London News : ਯੂ.ਕੇ. ਨੇ ਆਪਣੇ ਨਾਗਰਿਕਾਂ ਲਈ ਭਾਰਤ ਯਾਤਰਾ ਸਬੰਧੀ ਕੀਤੀ ਐਡਵਾਇਜਾਰੀ ਜਾਰੀ

By : BALJINDERK

Published : Jan 1, 2025, 12:59 pm IST
Updated : Jan 1, 2025, 12:59 pm IST
SHARE ARTICLE
file photo
file photo

London News : ਯਾਤਰਾ ਦੌਰਾਨ ਸੈਟੇਲਾਈਟ ਫੋਨ ਦੀ ਵਰਤੋਂ ਨਾ ਕੀਤੀ ਜਾਵੇ 

London News in Punjabi : ਬੀਤੇ ਦਿਨੀਂ ਬਰਤਾਨੀਆ ਦੀ ਸਰਕਾਰ ਨੇ ਯਾਤਰਾ ਸਲਾਹ ਦਿੰਦਿਆਂ ਭਾਰਤ ਯਾਤਰਾ ਦੌਰਾਨ ਬਰਤਾਨਵੀ ਨਾਗਰਿਕਾਂ ਨੂੰ ਬਿਨਾਂ ਲਾਇਸੈਂਸ ਦੇ ਭਾਰਤ ਵਿਚ ਸੈਟੇਲਾਈਟ ਫੋਨ ਲੈ ਕੇ ਜਾਣ ਜਾਂ ਇਸਦੀ ਵਰਤੋਂ ਕਰਨ ਤੋਂ ਬਚਣ ਲਈ ਚੇਤਾਵਨੀ ਦਿੱਤੀ ਹੈ। ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ (ਐਫ. ਸੀ. ਡੀ. ਓ.) ਨੇ ਭਾਰਤ ਲਈ ਆਪਣੀ ਸਲਾਹ ਦੀ ਸਮੀਖਿਆ ਕੀਤੀ, ਰਿਪੋਰਟ ਦਿੱਤੀ ਕਿ ਬਰਤਾਨਵੀ ਯਾਤਰੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਅਜਿਹੇ ਉਪਕਰਣ ਲਿਆਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਲਾਹ ’ਚ ਇਹ ਉਜਾਗਰ ਕੀਤਾ ਗਿਆ ਹੈ ਕਿ ਕੁਝ ਸੁਣਨ ਵਾਲੇ ਯੰਤਰਾਂ ਅਤੇ ‘ਸ਼ਕਤੀਸ਼ਾਲੀ ਕੈਮਰੇ ਜਾਂ ਦੂਰਬੀਨ' ਲਈ ਵੀ ਦੂਰਸੰਚਾਰ ਵਿਭਾਗ ਤੋਂ ਅਗਾਉਂ ਇਜਾਜ਼ਤ ਦੀ ਲੋੜ ਹੁੰਦੀ ਹੈ ਤੇ ਅਜਿਹੇ ਉਪਕਰਨਾਂ ਬਾਰੇ ਸਲਾਹ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਦਫ਼ਤਰ ਨੇ ਕਿਹਾ ਕਿ, 'ਭਾਰਤ ਵਿਚ ਬਿਨਾਂ ਲਾਇਸੈਂਸ ਦੇ ਸੈਟੇਲਾਈਟ ਫ਼ੋਨ ਰੱਖਣਾ ਤੇ ਚਲਾਉਣਾ ਗੈਰ-ਕਾਨੂੰਨੀ ਹੈ।’ ਬਰਤਾਨਵੀ ਨਾਗਰਿਕਾਂ ਨੂੰ ਬਿਨਾਂ ਅਗਾਊਂ ਇਜਾਜ਼ਤ ਦੇ ਦੇਸ਼ ਵਿਚ ਸੈਟੇਲਾਈਟ ਫੋਨ ਤੇ ਹੋਰ ਸੈਟੇਲਾਈਟ- ਸਮਰੱਥ ਨੈਵੀਗੇਸ਼ਨ ਉਪਕਰਣ ਲਿਆਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਹਿਰਾਸਤ ਵਿਚ ਲਿਆ ਗਿਆ ਹੈ।' ਸਲਾਹ ਦੇ ਅਨੁਸਾਰ, 'ਲਾਈਸੈਂਸ ਲਈ ਭਾਰਤੀ ਦੂਰਸੰਚਾਰ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਭਾਰਤ ਵਿਚ ਰਿਕਾਰਡਿੰਗ ਉਪਕਰਨ, ਰੇਡੀਓ ਟ੍ਰਾਂਸਮੀਟਰ, ਸ਼ਕਤੀਸ਼ਾਲੀ ਕੈਮਰੇ ਜਾਂ ਦੂਰਬੀਨ ਵਰਗੇ ਸਾਜ਼ੋ-ਸਾਮਾਨ ਲਿਆਉਣ ਲਈ ਭਾਰਤੀ ਅਧਿਕਾਰੀਆਂ ਤੋਂ ਇਨ ਦੀ ਲੋੜ ਹੋ ਸਕਦੀ ਹੈ। ਸਲ। ਲਈ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

(For more news apart from UK issued an advisory for its citizens regarding travel to India News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement