈਸਰ ਸੁਪਰਡੋਮ ਵਿਚ ਕਾਲਜ ਫੁੱਟਬਾਲ ਕੁਆਰਟਰ ਫਾਈਨਲ ਆਲਸਟੇਟ ਬਾਊਲ ਦੀ ਸ਼ੁਰੂਆਤ ਤੋਂ ਕੁੱਝ ਘੰਟੇ ਪਹਿਲਾਂ ਵਾਪਰੀ, ਜਿਸ ਵਿਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। 

(For more news apart from New Orleans truck hit 10 people died, 30 were injured News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement