ਪਾਕਿਸਤਾਨ: ਮਸਜਿਦ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 100 
Published : Feb 1, 2023, 1:52 pm IST
Updated : Feb 1, 2023, 2:03 pm IST
SHARE ARTICLE
Image
Image

ਧਮਾਕੇ ਵਾਲੀ ਥਾਂ ਤੋਂ ਸ਼ੱਕੀ ਆਤਮਘਾਤੀ ਹਮਲਾਵਰ ਦਾ ਸਿਰ ਬਰਾਮਦ

 

ਪੇਸ਼ਾਵਰ - ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸੋਮਵਾਰ ਨੂੰ ਇੱਕ ਮਸਜਿਦ ਵਿੱਚ ਨਮਾਜ਼ ਦੌਰਾਨ ਹੋਏ ਆਤਮਘਾਤੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 100 ਹੋ ਗਈ ਹੈ।

ਪੁਲਿਸ ਨੇ ਕਿਹਾ ਕਿ ਮੰਗਲਵਾਰ ਨੂੰ ਮਲਬੇ ਵਿੱਚੋਂ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਤਮਘਾਤੀ ਹਮਲਾਵਰ ਪੇਸ਼ਾਵਰ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਖੇਤਰ ਵਿੱਚ ਪ੍ਰਵੇਸ਼ ਕਰਨ ਵਿੱਚ ਕਾਮਯਾਬ ਕਿਵੇਂ ਹੋਇਆ।

ਸੁਰੱਖਿਆ ਅਧਿਕਾਰੀਆਂ ਮੁਤਾਬਕ ਹਮਲਾਵਰ ਦੁਪਹਿਰ ਦੀ ਨਮਾਜ਼ ਦੌਰਾਨ ਮੂਹਰਲੀ ਕਤਾਰ ਵਿੱਚ ਸੀ, ਜਦੋਂ ਉਸ ਨੇ ਧਮਾਕਾਖੇਜ਼ ਸਮੱਗਰੀ ਨਾਲ ਖ਼ੁਦ ਨੂੰ ਉਡਾ ਲਿਆ। ਧਮਾਕੇ ਕਾਰਨ ਮਸਜਿਦ ਦੀ ਛੱਤ ਡਿੱਗ ਗਈ, ਜਿਸ ਕਾਰਨ ਨਮਾਜ਼ੀ ਮਲਬੇ ਹੇਠ ਦਬ ਗਏ।

ਲੇਡੀ ਰੀਡਿੰਗ ਹਸਪਤਾਲ (ਐੱਲ.ਆਰ.ਐੱਚ.) ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ ਹਸਪਤਾਲ 'ਚ 100 ਲਾਸ਼ਾਂ ਪਹੁੰਚੀਆਂ। ਅਸੀਮ ਨੇ ਦੱਸਿਆ ਕਿ 53 ਜ਼ਖਮੀਆਂ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ, ਜਦਕਿ ਸੱਤ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜ਼ਖਮੀ ਖਤਰੇ ਤੋਂ ਬਾਹਰ ਹਨ।

ਇਸ ਘਟਨਾ ਵਿੱਚ ਮਾਰੇ ਗਏ ਜ਼ਿਆਦਾਤਰ ਪੁਲਿਸ ਮੁਲਾਜ਼ਮ ਸਨ। ਮਰਨ ਵਾਲਿਆਂ ਵਿੱਚ ਘੱਟੋ-ਘੱਟ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲਿਸ, ਪੰਜ ਸਬ-ਇੰਸਪੈਕਟਰ ਅਤੇ ਮਸਜਿਦ ਦੇ ਇਮਾਮ ਮੌਲਾਨਾ ਸਾਹਿਬਜ਼ਾਦਾ ਨੂਰੁਲ ਅਮੀਨ ਸ਼ਾਮਲ ਹਨ।

ਪਾਕਿਸਤਾਨੀ ਤਾਲਿਬਾਨ ਦੇ ਨਾਂਅ ਨਾਲ ਮਸ਼ਹੂਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ, ਅਤੇ ਕਿਹਾ ਹੈ ਕਿ ਇਹ ਟੀ.ਟੀ.ਪੀ. ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦਾ ਬਦਲਾ ਲੈਣ ਲਈ ਕੀਤੇ ਹਮਲੇ ਦਾ ਹਿੱਸਾ ਸੀ, ਜੋ ਪਿਛਲੇ ਸਾਲ ਅਗਸਤ ਵਿੱਚ ਅਫ਼ਗਾਨਿਸਤਾਨ ਵਿੱਚ ਮਾਰਿਆ ਗਿਆ ਸੀ। .

ਪੇਸ਼ਾਵਰ ਪੁਲਿਸ ਕੰਟਰੋਲ ਰੂਮ ਮੁਤਾਬਕ 200 ਤੋਂ ਵੱਧ ਜ਼ਖ਼ਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ।

ਪੇਸ਼ਾਵਰ ਦੇ ਕੈਪੀਟਲ ਸਿਟੀ ਪੁਲਿਸ ਅਧਿਕਾਰੀ (ਸੀਸੀਪੀਓ) ਏਜਾਜ਼ ਖਾਨ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਸ਼ੱਕੀ ਆਤਮਘਾਤੀ ਹਮਲਾਵਰ ਦਾ ਸਿਰ ਬਰਾਮਦ ਕੀਤਾ ਗਿਆ ਹੈ। ਸ਼ੱਕੀ ਹਮਲਾਵਰ ਦੀ ਪਛਾਣ ਮੁਹੰਮਦ ਅਯਾਜ਼ (37) ਪੁੱਤਰ ਸਲੀਮ ਖਾਨ ਵਾਸੀ ਮੁਹੰਮਦ ਏਜੰਸੀ ਵਜੋਂ ਹੋਈ ਹੈ।

ਖਾਨ ਨੇ ਕਿਹਾ, ''ਇਹ ਸੰਭਵ ਹੈ ਕਿ ਹਮਲਾਵਰ ਧਮਾਕੇ ਤੋਂ ਪਹਿਲਾਂ ਹੀ ਪੁਲਿਸ ਲਾਈਨ 'ਚ ਮੌਜੂਦ ਸੀ, ਅਤੇ ਹੋ ਸਕਦਾ ਹੈ ਕਿ ਉਸ ਨੇ (ਦਾਖਲੇ ਵਾਸਤੇ) ਕਿਸੇ ਸਰਕਾਰੀ ਵਾਹਨ ਦੀ ਵਰਤੋਂ ਕੀਤੀ ਹੋਵੇ।"

ਉਨ੍ਹਾਂ ਕਿਹਾ ਕਿ ਅੱਤਵਾਦ ਰੋਕੂ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ।  

ਬਚਾਅ ਕਰਮਚਾਰੀਆਂ ਨੇ ਮੰਗਲਵਾਰ ਨੂੰ ਮਲਬੇ 'ਚੋਂ ਨੌਂ ਲੋਕਾਂ ਨੂੰ ਜਿਉਂਦੇ ਕੱਢਿਆ।

ਖਾਨ ਨੇ ਕਿਹਾ, ''ਆਮ ਤੌਰ 'ਤੇ 300 ਤੋਂ 400 ਪੁਲਿਸ ਕਰਮਚਾਰੀ ਮਸਜਿਦ 'ਚ ਦੁਪਹਿਰ ਦੀ ਨਮਾਜ਼ ਅਦਾ ਕਰਦੇ ਹਨ। ਜੇਕਰ ਇਹ ਧਮਾਕਾ ਪੁਲਿਸ ਲਾਈਨ ਦੇ ਅੰਦਰ ਹੋਇਆ ਹੈ ਤਾਂ ਇਹ ਸੁਰੱਖਿਆ ਦੀ ਕੁਤਾਹੀ ਹੈ ਅਤੇ ਅਗਲੇਰੀ ਜਾਂਚ ਤੋਂ ਇਸ ਦਾ ਵਿਸਥਾਰਤ ਖੁਲਾਸਾ ਹੋ ਸਕਦਾ ਹੈ।" 

ਹਮਲਾਵਰ ਚਾਰ ਪੱਧਰੀ ਸੁਰੱਖਿਆ ਦੇ ਨਾਲ ਪੁਲਿਸ ਲਾਈਨ ਦੇ ਅੰਦਰ ਭਾਰੀ ਸੁਰੱਖਿਆ ਵਾਲੀ ਮਸਜਿਦ ਵਿੱਚ ਦਾਖਲ ਹੋਇਆ। ਸੂਬਾਈ ਪੁਲਿਸ ਮੁਖੀ ਮੋਅਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਉਹ ਧਮਾਕੇ ਦੀ ਜਾਂਚ ਕਰ ਰਹੇ ਹਨ ਅਤੇ ਹਮਲਾਵਰ ਪੁਲਿਸ ਲਾਈਨ ਖੇਤਰ ਵਿੱਚ ਭਾਰੀ ਸੁਰੱਖਿਆ ਵਾਲੀ ਮਸਜਿਦ ਵਿੱਚ ਕਿਵੇਂ ਦਾਖਲ ਹੋਇਆ।

ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਆਤਮਘਾਤੀ ਹਮਲਾਵਰ ਧਮਾਕੇ ਤੋਂ ਪਹਿਲਾਂ ਪੁਲਿਸ ਲਾਈਨ ਵਿੱਚ ਮੌਜੂਦ ਹੋ ਸਕਦਾ ਹੈ, ਕਿਉਂਕਿ ਅੰਦਰ ਸਰਕਾਰੀ ਰਿਹਾਇਸ਼ਾਂ ਸਨ।

ਅੰਸਾਰੀ ਨੇ ਮੰਨਿਆ ਹੈ ਕਿ ਇਹ ਸੁਰੱਖਿਆ 'ਚ ਇੱਕ ਵੱਡੀ ਕੁਤਾਹੀ ਹੈ ਅਤੇ ਧਮਾਕੇ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਉਨ੍ਹਾਂ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਤਲਾਸ਼ੀ ਮੁਹਿੰਮ ਪੁਲਿਸ ਲਾਈਨ ਦੇ ਮੁੱਖ ਗੇਟ ਤੱਕ ਸੀਮਤ ਸੀ।

ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ 10-12 ਕਿਲੋ ਵਿਸਫ਼ੋਟਕ ਦੀ ਵਰਤੋਂ ਕੀਤੀ ਗਈ, ਅਤੇ ਇਸ ਨੂੰ ਪੁਲਿਸ ਲਾਈਨ ਵਿੱਚ ਉਸਾਰੀ ਸਮੱਗਰੀ ਵਜੋਂ ਲਿਆਂਦਾ ਗਿਆ ਸੀ, ਕਿਉਂਕਿ ਇੱਥੇ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਧਮਾਕੇ ਵਾਲੀ ਥਾਂ ਦੇ ਨੇੜੇ ਪੇਸ਼ਾਵਰ ਪੁਲਿਸ, ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.), ਫ਼ਰੰਟੀਅਰ ਰਿਜ਼ਰਵ ਪੁਲਿਸ, ਏਲੀਟ ਫ਼ੋਰਸ ਅਤੇ ਦੂਰਸੰਚਾਰ ਵਿਭਾਗ ਦੇ ਹੈੱਡਕੁਆਰਟਰ ਹਨ।

ਧਮਾਕੇ ਦੀ ਮੁਢਲੀ ਜਾਂਚ ਰਿਪੋਰਟ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਭੇਜ ਦਿੱਤੀ ਗਈ ਹੈ। ਸੁਰੱਖਿਆ ਖ਼ਾਮੀਆਂ ਦੀ ਜਾਂਚ ਲਈ ਉੱਚ-ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਸ ਦੌਰਾਨ ਮੰਗਲਵਾਰ ਨੂੰ ਹੋਏ ਹਮਲੇ 'ਚ ਮਾਰੇ ਗਏ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸਮੇਤ ਛੇ ਪੁਲਿਸ ਮੁਲਾਜ਼ਮਾਂ ਦੇ ਅੰਤਿਮ ਸੰਸਕਾਰ ਦੀ ਨਮਾਜ਼ ਪੁਲਿਸ ਲਾਈਨਜ਼ ਵਿਖੇ ਅਦਾ ਕੀਤੀ ਗਈ | ਇਸ ਤੋਂ ਪਹਿਲਾਂ ਸੋਮਵਾਰ ਨੂੰ 27 ਪੁਲਿਸ ਮੁਲਾਜ਼ਮਾਂ ਦੇ ਅੰਤਿਮ ਸੰਸਕਾਰ ਦੀ ਇਕੱਠਿਆਂ ਨਮਾਜ਼ ਅਦਾ ਕੀਤੀ ਗਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement