ਅਮਰੀਕ ਸਿੰਘ ਸਿੱਧੂ ਨੂੰ ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਕੀਤਾ ਗਿਆ ਸਨਮਾਨਿਤ, ਸਿੱਖ ਕੌਮ ਦਾ ਵਧਾਇਆ ਮਾਣ
Published : Feb 1, 2025, 3:46 pm IST
Updated : Feb 1, 2025, 3:46 pm IST
SHARE ARTICLE
Amrik Singh Sidhu honored in European Parliament Brussels, increasing the pride of the Sikh community
Amrik Singh Sidhu honored in European Parliament Brussels, increasing the pride of the Sikh community

ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਵਾਈਸ ਪ੍ਰੈਜ਼ੀਡੈਂਟ ਐਂਟੋਨੀ ਲਾ ਸਬਰਨਾ ਵੱਲੋਂ ਸਨਮਾਨਿਤ

ਚੰਡੀਗੜ੍ਹ: ਦੇਸ਼-ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਸਮੇਂ ਸਮੇਂ ਤੇ ਆਪਣੀ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ। ਮਾਨਵਤਾ ਦੇ ਭਲੇ ਲਈ ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ ਦੀ ਭਲਾਈ ਵਾਸਤੇ ਯੋਗਦਾਨ ਪਾਇਆ।  ਦੁਨੀਆਂ ਤੇ ਆਈਆ ਕੁਦਰਤੀ ਆਫਤਾਂ ਹੋਣ ਜਾ ਕੋਈ ਸੰਕਟ ਵੇਲੇ। ਗੱਲ ਕਰਦੇ ਹਾਂ ਭਾਈ ਅਮਰੀਕ ਸਿੰਘ ਸਿੱਧੂ ਸਪੇਨ ਪਿਛਲੇ ਅੱਠ ਦੱਸ ਸਾਲਾਂ ਤੋ ਕੀਤੀਆਂ ਸੇਵਾਵਾਂ ਦੀ, ਭਾਵੇਂ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦੀ ਸੇਵਾ ਜਾਂ ਯੂਕਰੇਨ ਦੇ ਬੇਘਰ ਲੋਕਾਂ ਨੂੰ ਲੰਗਰ, ਦਵਾਈਆਂ ਦੀ ਸੇਵਾ, ਸਪੇਨ ਵਿੱਚ ਆਏ ਹੜ੍ਹਾ ਵਿੱਚ ਸਪੈਨਿਸ਼ ਲੋਕਾਂ ਬੇਘਰ ਹੋਏ ਲੋਕਾਂ ਦਾ ਮੁੜ ਵਸੇਬਾ ਜਾਂ ਸਾਫ਼ ਸਫ਼ਾਈਆਂ ਦੀ ਸੇਵਾ ਨਿਭਾ ਕੇ ਬੁਹਤ ਵੱਡਾ ਯੋਗਦਾਨ ਪਾਇਆ।

ਸਿੱਖ ਕੌਮ ਦੀ ਸੇਵਾ ਭਾਵਨਾ ਨੂੰ ਕਾਇਮ ਰੱਖਿਆ ਤੇ ਹੋਰ ਧਰਮਾਂ ਦੇ ਲੋਕਾਂ ਵਿਚ ਮਾਣ ਵਧਾਇਆ। ਇਹਨਾਂ ਸਿੰਘਾਂ ਵੱਲੋਂ ਕੀਤੇ ਕਾਰਜਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਅਤੇ ਸਿੱਖ ਆਰਗੀਨਾਈਜੇਸ਼ਨ ਵਲੋਂ ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਵਾਈਸ ਪ੍ਰੈਜ਼ੀਡੈਂਟ ਐਂਟੋਨੀ ਲਾ ਸਬਰਨਾ ਵੱਲੋਂ ਸਨਮਾਨਿਤ ਕੀਤਾ ਗਿਆ, ਜਿਸ ਤੇ ਅਮਰੀਕ ਸਿੰਘ ਸਿੱਧੂ ਨੇ ਸਮਹੂ ਸਿੱਖ ਕੋਮ ਦਾ ਯੂਰਪੀਅਨ ਪਾਰਲੀਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਐਂਟੋਨੀ ਲਾ ਸਬਰਨਾ ਅਤੇ ਬਿੰਦਰ ਸਿੰਘ ਗਰੇਵਾਲ, ਹਰਿੰਦਰ ਸਿੰਘ ਬਾਜਵਾ, ਜਗਦੀਪ ਸਿੰਘ ਗਰੇਵਾਲ, ਤਰਨਪ੍ਰੀਤ ਸਿੰਘ ਸਰਬਜੀਤ ਸਿੰਘ ਹਾਲੈਂਡ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement